ਦਿੱਲੀ-ਐੱਨ. ਆਰ. ਸੀ. ''ਚ ਹੋ ਸਕਦੀ ਹੈ ਭਾਰੀ ਬਾਰਿਸ਼, ਅਲਰਟ ਜਾਰੀ
Sunday, Sep 22, 2019 - 10:13 AM (IST)

ਨਵੀਂ ਦਿੱਲੀ—ਅੱਜ ਭਾਵ ਐਤਵਾਰ ਨੂੰ ਦਿੱਲੀ-ਐੱਨ. ਆਰ. ਸੀ 'ਚ ਅਗਲੇ ਕੁਝ ਘੰਟਿਆਂ ਦੌਰਾਨ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਦੱਖਣੀ ਦਿੱਲੀ, ਪੂਰਬੀ ਦਿੱਲੀ, ਮੁਜੱਫਰਨਗਰ, ਸ਼ਮਲੀ ਅਤੇ ਹਾਥਰਸ 'ਚ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਦੱਸ ਦੇਈਏ ਕਿ ਸ਼ਨੀਵਾਰ ਸ਼ਾਮ ਨੂੰ ਵੀ ਦਿੱਲੀ-ਐੱਨ. ਆਰ. ਸੀ ਦਾ ਮੌਸਮ ਅਚਾਨਕ ਬਦਲ ਗਿਆ ਸੀ ਅਤੇ ਕਈ ਥਾਵਾਂ 'ਤੇ ਬਾਰਿਸ਼ ਹੋਈ ਸੀ।
ਇਸ ਤੋਂ ਇਲਾਵਾ ਸੂਬੇ ਦੇ ਪੱਛਮੀ ਹਿੱਸਿਆਂ ਦੇ ਕੁਝ ਸਥਾਨਾਂ 'ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ ਮੱਧ ਪ੍ਰਦੇਸ਼, ਵਿਦਰਭ ਸਮੇਤ ਦੱਖਣੀ ਛੱਤੀਸਗੜ੍ਹ ਦੇ ਕੁਝ ਹਿੱਸਿਆਂ 'ਚ ਮੱਧਮ ਬਾਰਿਸ਼ ਜਾਰੀ ਰਹੇਗੀ। ਇਸ ਦੇ ਨਾਲ ਹੀ ਕੋਂਕਣ ਸਮੇਤ ਮੱਧ ਮਹਾਰਾਸ਼ਟਰ ਦੇ ਵੱਖ-ਵੱਖ ਸਥਾਨਾਂ 'ਤੇ ਹਲਕੀ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।