ਬੁੱਧੀਜੀਵੀ ਸਮੂਹ ਨੇ ਦਿੱਲੀ ਹਿੰਸਾ ''ਤੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਰਿਪੋਰਟ

03/11/2020 2:57:40 PM

ਨਵੀਂ ਦਿੱਲੀ— ਦਿੱਲੀ ਦੇ ਉੱਤਰ-ਪੂਰਬੀ ਜ਼ਿਲੇ 'ਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਸਮਰਥਨ ਅਤੇ ਵਿਰੋਧ ਨੂੰ ਲੈ ਕੇ ਹੋਈ ਹਿੰਸਾ ਦੇ ਸੰਬੰਧ 'ਚ ਬੁੱਧੀਜੀਵੀਆਂ ਅਤੇ ਵਿਦਵਾਨਾਂ ਦੇ ਇਕ ਸਮੂਹ (ਜੀ.ਆਈ.ਏ.) ਨੇ ਗ੍ਰਹਿ ਮੰਤਰਾਲੇ ਨੂੰ ਬੁੱਧਵਾਰ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ। ਬੁੱਧੀਜੀਵੀਆਂ ਅਤੇ ਵਿਦਵਾਨਾਂ ਦੇ ਸਮੂਹ ਦੀ ਕਨਵੀਨਰ ਮੋਨਿਕਾ ਅਰੋੜਾ ਨੇ ਕਿਹਾ,''ਦਿੱਲੀ 'ਚ ਹੋਈ ਹਿੰਸਾ ਪੂਰੀ ਤਰ੍ਹਾਂ ਨਾਲ ਯਕੀਨੀ ਸੀ ਅਤੇ ਇਸ ਗੱਲ ਦੇ ਸਬੂਤ ਸਾਹਮਣੇ ਆਏ ਹਨ ਕਿ 'ਲੈਫਟ-ਜਿਹਾਦੀ ਮਾਡਲ ਆਫ ਰਿਵੋਲਿਊਸ਼ਨ' ਨੇ ਇਹ ਯੋਜਨਾ ਬਣਾਈ ਸੀ ਅਤੇ ਇਸੇ ਤਰ੍ਹਾਂ ਦੀ ਹਿੰਸਾ ਹੋਰ ਖੇਤਰਾਂ 'ਚ ਕੀਤੇ ਜਾਣ ਦੀ ਵੀ ਤਿਆਰੀ ਸੀ।'' ਜੀ.ਆਈ.ਏ. ਨੇ ਦਿੱਲੀ ਹਿੰਸਾ 'ਤੇ ਆਪਣੀ ਜਾਂਚ ਰਿਪੋਰਟ ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੂੰ ਸੌਂਪੀ ਜਿੱਥੇ ਦਿੱਲੀ ਯੂਨੀਵਰਸਿਟੀ ਦੀ ਪ੍ਰਿੰਸੀਪਲ ਪ੍ਰੇਰਨਾ ਮਲਹੋਤਰਾ ਸਮੇਤ ਸਮੂਹ ਦੇ ਕਈ ਮੈਂਬਰ ਵੀ ਸ਼ਾਮਲ ਸਨ।

ਜੀ.ਆਈ.ਏ. ਨੇ 29 ਫਰਵਰੀ ਤੋਂ ਬਾਅਦ ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ, ਜਿਸ 'ਚ ਸਮੂਹ ਦੇ ਮੈਂਬਰਾਂ ਨੇ ਸਥਾਨਕ ਲੋਕਾਂ, ਪੁਲਸ ਅਧਿਕਾਰੀਆਂ ਅਤੇ ਹਿੰਸਾ ਦੇ ਪੀੜਤਾਂ ਨਾਲ ਗੱਲਬਾਤ ਕੀਤੀ। ਜੀ.ਆਈ.ਏ. ਅਨੁਸਾਰ ਦਿੱਲੀ 'ਚ ਚਾਰ ਪੜਾਵਾਂ 'ਚ ਹੋਈ ਵੱਖ-ਵੱਖ ਘਟਨਾਵਾਂ ਕਾਰਨ ਪੂਰਬੀ-ਦਿੱਲੀ 'ਚ ਹਿੰਸਾ ਫੈਲੀ ਜਿਸ 'ਚ 11 ਦਸੰਬਰ ਨੂੰ ਸੀ.ਏ.ਏ. ਦੇ ਪਾਸ ਕੀਤੇ ਜਾਣ ਤੋਂ ਬਾਅਦ ਜਾਮੀਆ ਮਿਲੀਆ ਇਸਲਾਮੀਆ, ਜੇ.ਐੱਨ.ਯੂ. ਅਤੇ ਦਿੱਲੀ ਯੂਨੀਵਰਸਿਟੀ 'ਚ ਹੋਈ ਘਟਨਾਵਾਂ ਸ਼ਾਮਲ ਹਨ। 

ਨਾਲ ਹੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਹਿੰਸਾ ਦੀ ਘਟਨਾ ਅਤੇ ਸ਼ਾਹੀਨ ਬਾਗ ਦੀਆਂ ਸਭਾਵਾਂ 'ਚ ਮੁਸਲਿਮ ਭਾਈਚਾਰੇ ਦਰਮਿਆਨ ਡਰ ਦਾ ਮਾਹੌਲ ਬਣਾਉਣ ਦਾ ਕਾਰਨ ਵੀ ਰਿਪੋਰਟ 'ਚ ਮੁੱਖ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੀ.ਆਈ.ਏ. ਨੇ ਦਿੱਲੀ ਹਿੰਸਾ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ ਤੋਂ ਕਰਵਾਉਣ ਦੀ ਸਿਫਾਰਿਸ਼ ਕੀਤੀ ਹੈ ਅਤੇ ਦਿੱਲੀ ਯੂਨੀਵਰਸਿਟੀ, ਜਾਮੀਆ, ਜੇ.ਐੱਨ.ਯੂ. ਅਤੇ ਹੋਰ ਯੂਨੀਵਰਸਿਟੀਆਂ ਤੋਂ ਵੀ ਇਸ ਮਾਮਲੇ 'ਚ ਕਾਲਜ ਕੰਪਲੈਕਸ ਦੇ ਦੰਗਾਈਆਂ ਵਲੋਂ ਇਸਤੇਮਾਲ ਨੂੰ ਲੈ ਕੇ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ। ਦਿੱਲੀ 'ਚ 24 ਅਤੇ 25 ਫਰਵਰੀ ਨੂੰ ਹੋਈ ਹਿੰਸਾ ਦੀਆਂ ਘਟਨਾਵਾਂ 'ਚ 50 ਤੋਂ ਵਧ ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ।


DIsha

Content Editor

Related News