ਦਿੱਲੀ : ਸ਼ਾਲੀਮਾਰ ਬਾਗ ਦੇ ਮਕਾਨ ਵਿਚ ਲੱਗੀ ਅੱਗ, 3 ਔਰਤਾਂ ਦੀ ਮੌਤ

Saturday, Dec 14, 2019 - 10:49 PM (IST)

ਦਿੱਲੀ : ਸ਼ਾਲੀਮਾਰ ਬਾਗ ਦੇ ਮਕਾਨ ਵਿਚ ਲੱਗੀ ਅੱਗ, 3 ਔਰਤਾਂ ਦੀ ਮੌਤ

ਨਵੀਂ ਦਿੱਲੀ (ਏਜੰਸੀ)- ਉੱਤਰ ਪੱਛਮੀ ਦਿੱਲੀ ਵਿਚ ਸ਼ਾਲੀਮਾਰ ਬਾਗ ਦੇ ਇਕ ਮਕਾਨ ਵਿਚ ਸ਼ਨੀਵਾਰ ਨੂੰ ਅੱਗ ਲੱਗ ਜਾਣ ਨਾਲ ਤਿੰਨ ਔਰਤਾਂ ਅਤੇ ਤਿੰਨ ਬੱਚੇ ਝੁਲਸ ਗਏ। ਫਾਇਰ ਬ੍ਰਿਗੇਡ ਵਿਭਾਗ ਮੁਤਾਬਕ ਉਸ ਨੂੰ ਸ਼ਾਮ 6-05 ਮਿੰਟ 'ਤੇ ਅੱਗ ਲੱਗਣ ਦੀ ਖਬਰ ਮਿਲੀ। ਵਿਭਾਗ ਮੁਤਾਬਕ 6 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਨੂੰ ਹਸਪਤਾਲ ਲਿਜਾਇਆ ਗਿਆ।
ਇਸ ਘਟਨਾ ਵਿਚ 75 ਸਾਲਾ ਕਾਂਤਾ, 65 ਸਾਲਾ ਕਿਰਨ ਸ਼ਰਮਾ ਅਤੇ 42 ਸਾਲਾ ਸੋਮਵਤੀ ਦੀ ਮੌਤ ਹੋ ਗਈ। ਹੋਰ ਚਾਰ ਲਾਜਵੰਤੀ (68), ਇੰਨਾ (28), ਅਕਸ਼ਿਤ (16) ਅਤੇ ਵੰਸ਼ਿਕਾ (14) ਨੂੰ ਫੋਰਟਿਸ ਵਿਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦਈਏ ਕਿ ਐਤਵਾਰ ਨੂੰ ਹੀ ਅਨਾਜ ਮੰਡੀ ਇਲਾਕੇ ਵਿਚ ਇਕ ਚਾਰ ਮੰਜ਼ਿਲਾ ਇਮਾਰਤ ਵਿਚ ਅੱਗ ਲੱਗਣ ਦੀ ਘਟਨਾ ਵਿਚ 43 ਮਜ਼ਦੂਰਾਂ ਦੀ ਮੌਤ ਹੋ ਗਈ ਸੀ।


author

Sunny Mehra

Content Editor

Related News