ਕਿਸਾਨ ਅੰਦੋਲਨ: ਸਿੰਘੂ ਬਾਰਡਰ 'ਤੇ ਤਾਇਨਾਤ 2 IPS ਨਿਕਲੇ ਕੋਰੋਨਾ ਪਾਜ਼ੇਟਿਵ

Friday, Dec 11, 2020 - 11:00 AM (IST)

ਨਵੀਂ ਦਿੱਲੀ- ਦਿੱਲੀ ਦੇ ਸਿੰਘੂ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ 16ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਇਸ ਵਿਚ ਖ਼ਬਰ ਮਿਲੀ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ ਦੌਰਾਨ ਫ਼ੋਰਸ ਨੂੰ ਲੀਡ ਕਰਨ ਵਾਲੇ 2 ਆਈ.ਪੀ.ਐੱਸ. ਅਧਿਕਾਰੀ ਕੋਰੋਨਾ ਪਾਜ਼ੇਟਿਵ ਨਿਕਲੇ ਹਨ। ਇਨ੍ਹਾਂ ਅਫ਼ਸਰਾਂ 'ਚ ਆਊਟਰ-ਨਾਰਥ ਦੇ ਡੀ.ਸੀ.ਪੀ. ਗੌਰਵ ਅਤੇ ਐਡੀਸ਼ਨਲ ਡੀ.ਸੀ.ਪੀ. ਘਨਸ਼ਾਮ ਬੰਸਲ ਹਨ। ਜੋ ਜਾਂਚ ਰਿਪੋਰਟ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਹ ਦੋਵੇਂ ਹੀ ਆਈ.ਪੀ.ਐੱਸ. ਅਫ਼ਸਰ ਹੋਮ ਆਈਸੋਲੇਸ਼ਨ 'ਚ ਚੱਲੇ ਗਏ ਹਨ। 

ਇਹ ਵੀ ਪੜ੍ਹੋ : ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਸੋਚਦੀ ਹੈ ਕੇਂਦਰ ਸਰਕਾਰ, PM ਮੋਦੀ ਨੇ ਸ਼ੇਅਰ ਕੀਤਾ ਵੀਡੀਓ

ਦੱਸਣਯੋਗ ਹੈ ਕਿ 16 ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਅੰਦੋਲਨ ਦਿੱਲੀ ਸਿੰਘੂ ਬਾਰਡਰ 'ਤੇ ਜਾਰੀ ਹੈ। ਕਿਸਾਨ ਜਥੇਬੰਦੀਆਂ ਦੇ ਨੇਤਾ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ 'ਤੇ ਅੜੇ ਹੈ। ਉੱਥੇ ਹੀ ਸਰਕਾਰ ਖੇਤੀਬਾੜੀ ਕਾਨੂੰਨਾਂ 'ਚ ਸੋਧ ਲਈ ਤਿਆਰ ਹੈ। ਇਸ ਲਈ ਸਰਕਾਰ ਨੇ ਇਕ ਲਿਖਤੀ ਪ੍ਰਸਤਾਵ ਵੀ ਪੇਸ਼ ਕੀਤਾ ਸੀ, ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਖਾਰਜ ਕਰ ਦਿੱਤਾ। ਹੁਣ ਕਿਸਾਨ 14 ਦਸੰਬਰ ਤੋਂ ਰਾਸ਼ਟਰਵਿਆਪੀ ਅੰਦੋਲਨ ਦੀ ਤਿਆਰੀ 'ਚ ਜੁਟੇ ਹਨ।

ਇਹ ਵੀ ਪੜ੍ਹੋ : ਦਿੱਲੀ ਸਰਹੱਦ 'ਤੇ ਡਟੇ ਕਿਸਾਨਾਂ ਦਾ ਅੰਦੋਲਨ 16ਵੇਂ ਦਿਨ ਵੀ ਜਾਰੀ, ਕਾਨੂੰਨ ਰੱਦ ਕਰਨ ਦੀ ਮੰਗ 'ਤੇ ਅੜੇ

ਨੋਟ : ਕਿਸਾਨ ਅੰਦੋਲਨ 'ਚ ਕੋਰੋਨਾ ਦੀ ਐਂਟਰੀ, ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News