ਦਿੱਲੀ ਸਕੱਤਰੇਤ ਦਾ ਅਧਿਕਾਰੀ ਨਿਕਲਿਆ ਕੋਰੋਨਾ ਪਾਜ਼ੀਟਿਵ, ਦਫ਼ਤਰ ਕੀਤਾ ਗਿਆ ਸੀਲ

05/30/2020 5:57:26 PM

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਦਿੱਲੀ 'ਚ ਕੋਰੋਨਾ ਦੇ 17 ਹਜ਼ਾਰ ਤੋਂ ਵਧ ਮਾਮਲੇ ਹਨ ਅਤੇ ਕਰੀਬ 400 ਲੋਕਾਂ ਦੀ ਮੌਤ ਹੋ ਚੁਕੀ ਹੈ। ਦਿੱਲੀ ਸਕੱਤਰੇਤ ਦਾ ਇਕ ਅਧਿਕਾਰੀ ਹੁਣ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਅਧਿਕਾਰੀ ਦਿੱਲੀ ਸਕੱਤਰੇਤ 'ਚ ਆਮ ਪ੍ਰਸ਼ਾਸਨ ਵਿਭਾਗ (ਜੀ.ਏ.ਡੀ.) 'ਚ ਤਾਇਨਾਤ ਹੈ। ਉਨ੍ਹਾਂ ਦੇ ਪੀੜਤ ਪਾਏ ਜਾਣ ਤੋਂ ਬਾਅਦ ਦਫ਼ਤਰ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਦਿੱਲੀ 'ਚ ਹਰ ਦਿਨ ਕੋਰੋਨਾ ਦੇ ਇਕ ਹਜ਼ਾਰ ਤੋਂ ਵਧ ਮਾਮਲੇ ਸਾਹਮਣੇ ਆ ਰਹੇ ਹਨ। ਮ੍ਰਿਤਕਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਕੋਰਨਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਵੀ ਆਪਣੀ ਤਿਆਰੀ 'ਚ ਤੇਜ਼ੀ ਲਿਆਂਦੀ ਹੈ। ਮੁੱਖ ਮੰਤਰੀ ਕੇਜਰੀਵਾਲ ਨੇ ਕਿਹਾ ਹੈ ਕਿ ਸਭ ਕੁਝ ਬੰਦ ਕਰਨ ਨਾਲ ਕੋਰੋਨਾ ਖਤਮ ਨਹੀਂ ਹੋਵੇਗਾ। ਕੋਰੋਨਾ ਦਾ ਇਲਾਜ ਕਰਨਾ ਜ਼ਰੂਰੀ ਹੈ।

ਕੇਜਰੀਵਾਲ ਨੇ ਕਿਹਾ ਕਿ ਜੇਕਰ ਮੌਤ ਦਾ ਅੰਕੜਾ ਵਧਣ ਲੱਗਾ ਤਾਂ ਮੈਨੂੰ ਚਿੰਤਾ ਹੋਵੇਗੀ ਪਰ ਮਰੀਜ਼ ਠੀਕ ਹੋਣ ਅਤੇ ਘਰ ਚੱਲੇ ਜਾਣ ਤਾਂ ਚਿੰਤਾ ਦੀ ਗੱਲ ਨਹੀਂ ਹੈ। ਜੇਕਰ ਕੋਰੋਨਾ ਦੇ 10 ਹਜ਼ਾਰ ਮਰੀਜ਼ ਹੋ ਜਾਣ ਪਰ ਸਾਡੇ ਕੋਲ 8 ਹਜ਼ਾਰ ਬੈੱਡ ਹੋਣ, ਉਦੋਂ ਮੈਨੂੰ ਚਿੰਤਾ ਹੋਵੇਗੀ। ਦੱਸਣਯੋਗ ਹੈ ਕਿ ਦਿੱਲੀ 'ਚ ਫਿਲਹਾਲ ਕੋਰੋਨਾ ਦੇ 17 ਹਜ਼ਾਰ 386 ਮਾਮਲੇ ਹਨ ਅਤੇ 398 ਲੋਕਾਂ ਦੀ ਮੌਤ ਹੋ ਚੁਕੀ ਹੈ। ਹੁਣ ਤੱਕ 7846 ਲੋਕ ਇਲਾਜ ਤੋਂ ਬਾਅਦ ਠੀਕ ਹੋ ਚੁਕੇ ਹਨ। ਦਿੱਲੀ 'ਚ 9142 ਸਰਗਰਮ ਮਾਮਲੇ ਹਨ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ 13 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਪਿਛਲੇ 34 ਦਿਨਾਂ 'ਚ ਬਾਕੀ 69 ਲੋਕਾਂ ਦੀ ਮੌਤ ਹੋਈ ਹੈ।


DIsha

Content Editor

Related News