ਦਿੱਲੀ ''ਚ 10 ਮਹੀਨਿਆਂ ਬਾਅਦ ਖੁੱਲ੍ਹੇ ਸਕੂਲ, ਸਰਕਾਰ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼

Monday, Jan 18, 2021 - 09:51 AM (IST)

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਯਾਨੀ ਸੋਮਵਾਰ ਨੂੰ ਕਰੀਬ 10 ਮਹੀਨਿਆਂ ਬਾਅਦ ਸਕੂਲ ਖੁੱਲ੍ਹ ਗਏ ਹਨ। ਕੋਰੋਨਾ ਦੇ ਘੱਟਦੇ ਇਨਫੈਕਸ਼ਨ ਅਤੇ ਟੀਕਾਕਰਨ ਦੀ ਸ਼ੁਰੂਆਤ ਦਰਮਿਆਨ ਇਕ ਵਾਰ ਫਿਰ ਸਕੂਲਾਂ 'ਚ ਬੱਚਿਆਂ ਦਾ ਪਹੁੰਚਣਾ ਸ਼ੁਰੂ ਹੋਇਆ ਹੈ। ਬੋਰਡ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਰਾਜਧਾਨੀ 'ਚ 10ਵੀਂ-12ਵੀਂ ਦੇ ਸਕੂਲ ਖੁੱਲ੍ਹ ਚੁਕੇ ਹਨ, ਜਿੱਥੇ ਪਹਿਲੇ ਦਿਨ ਬੱਚੇ ਪਹੁੰਚੇ ਤਾਂ ਕਾਫ਼ੀ ਇੰਤਜ਼ਾਮ ਦੇਖਣ ਨੂੰ ਮਿਲੇ। ਬੱਚੇ ਮਾਸਕ ਲਗਾ ਕੇ ਸਕੂਲ ਪਹੁੰਚ ਰਹੇ ਹਨ ਅਤੇ ਸਕੂਲ 'ਚ ਐਂਟਰੀ ਸਮੇਂ 2 ਗਜ ਦੀ ਦੂਰੀ ਦਾ ਧਿਆਨ ਰੱਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੈਨੀਟਾਈਜੇਸ਼ਨ ਦੀ ਵੀ ਸਹੂਲਤ ਕੀਤੀ ਗਈ ਹੈ।

PunjabKesariਦੱਸਣਯੋਗ ਹੈ ਕਿ ਮਈ 'ਚ ਬੋਰਡ ਦੀਆਂ ਪ੍ਰੀਖਿਆਵਾਂ ਹੋਣੀਆਂ ਹਨ, ਅਜਿਹੇ 'ਚ ਹੁਣ ਕਈ ਸੂਬਿਆਂ ਨੇ 10ਵੀਂ-12ਵੀਂ ਦੇ ਵਿਦਿਆਰਥੀਆਂ ਲਈ ਸਕੂਲਾਂ ਨੂੰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਬੀਤੇ ਦਿਨ ਹੀ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਅਧਿਕਾਰੀਆਂ ਨਾਲ ਬੈਠਕ ਕੀਤੀ ਸੀ ਅਤੇ ਸਕੂਲ ਖੁੱਲ੍ਹਣ ਨਾਲ ਜੁੜੀਆਂ ਸਾਰੀਆਂ ਵਿਵਸਥਾਵਾਂ ਦਾ ਜਾਇਜ਼ਾ ਲਿਆ ਸੀ। ਸਕੂਲ ਖੋਲ੍ਹਣ 'ਚ ਕਾਫ਼ੀ ਸਖ਼ਤੀ ਦਾ ਪਾਲਣ ਕੀਤਾ ਗਿਆ ਹੈ, ਜਿਵੇਂ ਕਿ ਵਿਦਿਆਰਥੀਆਂ ਦੇ ਮਾਤਾ-ਪਿਤਾ ਦੀ ਲਿਖਤੀ ਮਨਜ਼ੂਰੀ ਜ਼ਰੂਰੀ ਹੈ। ਸਕੂਲ 'ਚ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੋਵੇਗੀ, ਹਰ ਜਗ੍ਹਾ ਦਿਸ਼ਾ-ਨਿਰਦੇਸ਼ ਲਿਖੇ ਹੋਣੇ ਚਾਹੀਦੇ ਹਨ।

PunjabKesariਨੋਟ : ਦਿੱਲੀ 'ਚ ਸਕੂਲ ਖੁੱਲ੍ਹਣ ਬਾਰੇ ਕੀ ਹੈ ਤੁਹਾਡੀ ਰਾਏ


DIsha

Content Editor

Related News