‘ਓਮੀਕਰੋਨ’ ਵੇਰੀਐਂਟ ਨਾਲ ਲੜਨ ਲਈ ਦਿੱਲੀ ਸਰਕਾਰ ਨੇ ਖਿੱਚੀ ਤਿਆਰੀ, ਜਾਣੋ ਕੀ ਬੋਲੇ CM ਕੇਜਰੀਵਾਲ

Thursday, Dec 23, 2021 - 04:36 PM (IST)

‘ਓਮੀਕਰੋਨ’ ਵੇਰੀਐਂਟ ਨਾਲ ਲੜਨ ਲਈ ਦਿੱਲੀ ਸਰਕਾਰ ਨੇ ਖਿੱਚੀ ਤਿਆਰੀ, ਜਾਣੋ ਕੀ ਬੋਲੇ CM ਕੇਜਰੀਵਾਲ

ਨਵੀਂ ਦਿੱਲੀ— ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਲੈ ਕੇ ਦੁਨੀਆ ਭਰ ’ਚ ਦਹਿਸ਼ਤ ਹੈ। ਭਾਰਤ ’ਚ ਓਮੀਕਰੋਨ ਦੇ 236 ਦੇ ਕਰੀਬ ਮਾਮਲੇ ਸਾਹਮਣੇ ਆ ਚੁੱਕੇ ਹਨ। ਦਿੱਲੀ ਅਤੇ ਮਹਾਰਾਸ਼ਟਰ ’ਚ ਓਮੀਕਰੋਨ ਦੇ ਮਾਮਲੇ ਸਭ ਤੋਂ ਵੱਧ ਹਨ। ਓਮੀਕਰੋਨ ਵੇਰੀਐਂਟ ਨਾਲ ਲੜਨ ਲਈ ਦਿੱਲੀ ਸਰਕਾਰ ਨੇ ਤਿਆਰੀ ਖਿੱਚ ਲਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਓਮੀਕਰੋਨ ਨਾਲ ਲੜਨ ਲਈ ਅਸੀਂ ਦਿੱਲੀ ਵਿਚ ਟੈਸਟਿੰਗ ਵਧਾ ਰਹੇ ਹਾਂ। ਅਧਿਕਾਰੀਆਂ ਨੂੰ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਤਿਆਰੀਆਂ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਹਨ। 

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਫੜੀ ਰਫ਼ਤਾਰ, ਓਮੀਕ੍ਰੋਨ ਦੇ ਕੁੱਲ ਮਾਮਲੇ 236 ਹੋਏ

 

 

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਹੀ ਮਾਮਲਿਆਂ ਦੀ ਗਿਣਤੀ ਘੱਟ ਹੈ ਪਰ ਦਵਾਈਆਂ, ਆਕਸੀਜਨ ਟੈਂਕਰ, ਆਕਸੀਮੀਟਰ ਦੇ ਭੰਡਾਰ ਸਮੇਤ ਹੋਰ ਸਾਰੀਆਂ ਜ਼ਰੂਰੀ ਚੀਜ਼ਾਂ ਦੀ ਤਿਆਰੀ 24 ਘੰਟਿਆਂ ਵਿਚ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਪੀੜਤ ਨਵੇਂ ਮਰੀਜ਼ਾਂ ਵਿਚ ਲੱਛਣ ਹਲਕੇ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਹਸਪਤਾਲ ’ਚ ਦਾਖ਼ਲ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਲਈ ਲੋਕਾਂ ਨੂੰ ਘਰਾਂ ’ਚ ਇਕਾਂਤਵਾਸ ’ਚ ਇਲਾਜ ਕਰਾਉਣ ਦੀ ਤਿਆਰੀ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। 

ਇਹ ਵੀ ਪੜ੍ਹੋ: ‘ਓਮੀਕਰੋਨ’ ਨੇ ਵਧਾਈ ਟੈਨਸ਼ਨ; ਦਿੱਲੀ ’ਚ ਕ੍ਰਿਸਮਸ ਅਤੇ ਨਵੇਂ ਸਾਲ ਦੇ ਜਸ਼ਨਾਂ ’ਤੇ ਰੋਕ

ਕੇਜਰੀਵਾਲ ਨੇ ਅੱਗੇ ਕਿਹਾ ਕਿ ਲੋਕਾਂ ’ਚ ਘਬਰਾਹਟ ਨਾ ਫੈਲੇ, ਇਸ ਲਈ ਕੋਵਿਡ-19 ਦੀ ਜਾਂਚ ਤੋਂ ਲੰਘਣ ਵਾਲੇ ਹਰ ਵਿਅਕਤੀ ਨੂੰ ਸਰਕਾਰ ਵਲੋਂ ਫੋਨ ਕਰ ਕੇ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ਕਿ ਜੇਕਰ ਸੰਕ੍ਰਮਿਤ ਮਿਲਦੇ ਹਨ ਤਾਂ ਤਮਾਮ ਜ਼ਰੂਰੀ ਮਦਦ ਅਤੇ ਇਲਾਜ ਉਨ੍ਹਾਂ ਨੂੰ ਮਿਲੇਗਾ। ਆਕਸੀਜਨ ਦੀ ਕਮੀ ਨੂੰ ਪੂਰੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿਚ ਲੋਕਾਂ ਨੂੰ ਵੱਡੀ ਗਿਣਤੀ ’ਚ ਕੋਰੋਨਾ ਟੀਕੇ ਲੱਗ ਚੁੱਕੇ ਹਨ, ਇਸ ਲਈ ਡਰਨ ਦੀ ਲੋੜ ਨਹੀਂ ਹੈ। ਦੱਸ ਦੇਈਏ ਕਿ ਦਿੱਲੀ ਵਿਚ ਕੋਵਿਡ-19 ਵਾਇਰਸ ਦੇ ਨਵੇਂ ਮਾਮਲੇ ਵੱਧਣ ਲੱਗੇ ਹਨ। ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਦਿੱਲੀ ਵਿਚ ਓਮੀਕਰੋਨ ਤੋਂ ਪੀੜਤ ਲੋਕਾਂ ਦੀ ਗਿਣਤੀ ਵੀਰਵਾਰ ਨੂੰ 64 ਹੋ ਗਈ ਹੈ, ਜੋ ਕਿ ਬੁੱਧਵਾਰ ਨੂੰ 57 ਸੀ।

ਇਹ ਵੀ ਪੜ੍ਹੋ: ਹਵਾਈ ਸਫ਼ਰ ’ਚ ਓਮੀਕਰੋਨ ਦਾ ਖ਼ਤਰਾ ਤਿੰਨ ਗੁਣਾ, ਇਨ੍ਹਾਂ ਨਿਯਮਾਂ ਦੀ ਕਰੋ ਪਾਲਣਾ


author

Tanu

Content Editor

Related News