ਉਪ-ਚੋਣ ਨਤੀਜੇ LIVE : ਜਾਣੋ, ਦਿੱਲੀ ਦੀ ਰਾਜੌਰੀ ਗਾਰਡਨ ਸੀਟ ''ਤੇ ਕੌਣ ਚੱਲ ਰਿਹੈ ਅੱਗੇ

04/13/2017 12:24:08 PM

ਨਵੀਂ ਦਿੱਲੀ— ਦਿੱਲੀ ਦੇ ਰਾਜੌਰੀ ਗਾਰਡਨ ਸੀਟ ''ਤੇ ਹੋਈ ਉਪ-ਚੋਣ ਦੇ ਨਤੀਜਿਆਂ ''ਚ ਭਾਜਪਾ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਜਿੱਤ ਹਾਸਲ ਕਰ ਲਈ ਹੈ। ਜਦੋਂ ਕਿ ''ਆਪ'' ਇਸ ਮੁਕਾਬਲੇ ''ਚ ਪਿਛੜ ਕੇ ਤੀਜੇ ਨੰਬਰ ''ਤੇ ਆ ਗਈ।

ਕਾਂਗਰਸ ਉਮੀਦਵਾਰ ਮੀਨਾਕਸ਼ੀ ਨੇ ਪਿਛਲੀ ਵਾਰ ਨਾਲੋਂ ਜ਼ਿਆਦਾ ਵਧੀਆ ਪ੍ਰਦਰਸ਼ਨ ਕੀਤਾ ਅਤੇ ਦੂਜੇ ਨੰਬਰ ''ਤੇ ਰਹੀ। ਇਸ ਵਿਧਾਨ ਸਭਾ ਖੇਤਰ ''ਚ ਭਾਜਪਾ, ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਕਾਰ ਤਿਕੌਣਾ ਮੁਕਾਬਲਾ ਰਿਹਾ। ਆਖਰੀ ਰਾਊਂਡ ''ਚ ਹੁਣ ਤਕ ਭਾਜਪਾ ਦੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ 40 ਹਜ਼ਾਰ ਤੋਂ ਵਧ ਵੋਟਾਂ ਲੈ ਕੇ ਸਭ ਤੋਂ ਅੱਗੇ ਰਹੇ। ਉੱਥੇ ਹੀ ਦੂਜੇ ਨੰਬਰ ''ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਹੈ ਅਤੇ ਤੀਜੇ ਨੰਬਰ ''ਤੇ ਆਪ ਉਮੀਦਵਾਰ ਹਰਜੀਤ ਸਿੰਘ ਰਹੇ ।


Related News