ਗੈਂਗਰੇਪ ਮਾਮਲਾ : ਦਿੱਲੀ ਪੁਲਸ ਨੇ ਅਫ਼ਵਾਹ ਫੈਲਾਉਣ ਦੇ ਦੋਸ਼ ''ਚ ਤਿੰਨ ਵਿਰੁੱਧ ਮਾਮਲਾ ਕੀਤਾ ਦਰਜ

02/01/2022 10:41:27 AM

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ 26 ਜਨਵਰੀ ਨੂੰ ਸ਼ਹਿਰ 'ਚ ਇਕ ਕੁੜੀ ਨੂੰ ਅਗਵਾ ਕਰ ਕੇ, ਸਮੂਹਕ ਜਬਰ ਜ਼ਿਨਾਹ ਕਰ ਕੇ ਉਸ ਨੂੰ ਸੜਕ 'ਤੇ ਘੁਮਾਏ ਜਾਣ ਦੀ ਘਟਨਾ ਬਾਰੇ ਟਵਿੱਟਰ 'ਤੇ ਅਫ਼ਵਾਹ ਫੈਲਆਉਣ ਅਤੇ ਉਸ ਨੂੰ ਧਾਰਮਿਕ ਰੰਗ ਦੇਣ ਦੇ ਦੋਸ਼ 'ਚ ਸੋਮਵਾਰ ਨੂੰ ਤਿੰਨ ਵਿਰੁੱਧ ਵੱਖ-ਵੱਖ ਸ਼ਿਕਾਇਤ ਦਰਜ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲਸ ਨੇ ਇਸ ਬਾਰੇ ਟਵਿੱਟਰ ਨੂੰ ਵੀ ਚਿੱਠੀ ਲਿਖ ਕੇ ਕਿਹਾ ਹੈ ਕਿ ਜਿਨ੍ਹਾਂ ਨੂੰ ਹੈਂਡਲ ਤੋਂ ਗਲਤ ਜਾਣਕਾਰੀ ਪੋਸਟ ਕੀਤੀ ਗਈ, ਉਨ੍ਹਾਂ ਨੂੰ ਚਲਾਉਣ ਵਾਲਿਆਂ ਦੀ ਪਛਾਣ ਦਾ ਪਤਾ ਲਗਾਇਆ ਜਾਵੇ। ਸ਼ਾਹਦਰਾ ਦੇ ਪੁਲਸ ਡਿਪਟੀ ਕਮਿਸ਼ਨਰ ਆਰ. ਸੱਤਿਆਸੁੰਦਰਮ ਨੇ ਕਿਹਾ,''ਅਸੀਂ ਕਸਤੂਰਬਾ ਨਗਰ ਦੀ ਘਟਨਾ ਦੇ ਸੰਬੰਧ 'ਚ ਅਫ਼ਵਾਹ ਫੈਲਾਉਣ, ਗਲਤ ਜਾਣਕਾਰੀ ਦੇਣ ਅਤੇ ਧਾਰਮਿਕ ਰੰਗ ਦੇਣ ਦੇ ਦੋਸ਼ 'ਚ ਤਿੰਨ ਵਿਅਕਤੀਆਂ ਵਿਰੁੱਧ 3 ਐੱਫ.ਆਈ.ਆਰ. ਦਰਜ ਕੀਤੀਆਂ ਹਨ। ਹੋਰ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ।'' ਡੀ.ਸੀ.ਪੀ. ਨੇ ਇਕ ਅਧਿਕਾਰਤ ਬਿਆਨ 'ਚ ਕਿਹਾ ਕਿ ਘਟਨਾ ਨੂੰ ਲੈ ਕੇਗਲਤ ਕਹਾਣੀ ਦੱਸੀ ਜਾ ਰਹੀ ਹੈ ਅਤੇ ਸੋਸ਼ਲ ਮੀਡੀਆ 'ਤੇ ਜਾਣ ਬੁੱਝ ਕੇ ਗਲਤ ਤੱਥ ਪੇਸ਼ ਕਰ ਕੇ ਇਸ ਨੂੰ ਫਿਰੂਕ ਰੰਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,''ਤੱਥਾਂ ਦੀ ਜਾਂਚ ਕੀਤੇ ਬਿਨਾਂ ਪੀੜਤਾ ਵਲੋਂ ਖ਼ੁਦਕੁਸ਼ੀ ਕਰਨ ਦੀ ਅਫ਼ਵਾਹ ਫੈਲਾਈ ਜਾ ਰਹੀ ਹੈ। ਕੁਝ ਟਵਿੱਟਰ ਹੈਂਡਲ ਅਤੇ ਯੂ-ਟਿਊਬ ਚੈਨਲਾਂ 'ਤੇ ਪੀੜਤਾਂ ਦੀ ਪਛਾਣ ਉਜਾਗਰ ਕੀਤੀ ਗਈ, ਜੋ ਕਾਨੂੰਨ ਵਿਰੁੱਧ ਹੈ।''

PunjabKesari

ਪੁਲਸ ਨੇ ਕਿਹਾ ਕਿ ਪਹਿਲੀ ਐੱਫ.ਆਈ.ਆਰ. ਸੁਖਬੀਰ ਸਿੰਘ ਸਲਾਚ ਵਲੋਂ ਪੋਸਟ ਕੀਤੇ ਗਏ ਟਵੀਟ 'ਤੇ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਦੂਜੀ ਸ਼ਿਕਾਇਤ 'ਸਟਾਰ' ਨਾਮ ਨਾਲ ਕੀਤੇ ਗਏ ਟਵੀਟ ਦੇ ਵਿਰੁੱਧ ਦਰਜ ਕੀਤੀ ਗਈ। ਪੁਲਸ ਨੇ ਕਿਹਾ ਕਿ ਵਿਵੇਕ ਵਿਹਾਰ ਪੁਲਸ ਥਾਣੇ 'ਚ, ਆਈ.ਪੀ.ਸੀ. ਦੀ ਧਾਰਾ 153 ਅਤੇ 153ਏ ਦੇ ਅਧੀਨ ਉਕਤ ਦੋਵੇਂ ਐੱਫ.ਆਈ.ਆਰ. ਦਰਜ ਕੀਤੀਆਂ ਗਈਆਂ। ਪੁਲਸ ਅਧਿਕਾਰੀ ਨੇ ਦੱਸਿਆ ਕਿ ਤੀਜੀ ਸ਼ਿਕਾਇਤ,  ਧਾਰਾ 228ਏ ਦੇ ਅਧੀਨ ਮਦਨਲਾਲ ਵਿਰੁੱਧ ਦਰਜ ਕੀਤੀ ਗਈ, ਜਿਸ ਨੇ ਯੂ-ਟਿਊਬ 'ਤੇ ਵੀਡੀਓ ਪੋਸਟ ਕਰ ਕੇ ਉਸ 'ਚ ਪੀੜਤਾਂ ਦੀ ਪਛਾਣ ਉਜਾਗਰ ਕੀਤੀ ਸੀ। ਪੁਲਸ ਨੇ ਕਿਹਾ ਸੀ ਕਿ ਪੀੜਤਾਂ ਦੀ ਪਛਾਣ ਉਜਾਗਰ ਕਰਨ ਜਾਂ ਘਟਨਾ ਦੇ ਸਬੰਧ 'ਚ ਗਲਤ ਜਾਣਕਾਰੀ ਪ੍ਰਸਾਰਿਤ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇਕ ਹਿਾ ਕਿ ਸੋਸ਼ਲ ਮੀਡੀਆ 'ਤੇ ਪਾਈ ਜਾ ਰਹੀ ਪੋਸਟ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਦੀ ਪੋਸਟ ਪੰਜਾਬ ਅਤੇ ਉੱਤਰ ਪ੍ਰਦੇਸ਼, ਅਮਰੀਕਾ, ਕੈਨੇਡਾ, ਯੂ.ਏ.ਈ. ਅਤੇ ਬ੍ਰਿਟੇਨ ਤੋਂ ਕੀਤੀ ਜਾ ਰਹੀ ਹੈ ਤਾਂ ਕਿ ਘਟਨਾ ਨੂੰ ਫਿਰਕੂ ਰੰਗ ਦਿੱਤਾ ਜਾ ਸਕੇ। ਪੁਲਸ ਨੇ ਕਿਹਾ ਕਿ ਪੀੜਤਾ ਅਤੇ ਦੋਸ਼ੀ ਦੋਵੇਂ ਇਕ ਹੀ ਭਾਈਚਾਰੇ ਦੇ ਹਨ ਅਤੇ ਉਨ੍ਹਾਂ ਦੇ ਪੁਰਖੇ ਪੰਜਾਬ ਦੇ ਸਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News