ਬਿਭਵ ਨੂੰ ਲੈ ਕੇ ਸੀ. ਐੱਮ. ਹਾਊਸ ਪਹੁੰਚੀ ਦਿੱਲੀ ਪੁਲਸ, ਮਾਲੀਵਾਲ ਕੁੱਟਮਾਰ ਕੇਸ ਦਾ ਸੀਨ ਕੀਤਾ ਰੀਕ੍ਰਿਏਟ

05/20/2024 10:20:42 PM

ਨਵੀਂ ਦਿੱਲੀ, (ਭਾਸ਼ਾ)– ਦਿੱਲੀ ਪੁਲਸ ਆਮ ਆਦਮੀ ਪਾਰਟੀ (ਆਪ) ਦੀ ਸੰਸਦ ਮੈਂਬਰ ਸਵਾਤੀ ਮਾਲੀਵਾਲ ’ਤੇ ਹਮਲੇ ’ਚ ਕਥਿਤ ਤੌਰ ’ਤੇ ਸ਼ਾਮਲ ਬਿਭਵ ਕੁਮਾਰ ਨੂੰ ਘਟਨਾ ਦੇ ਨਾਟਕੀ ਰੂਪਾਂਤਰਣ (ਰੀਕ੍ਰਿਏਸ਼ਨ) ਲਈ ਸੋਮਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ’ਤੇ ਲੈ ਗਈ।

ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕੇਜਰੀਵਾਲ ਦੇ ਨਿੱਜੀ ਸਹਿਯੋਗੀ ਬਿਭਵ ਕੁਮਾਰ ਨੂੰ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇੱਥੋਂ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ 5 ਦਿਨ ਦੀ ਪੁਲਸ ਹਿਰਾਸਤ ਵਿਚ ਭੇਜਿਆ ਸੀ।

ਅਧਿਕਾਰੀ ਨੇ ਕਿਹਾ, ‘‘ਦਿੱਲੀ ਪੁਲਸ ਅਧਿਕਾਰੀਆਂ ਦੀ ਟੀਮ ਘਟਨਾ ਦੇ ਨਾਟਕੀ ਰੂਪਾਂਤਰਣ ਲਈ ਸ਼ਾਮ 5 ਵੱਜ ਕੇ 45 ਮਿੰਟ ’ਤੇ ਬਿਭਵ ਨੂੰ ਮੁੱਖ ਮੰਤਰੀ ਰਿਹਾਇਸ਼ ’ਤੇ ਲੈ ਕੇ ਗਈ।’’

ਮਾਲੀਵਾਲ ਨੇ ਕੁਮਾਰ ’ਤੇ 13 ਮਈ ਨੂੰ ਉਸ ਦੇ ਨਾਲ ਮੁੱਖ ਮੰਤਰੀ ਰਿਹਾਇਸ਼ ’ਤੇ ਕੁੱਟਮਾਰ ਕਰਨ ਦਾ ਦੋਸ਼ ਲਾਉਂਦੇ ਹੋਏ ਐੱਫ. ਆਈ. ਆਰ. ਦਰਜ ਕਰਾਈ ਸੀ।


Rakesh

Content Editor

Related News