ਦਿੱਲੀ ਪੁਲਸ ਨੇ ਗੈਂਗਸਟਰ ਦੀਪਕ ਬਾਕਸਰ ਖ਼ਿਲਾਫ਼ ਦੋਸ਼ ਪੱਤਰ ਕੀਤਾ ਦਾਖ਼ਲ
Monday, Jul 17, 2023 - 03:58 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਸੰਗਠਿਤ ਅਪਰਾਧ ਕਰਨ ਦੇ ਦੋਸ਼ 'ਚ ਬਦਮਾਸ਼ ਦੀਪਕ ਬਾਕਸਰ ਖ਼ਿਲਾਫ਼ ਇੱਥੇ ਦੀ ਇਕ ਅਦਾਲਤ 'ਚ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ 13 ਜੁਲਾਈ ਨੂੰ ਦਾਖ਼ਲ ਆਪਣੀ ਅੰਤਿਮ ਰਿਪੋਰਟ 'ਚ ਗੋਗੀ ਗੈਂਗ ਦੇ ਮੈਂਬਰ ਦੀਪਕ ਨੂੰ ਮਹਾਰਾਸ਼ਟਰ ਸੰਗਠਿਤ ਅਪਰਾਧ ਕੰਟਰੋਲ ਐਕਟ (ਮਕੋਕਾ) ਦੇ ਅਧੀਨ ਮੁਲਜ਼ਮ ਠਹਿਰਾਇਆ ਹੈ।
ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਮਮਲੇ ਦੀ ਅਗਲੀ ਸੁਣਵਾਈ ਲਈ 28 ਜੁਲਾਈ ਦੀ ਤਾਰੀਖ਼ ਤੈਅ ਕੀਤੀ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਦੀਪਕ ਖ਼ਿਲਾਫ਼ ਮਾਮਲੇ ਦੀ ਜਾਂਚ ਦੀ ਮਿਆਦ 90 ਦਿਨ ਵਧਾਉਣ ਤੋਂ 11 ਜੁਲਾਈ ਨੂੰ ਇਨਕਾਰ ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਕਾਨੂੰਨ 'ਚ ਅਜਿਹੀ ਉਮੀਦ ਕੀਤੀ ਜਾਂਦੀ ਹੈ ਕਿ ਕੋਈ ਜਾਂਚ ਏਜੰਸੀ ਬਿਨਾਂ ਕੋਈ ਦੇਰੀ ਕੀਤੇ ਜਾਂਚ ਪੂਰੀ ਕਰੇ। ਪੁਲਸ ਨੇ ਕਿਹਾ ਕਿ ਦੀਪਕ ਪਹਿਲ ਉਰਫ਼ ਬਾਕਸਰ ਨੂੰ 9 ਦਸੰਬਰ 2020 ਨੂੰ ਇਸ ਮਾਮਲੇ 'ਚ 'ਭਗੌੜਾ ਅਪਰਾਧੀ' ਐਲਾਨ ਕੀਤਾ ਗਿਆ ਸੀ। ਪੁਲਸ ਅਨੁਸਾਰ ਉਸ ਨੂੰ ਮੈਕਸੀਕੋ ਤੋਂ ਲਿਆਉਣ ਤੋਂ ਬਾਅਦ 15 ਅਪ੍ਰੈਲ 2023 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।