Instagram ''ਤੇ ਪਾਈ ਬੰਬ ਡਿੱਗਣ ਦੀ Video! ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕਰ ਲਏ ਮੁੰਡੇ
Saturday, May 10, 2025 - 02:33 PM (IST)

ਲੁਧਿਆਣਾ (ਰਾਜ): ਮੌਜੂਦਾ ਹਾਲਾਤ ਦਰਮਿਆਨ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਫ਼ੇਕ ਨਿਊਜ਼ ਨਾ ਫ਼ੈਲਾਉਣ ਅਤੇ ਸਿਰਫ਼ ਭਰੋਸੇਯੋਗ ਸਰੋਤਾਂ ਤੋਂ ਮਿਲਣ ਵਾਲੀ ਜਾਣਕਾਰੀ 'ਤੇ ਹੀ ਭਰੋਸਾ ਕਰਨ। ਪਰ ਇਸ ਦੇ ਬਾਵਜੂਦ ਕਈ ਲੋਕ ਸੋਸ਼ਲ ਮੀਡੀਆ 'ਤੇ ਫ਼ੇਕ ਨਿਊਜ਼ ਫ਼ੈਲਾਉਣ ਤੋਂ ਬਾਜ਼ ਨਹੀਂ ਆ ਰਹੇ, ਜਿਸ ਖ਼ਿਲਾਫ਼ ਵਿਭਾਗ ਨੇ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਜਲੰਧਰ-ਜੰਮੂ ਨੈਸ਼ਨਲ ਹਾਈਵੇ ਨੇੜੇ ਮਿਜ਼ਾਈਲ ਹਮਲਾ! ਗੱਡੀਆਂ ਦੀ ਆਵਾਜਾਈ ਪ੍ਰਭਾਵਿਤ
ਲੁਧਿਆਣਾ ਪੁਲਸ ਨੇ ਬੰਬ ਡਿੱਗਣ ਦੀ ਨਕਲੀ ਵੀਡੀਓ Instagram 'ਤੇ ਅਪਲੋਡ ਕਰਨ ਵਾਲੇ 2 ਮੁੰਡਿਆਂ ਨੂੰ ਫੜਿਆ ਹੈ। ਇਸ ਬਾਰੇ ਡੀ.ਸੀ.ਪੀ. ਰੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਇਕ ਪੁਰਾਣੀ ਵੀਡੀਓ ਨੂੰ ਪਾਕਿਸਤਾਨ ਤੋਂ ਬੰਬ ਡਿੱਗਣ ਦੀ ਵੀਡੀਓ ਦੀ ਵੀਡੀਓ ਬਣਾ ਕੇ ਅਪਲੋਡ ਕੀਤੀ ਸੀ। ਇਸ ਨਾਲ ਪੈਨਿਕ ਫ਼ੈਲ ਗਿਆ ਸੀ। ਪੁਲਸ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਫ਼ੇਕ ਨਿਊਜ਼ ਜਾਂ ਕੋਈ ਵੀਡੀਓ ਅਪਲੋਡ ਕੀਤੀ ਤਾਂ ਉਸ 'ਤੇ ਕਾਰਵਾਈ ਹੋ ਸਕਦੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8