ਟਰੈਕਟਰ ਪਰੇਡ ਹਿੰਸਾ: ਦਿੱਲੀ ਪੁਲਸ ਨੇ 200 ਲੋਕਾਂ ਨੂੰ ਲਿਆ ਹਿਰਾਸਤ ’ਚ

01/27/2021 1:59:03 PM

ਨਵੀਂ ਦਿੱਲੀ— ਦਿੱਲੀ ਪੁਲਸ ਨੇ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਸਬੰਧ ’ਚ 200 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਛੇਤੀ ਹੀ ਉਨ੍ਹਾਂ ਨੂੰ ਗਿ੍ਰਫ਼ਤਾਰ ਕੀਤਾ ਜਾਵੇਗਾ। ਟਰੈਕਟਰ ਪਰੇਡ ਦੌਰਾਨ ਕੱਲ੍ਹ ਦਿੱਲੀ ਦੇ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਸਬੰਧ ’ਚ ਐੱਫ. ਆਈ. ਆਰ. ਵੀ ਦਰਜ ਕੀਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕ੍ਰਾਈਮ ਬਰਾਂਚ ਕਰੇਗੀ। 

ਇਹ ਵੀ ਪੜ੍ਹੋਦਿੱਲੀ ’ਚ ਕਿਸਾਨਾਂ ਅਤੇ ਪੁਲਸ ਵਿਚਾਲੇ ਤਣਾਅ ਜਾਰੀ; ਲਾਲ ਕਿਲ੍ਹੇ ’ਤੇ ਲਹਿਰਾਇਆ ‘ਕੇਸਰੀ ਝੰਡਾ’

PunjabKesari
ਦਿੱਲੀ ਪੁਲਸ ਨੇ ਕੱਲ੍ਹ ਦੀ ਹਿੰਸਾ ਨੂੰ ਲੈ ਕੇ ਆਈ. ਪੀ. ਸੀ. ਦੀ ਧਾਰਾ 395 (ਡਕੈਤੀ), 397 (ਲੁੱਟ-ਖੋਹ ਜਾਂ ਡਕੈਤੀ, ਮਾਰਨ ਜਾਂ ਸੱਟ ਪਹੁੰਚਾਉਣ ਦੀ ਕੋਸ਼ਿਸ਼), 120 ਬੀ (ਅਪਰਾਧਿਕ ਸਾਜਿਸ਼ ਦੀ ਸਜ਼ਾ) ਅਤੇ ਹੋਰ ਧਾਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕੀਤੀ ਹੈ। 

ਇਹ ਵੀ ਪੜ੍ਹੋ: ਲਾਲ ਕਿਲ੍ਹੇ ਦੀ ਘਟਨਾ ਮਗਰੋਂ ਰਾਜੇਵਾਲ ਦਾ ਵੱਡਾ ਬਿਆਨ, ਦੀਪ ਸਿੱਧੂ ਨੇ RSS ਤੋਂ ਲਈ ਟ੍ਰੇਨਿੰਗ

ਦੱਸ ਦੇਈਏ ਕਿ ਮੰਗਲਵਾਰ ਯਾਨੀ ਕਿ ਕੱਲ੍ਹ ਕਿਸਾਨ ਟਰੈਕਟਰ ਪਰੇਡ ’ਚ ਸ਼ਾਮਲ ਕੁਝ ਪ੍ਰਦਰਸ਼ਨਕਾਰੀ ਬੈਰੀਕੇਡਜ਼ ਤੋੜਦੇ ਹੋਏ ਅੱਗੇ ਵਧੇ ਅਤੇ ਲਾਲ ਕਿਲ੍ਹੇ ਤੱਕ ਪਹੁੰਚ ਗਏ। ਉਨ੍ਹਾਂ ਨੇ ਲਾਲ ਕਿਲ੍ਹੇ ਦੀ ਫਸੀਲ ’ਤੇ ਕੇਸਰੀ ਝੰਡਾ ਲਹਿਰਾ ਦਿੱਤਾ। ਇਸ ਪੂਰੇ ਘਟਨਾ¬ਕ੍ਰਮ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਦਿੱਲੀ-ਐੱਨ. ਸੀ. ਆਰ. ’ਚ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ। ਹੁਣ ਤੱਕ ਪੁਲਸ ਨੇ ਕੁੱਲ 22 ਐੱਫ. ਆਈ. ਆਰ. ਦਰਜ ਕੀਤੀਆਂ ਹਨ। ਪੁਲਸ ਮੁਤਾਬਕ ਹਿੰਸਾ ਦੌਰਾਨ 300 ਜਵਾਨ ਜ਼ਖਮੀ ਹੋਏ ਹਨ। 

ਇਹ ਵੀ ਪੜ੍ਹੋ: ਉੱਚ ਪੱਧਰੀ ਮੀਟਿੰਗ ਤੋਂ ਬਾਅਦ ਗ੍ਰਹਿ ਮੰਤਰਾਲਾ ਨੇ ਲਿਆ ਵੱਡਾ ਫ਼ੈਸਲਾ

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਦਿਓ ਰਾਏ


Tanu

Content Editor

Related News