ਦਿੱਲੀ ਪੁਲਸ ''ਚ ਤਾਇਨਾਤ ਏ.ਐੱਸ.ਆਈ. ਦੀ ਕੋਰੋਨਾ ਨਾਲ ਮੌਤ

05/31/2020 11:30:38 AM

ਨਵੀਂ ਦਿੱਲੀ- ਰਾਜਧਾਨੀ 'ਚ ਕੋਰੋਨਾ ਇਨਫੈਕਸ਼ਨ ਦੇ ਲਗਾਤਾਰ ਵਧਦੇ ਮਾਮਲਿਆਂ ਦਰਮਿਆਨ ਦਿੱਲੀ ਪੁਲਸ ਦੇ ਕੋਰੋਨਾ ਪੀੜਤ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਸ਼ੇਸ਼ ਮਣੀ ਪਾਂਡੇ ਦੀ ਇੱਥੇ ਆਰਮੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਇਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਦੱਸਿਆ ਕਿ ਸ਼੍ਰੀ ਪਾਂਡੇ ਫੌਜ ਤੋਂ ਰਿਟਾਇਰ ਹੋਣ ਤੋਂ ਬਾਅਦ ਸਾਲ 2014 'ਚ ਬਤੌਰ ਏ.ਐੱਸ.ਆਈ. ਦਿੱਲੀ ਪੁਲਸ 'ਚ ਭਰਤੀ ਹੋਏ ਸਨ। ਉਹ ਇੰਨੀਂ ਦਿਨੀਂ ਕ੍ਰਾਈਮ ਬਰਾਂਚ 'ਚ ਤਾਇਨਾਤ ਸਨ। ਉਨ੍ਹਾਂ ਨੇ 26 ਮਈ ਨੂੰ ਬੁਖਾਰ ਅਤੇ ਕਫ ਦੀ ਸ਼ਿਕਾਇਤ ਤੋਂ ਬਾਅਦ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ 28 ਮਈ ਨੂੰ ਪਾਜ਼ੀਟਿਵ ਆਈ ਸੀ।

ਇਸ ਤੋਂ ਬਾਅਦ ਉਨ੍ਹਾਂ ਨੂੰ ਧੌਲਾਕੁਆਂ ਇਲਾਕੇ 'ਚ ਸਥਿਤ ਆਰਮੀ ਹਸਪਤਾਲ 'ਚ ਭਰਤੀ ਕਰਵਾਇਆ ਗਿਆਸੀ, ਜਿੱਥੇ ਸ਼ਨੀਵਾਰ ਸ਼ਾਮ ਉਨ੍ਹਾਂ ਦੀ ਮੌਤ ਹੋ ਗਈ। ਮੌਤ ਤੋਂ ਬਾਅਦ ਅਗਲੇ ਦਿਨ ਆਈ ਅਮਿਤ ਦੀ ਕੋਰੋਨਾ ਰਿਪੋਰਟ 'ਚ ਉਹ ਪੀੜਤ ਪਾਏ ਗਏ। ਦੱਸਣਯੋਗ ਹੈ ਕਿ ਵੱਖ-ਵੱਖ ਯੂਨਿਟ ਦੇ ਕਰੀਬ 400 ਪੁਲਸ ਕਰਮਚਾਰੀਆਂ ਦੇ ਪੀੜਤ ਹੋਣ 'ਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਕਰੀਬ ਇਕ ਹਜ਼ਾਰ ਤੋਂ ਵਧ ਪੁਲਸ ਕਰਮਚਾਰੀਆਂ ਨੂੰ ਚੌਕਸੀ ਵਜੋਂ ਕੁਆਰੰਟੀਨ ਕੀਤਾ ਗਿਆ ਹੈ। ਰਾਜਧਾਨੀ 'ਚ ਸ਼ਨੀਵਾਰ ਸ਼ਾਮ ਤੱਕ 1,163 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਚੁਕੇ ਹਨ ਅਤੇ 18 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਦਿੱਲੀ 'ਚ 18,549 ਲੋਕ ਪੀੜਤ ਹੋ ਚੁਕੇ ਹਨ, ਜਦੋਂ ਕਿ ਮੌਤ ਦਾ ਅੰਕੜਾ 416 'ਤੇ ਪਹੁੰਚ ਗਿਆ।


DIsha

Content Editor

Related News