ਦਿੱਲੀ ''ਚ ਗ੍ਰਿਫਤਾਰ ਅੱਤਵਾਦੀ ਨੂੰ ਲੈ ਕੇ ਨਵਾਂ ਖੁਲਾਸਾ, ਪਰਿਵਾਰ ਨਾਲ ਜਾਣਾ ਚਾਹੁੰਦਾ ਸੀ ਅਫਗਾਨਿਸਤਾਨ

Saturday, Aug 22, 2020 - 09:29 PM (IST)

ਨਵੀਂ ਦਿੱਲੀ - ਦਿੱਲੀ 'ਚ ਸ਼ਨੀਵਾਰ ਸਵੇਰੇ ਆਈ.ਈ.ਡੀ. ਨਾਲ ਗ੍ਰਿਫਤਾਰ ਕੀਤੇ ਗਏ ਆਈ.ਐੱਸ.ਆਈ.ਐੱਸ. ਦੇ ਅੱਤਵਾਦੀ ਬਾਰੇ ਦਿੱਲੀ ਪੁਲਸ ਨੇ ਨਵਾਂ ਖੁਲਾਸਾ ਕੀਤਾ ਹੈ। ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਦੱਸਿਆ ਕਿ ਗ੍ਰਿਫਤਾਰ ਅੱਤਵਾਦੀ ਅਬੂ ਯੁਸੂਫ ਆਪਣੇ ਪਰਿਵਾਰ ਨਾਲ ਹਿਜ਼ਰਤ ਲਈ ਅਫਗਾਨਿਸਤਾਨ ਦੇ ਖੁਰਾਸਾਨ ਜਾਣ ਦੀ ਯੋਜਨਾ ਬਣਾ ਰਿਹਾ ਸੀ। ਇਸ ਦੇ ਲਈ ਉਸਨੇ ਅਬੁ ਹੁਜੈਫਾ ਅਲ ਬਕਿਸਤਾਨੀ ਦੇ ਨਿਰਦੇਸ਼ 'ਤੇ ਪਤਨੀ ਅਤੇ ਆਪਣੇ ਚਾਰ ਬੱਚਿਆਂ ਲਈ ਪਾਸਪੋਰਟ ਵੀ ਬਣਵਾ ਲਿਆ ਸੀ ਪਰ ਬਕਿਸਤਾਨੀ ਦੀ ਹੱਤਿਆ ਤੋਂ ਬਾਅਦ ਉਸ ਦੀ ਯੋਜਨਾ ਅਸਫਲ ਹੋ ਗਈ।

Abu Yusuf had plans to go for hijrat in Khurasan, Afghanistan along with his family. He even got passports prepared for his wife & 4 children on instructions of Abu Huzaifa Al Bakistani but this plan was shelved after killing of Abu Huzaifa Al Bakistani: Delhi Police Special Cell https://t.co/yYE5I4Pn3d pic.twitter.com/Kr5HFf7h0A

— ANI (@ANI) August 22, 2020

ਜ਼ਿਕਰਯੋਗ ਹੈ ਕਿ ਅਬੁ ਯੁਸੂਫ ਨੂੰ ਸ਼ਨੀਵਾਰ ਸਵੇਰੇ ਰਾਜਧਾਨੀ ਦਿੱਲੀ 'ਚ ਆਈ.ਈ.ਡੀ. ਸਣੇ ਗ੍ਰਿਫਤਾਰ ਕੀਤਾ ਗਿਆ ਸੀ। ਜਦੋਂ ਕਿ ਉਸਦੇ ਦੋ ਸਾਥੀ ਫਰਾਰ ਹੋ ਗਏ ਹਨ। ਅਬੁ ਯੁਸੂਫ ਦਾ ਸੰਬੰਧ ਬਲਰਾਮਪੁਰ ਨਾਲ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਪੁੱਛਗਿੱਛ 'ਚ ਅੱਤਵਾਦੀ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ 'ਤੇ ਬਲਰਾਮਪੁਰ ਨਾਲ ਲੱਗਦੇ ਨੇਪਾਲ ਬਾਰਡਰ 'ਤੇ ਐੱਸ.ਐੱਸ.ਬੀ. ਦੀ ਟੀਮ ਖੋਜੀ ਕੁੱਤਿਆਂ ਦੇ ਨਾਲ ਵਾਹਨਾਂ ਅਤੇ ਵਿਅਕਤੀਆਂ ਦੀ ਚੈਕਿੰਗ ਕਰ ਰਹੀ ਹੈ।

ਉਥੇ ਹੀ, ਇਸ ਨੂੰ ਲੈ ਕੇ ਬਲਰਾਮਪੁਰ ਦੇ ਉਤਰੌਲਾ ਕੋਤਵਾਲੀ ਦੇ ਬੜਿਆ ਭੈਂਸਾਹੀ ਪਿੰਡ 'ਚ ਕਈ ਥਾਵਾਂ ਦੀ ਪੁਲਸ ਪਹੁੰਚੀ ਹੋਈ ਹੈ। ਪਿੰਡ ਨੂੰ ਸੀਲ ਕਰ ਦਿੱਤਾ ਗਿਆ ਹੈ। ਕਿਸੇ ਨੂੰ ਵੀ ਬਾਹਰ ਆਉਣ-ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਪਿੰਡ ਛਾਉਣੀ 'ਚ ਤਬਦੀਲ ਹੋ ਗਿਆ ਹੈ। ਪਿੰਡ 'ਚ ਅਬੁ ਯੁਸੂਫ ਨੂੰ ਲੋਕ ਮੁਸਤਕੀਮ ਨਾਮ ਨਾਲ ਜਾਣਦੇ ਹਨ। ਦਿੱਲੀ ਪੁਲਸ ਅਤੇ ਏ.ਟੀ.ਐੱਸ. ਦੀ ਟੀਮ ਬੜਿਆ ਭੈਂਸਾਹੀ ਪਿੰਡ 'ਚ ਮੁਸਤਕੀਮ ਦੇ ਘਰ ਪਹੁੰਚੀ। ਮੁਸਤਕੀਮ ਕੱਲ ਮਾਮਾ ਨੂੰ ਦੇਖਣ ਲਈ ਲਖਨਊ ਗਿਆ ਸੀ।
 


Inder Prajapati

Content Editor

Related News