ਇਕ ਹੀ ਵਕੀਲ ਦੀਆਂ 25 ਜਨਹਿਤ ਪਟੀਸ਼ਨਾਂ ਖਾਰਜ, ਭੜਕੇ CJI ਨੇ ਕਿਹਾ- ''ਆਪਣੇ ਕਾਨੂੰਨੀ ਪੇਸ਼ੇ ’ਤੇ ਧਿਆਨ ਕੇਂਦਰਿਤ ਕਰੋ''

Saturday, Apr 11, 2026 - 12:01 PM (IST)

ਇਕ ਹੀ ਵਕੀਲ ਦੀਆਂ 25 ਜਨਹਿਤ ਪਟੀਸ਼ਨਾਂ ਖਾਰਜ, ਭੜਕੇ CJI ਨੇ ਕਿਹਾ- ''ਆਪਣੇ ਕਾਨੂੰਨੀ ਪੇਸ਼ੇ ’ਤੇ ਧਿਆਨ ਕੇਂਦਰਿਤ ਕਰੋ''

ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਹੀ ਵਕੀਲ ਵੱਲੋਂ ਦਾਇਰ ਕੀਤੀਆਂ ਗਈਆਂ 25 ਜਨਹਿਤ ਪਟੀਸ਼ਨਾਂ (ਪੀ.ਆਈ.ਐੱਲ.) ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਨਾਲ ਹੀ, ਭੜਕੇ ਚੀਫ ਜਸਟਿਸ (CJI) ਸੂਰਿਆਕਾਂਤ ਨੇ ਸਪਸ਼ਟ ਬਿਆਨੀ ’ਚ ਕਿਹਾ ਕਿ ਉਹ ਵੱਖ-ਵੱਖ ਵਿਸ਼ਿਆਂ ’ਤੇ ਵਾਰ-ਵਾਰ ਪਟੀਸ਼ਨਾਂ ਦਾਇਰ ਕਰਨ ਦੀ ਥਾਂ ਆਪਣੇ ਕਾਨੂੰਨੀ ਪੇਸ਼ੇ ’ਤੇ ਧਿਆਨ ਕੇਂਦਰਿਤ ਕਰਨ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵਿਪੁਲ ਐੱਮ. ਪਾਂਚੋਲੀ ਦੀ ਬੈਂਚ ਨੇ ਪਟੀਸ਼ਨਰ ਐਡਵੋਕੇਟ ਸਚਿਨ ਗੁਪਤਾ ਨੂੰ ਆਪਣੀਆਂ ਪਟੀਸ਼ਨਾਂ ਵਾਪਸ ਲੈਣ ਦੀ ਇਜਾਜ਼ਤ ਦਿੰਦੇ ਹੋਏ ਕਿਹਾ ਕਿ ਇਹ ਪਟੀਸ਼ਨਾਂ ਜਨਹਿਤ ਅਧਿਕਾਰ ਖੇਤਰ ਹੇਠ ਵਿਚਾਰ ਕਰਨ ਯੋਗ ਨਹੀਂ ਹਨ।

ਚੀਫ ਜਸਟਿਸ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਇਕ ਵਕੀਲ ਵਜੋਂ ਪਟੀਸ਼ਨਰ ਨੂੰ ਸਮੱਸਿਆਵਾਂ ਪ੍ਰਤੀ ਵਿਸ਼ਲੇਸ਼ਣਾਤਮਕ ਦ੍ਰਿਸ਼ਟੀਕੋਣ ਅਪਣਾਉਣਾ ਚਾਹੀਦਾ ਹੈ ਅਤੇ ਸਿੱਧੇ ਅਦਾਲਤ ਆਉਣ ਦੀ ਥਾਂ ਸਬੰਧਤ ਅਧਿਕਾਰੀਆਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਨ੍ਹਾਂ ਪਟੀਸ਼ਨਾਂ ’ਚ ਦੇਸ਼ ਲਈ ਇਕ ਨਵੀਂ ਸੰਪਰਕ ਭਾਸ਼ਾ ਵਿਕਸਿਤ ਕਰਨ, ਦਾਲਾਂ ਦੀ ਪਾਲਿਸ਼ਿੰਗ ਦੇ ਮਿਆਰਾਂ ’ਚ ਸੋਧ, ਵਿਭਚਾਰ ਨੂੰ ਮੁੜ ਅਪਰਾਧ ਦੀ ਸ਼੍ਰੇਣੀ ’ਚ ਲਿਆਉਣ ਅਤੇ ‘ਸੈਕਸ ਐਗਰੀਮੈਂਟ’ ਨੂੰ ਮਾਨਤਾ ਦੇਣ ਵਰਗੇ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਰਾਸ਼ਟਰੀ ਕੈਲੰਡਰ ‘ਭਾਰਤ ਸੰਵਤ’ ਸ਼ੁਰੂ ਕਰਨ ਅਤੇ ਰੈਸਟੋਰੈਂਟ ’ਚ ਮੁਲਜ਼ਮਾਂ ਦੀ ਭੋਜਨ ਸਬੰਧੀ ਆਦਤਾਂ ਦਾ ਖੁਲਾਸਾ ਲਾਜ਼ਮੀ ਕਰਨ ਵਰਗੀਆਂ ਮੰਗਾਂ ਵੀ ਰੱਖੀਆਂ ਸਨ। ਬੈਂਚ ਨੇ ਜ਼ਿਕਰ ਕੀਤਾ ਕਿ ਪਿਛਲੇ ਮਹੀਨੇ ਵੀ ਇਸੇ ਵਕੀਲ ਦੀਆਂ 4 ਪਟੀਸ਼ਨਾਂ ਨੂੰ ਖਾਰਜ ਕੀਤਾ ਗਿਆ ਸੀ, ਜਿਨ੍ਹਾਂ ’ਚ ਪਿਆਜ਼ ਅਤੇ ਲਸਣ ਦੇ ਗੁਣਾਂ ਵਰਗੇ ਮੁੱਦੇ ਉਠਾਏ ਗਏ ਸਨ।

‘ਜਨਹਿਤ ਪਟੀਸ਼ਨ ਦੀਆਂ ਦੁਕਾਨਾਂ’ ਦੇ ਵਧਦੇ ਰੁਝਾਨ ’ਤੇ ਪ੍ਰਗਟਾਈ ਚਿੰਤਾ

ਸੁਣਵਾਈ ਦੌਰਾਨ ਚੀਫ ਜੱਜ ਨੇ ਪਟੀਸ਼ਨਾਂ ਦੀ ਗੁਣਵੱਤਾ ’ਤੇ ਸਵਾਲ ਉਠਾਉਂਦੇ ਹੋਏ ਸਖਤ ਨਾਰਾਜ਼ਗੀ ਪ੍ਰਗਟਾਈ ਸੀ। ਅਦਾਲਤ ਨੇ ‘ਜਨਹਿਤ ਪਟੀਸ਼ਨ ਦੀਆਂ ਦੁਕਾਨਾਂ’ ਦੇ ਵਧਦੇ ਰੁਝਾਨ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਸਪਸ਼ਟ ਕੀਤਾ ਕਿ ਸਿਰਫ ਅਸਲ ਅਤੇ ਗੰਭੀਰ ਮੁੱਦਿਆਂ ਨੂੰ ਹੀ ਜਨਹਿਤ ਪਟੀਸ਼ਨ ਵਜੋਂ ਸਵੀਕਾਰ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News