ਵੈਸ਼ਨੋ ਦੇਵੀ ਯਾਤਰਾ 'ਤੇ ਜਾਣ ਵਾਲਿਆਂ ਲਈ ਵੱਡੀ ਖ਼ਬਰ! ਵੱਧਦੀ ਭੀੜ ਦੇ ਮੱਦੇਨਜ਼ਰ...

Thursday, Apr 02, 2026 - 03:36 PM (IST)

ਵੈਸ਼ਨੋ ਦੇਵੀ ਯਾਤਰਾ 'ਤੇ ਜਾਣ ਵਾਲਿਆਂ ਲਈ ਵੱਡੀ ਖ਼ਬਰ! ਵੱਧਦੀ ਭੀੜ ਦੇ ਮੱਦੇਨਜ਼ਰ...

ਲੁਧਿਆਣਾ (ਗੌਤਮ): ਜੇਕਰ ਤੁਸੀਂ ਵੀ ਆਉਣ ਵਾਲੇ ਦਿਨਾਂ ਵਿਚ ਸ਼੍ਰੀ ਮਾਤਾ ਵੈਸ਼ਨੋ ਦੇਵੀ ਯਾਤਰਾ 'ਤੇ ਜਾਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਇਸ ਵੇਲੇ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਦੀ ਵੱਡੀ ਗਿਣਤੀ ਨੂੰ ਵੇਖਦਿਆਂ ਰੇਲਵੇ ਵੱਲੋਂ ਸਪੈਸ਼ਲ ਟ੍ਰੇਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਟ੍ਰੇਨ ਨਵੀਂ ਦਿੱਲੀ ਤੋਂ ਚੱਲੇਗੀ ਤੇ ਪੰਜਾਬ ਦੇ ਵੀ ਮੁੱਖ ਸਟੇਸ਼ਨਾਂ 'ਤੇ ਰੁਕਦੀ ਹੋਈ ਜਾਵੇਗੀ। ਟ੍ਰੇਨ 15 ਅਪ੍ਰੈਲ ਤੋਂ ਚੱਲਣੀ ਸ਼ੁਰੂ ਹੋਵੇਗੀ ਤੇ ਅਗਲੇ 4 ਮਹੀਨੇ ਚੱਲੇਗੀ। 

ਵਿਭਾਗ ਮੁਤਾਬਕ, ਟ੍ਰੇਨ ਨੰਬਰ 04081-82 ਨਵੀਂ ਦਿੱਲੀ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ-ਨਵੀਂ ਦਿੱਲੀ ਸਪੈਸ਼ਲ ਰਿਜ਼ਰਵ ਟ੍ਰੇਨ 15 ਅਪ੍ਰੈਲ ਤੋਂ 16 ਜੁਲਾਈ ਤੱਕ ਚੱਲੇਗੀ ਅਤੇ ਇਸ ਦੌਰਾਨ 40 ਚੱਕਰ ਲਗਾਵੇਗੀ। ਟ੍ਰੇਨ ਨਵੀਂ ਦਿੱਲੀ ਤੋਂ ਹਰੇਕ ਸੋਮਵਾਰ ਅਤੇ ਬੁੱਧਵਾਰ ਦੀ ਰਾਤ ਨੂੰ 11 ਵਜ ਕੇ 45 ਮਿੰਟ 'ਤੇ ਚੱਲੇਗੀ ਅਤੇ ਅਗਲੇ ਦਿਨ ਦੁਪਹਿਰ 12 ਵਜੇ ਕਟੜਾ ਪਹੁੰਚੇਗੀ ਅਤੇ ਵਾਪਸੀ 'ਤੇ ਟ੍ਰੇਨ ਕਟੜਾ ਤੋਂ ਹਰੇਕ ਮੰਗਲਵਾਰ ਅਤੇ ਵੀਰਵਾਰ ਨੂੰ ਸਵੇਰੇ 10 ਵਜੇ ਚੱਲ ਕੇ ਰਾਤ ਨੂੰ 9 ਵਜੇ ਨਵੀਂ ਦਿੱਲੀ ਪਹੁੰਚੇਗੀ। ਏ.ਸੀ., ਸਲੀਪਰ ਅਤੇ ਜਨਰਲ ਕੋਚ ਵਾਲੀ ਟ੍ਰੇਨ ਦੋਵਾਂ ਦਿਸ਼ਾਵਾਂ ਵਿਚ ਰਸਤੇ ਵਿਚ ਪਾਣੀਪਤ, ਕੁਰੂਕਸ਼ੇਤਰ, ਅੰਬਾਲਾ ਕੈਂਟ, ਲੁਧਿਆਣਾ, ਜਲੰਧਰ ਕੈਂਟ, ਪਠਾਨਕੋਟ ਅਤੇ ਜੰਮੂਤਵੀ ਵਿਚ ਰੁਕੇਗੀ।

ਬਿਹਾਰ ਲਈ ਵੀ ਚਲਾਈ ਗਈ ਵਿਸ਼ੇਸ਼ ਟ੍ਰੇਨ 

ਦਰਅਸਲ, ਗਰਮੀਆਂ ਵਿਚ ਯਾਤਰੀਆਂ ਦੀ ਭੀੜ ਨੂੰ ਦੇਖਦੇ ਹੋਏ ਰੇਲ ਵਿਭਾਗ ਨੇ ਯਾਤਰੀਆਂ ਦੀ ਸਹੂਲਤ ਲਈ ਦੋ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਇਹ ਟ੍ਰੇਨਾਂ ਨਵੀਂ ਦਿੱਲੀ-ਕਟੜਾ ਅਤੇ ਅੰਮ੍ਰਿਤਸਰ-ਬਰਾਊਨੀ ਵਿਚਕਾਰ ਚੱਲਣਗੀਆਂ। ਵਿਭਾਗ ਅਨੁਸਾਰ ਟ੍ਰੇਨ ਨੰਬਰ 04610-09 ਅੰਮ੍ਰਿਤਸਰ-ਬਰਾਊਨੀ-ਅੰਮ੍ਰਿਤਸਰ ਹਫ਼ਤਾਵਾਰੀ ਰਿਜ਼ਰਵ ਟ੍ਰੇਨ 19 ਅਪ੍ਰੈਲ ਤੋਂ 14 ਜੁਲਾਈ ਤੱਕ ਚੱਲੇਗੀ ਅਤੇ 13 ਚੱਕਰ ਲਗਾਏਗੀ। ਟ੍ਰੇਨ 19 ਅਪ੍ਰੈਲ ਤੋਂ ਹਰੇਕ ਐਤਵਾਰ ਨੂੰ ਰਾਤ 8 ਵਜੇ ਚੱਲ ਕੇ ਅਗਲੇ ਦਿਨ ਰਾਤ ਨੂੰ ਬਿਹਾਰ ਦੇ ਬਰਾਊਨੀ ਪਹੁੰਚੇਗੀ ਅਤੇ ਬਰਾਊਨੀ ਤੋਂ ਹਰੇਕ ਮੰਗਲਵਾਰ ਨੂੰ ਦੁਪਹਿਰ 1 ਵਜ ਕੇ 25 ਮਿੰਟ 'ਤੇ ਚੱਲ ਕੇ ਅਗਲੇ ਦਿਨ ਤੜਕੇ ਅੰਮ੍ਰਿਤਸਰ ਪਹੁੰਚੇਗੀ। ਇਹ ਰਿਜ਼ਰਵ ਟ੍ਰੇਨ ਰਸਤੇ ਵਿਚ ਦੋਵਾਂ ਦਿਸ਼ਾਵਾਂ ਵਿਚ ਬਿਆਸ, ਜਲੰਧਰ ਸਿਟੀ, ਫਗਵਾੜਾ, ਢੰਡਾਰੀ ਕਲਾਂ, ਸਰਹਿੰਦ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾ ਨਗਰ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੋਂਡਾ, ਗੋਰਖਪੁਰ, ਸਿਵਾਨ, ਛਪਰਾ, ਸੋਨਪੁਰ, ਹਾਜੀਪੁਰ ਵਿਚ ਰੁਕੇਗੀ। 


author

Anmol Tagra

Content Editor

Related News