ਸਰਕਾਰ ਨੇ 858 ਕਰੋੜ ਰੁਪਏ ਦੇ 2 ਰੱਖਿਆ ਸਮਝੌਤਿਆਂ ''ਤੇ ਕੀਤੇ ਹਸਤਾਖਰ
Friday, Mar 27, 2026 - 05:55 PM (IST)
ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਭਾਰਤੀ ਫ਼ੌਜ ਲਈ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀ ਦੀ ਖਰੀਦ ਦੇ ਸੰਬੰਧ 'ਚ ਰੂਸ ਦੀ ਕੰਪਨੀ ਰੋਸੋਬੋਰੋਨਐਕਸਪੋਰਟ ਨਾਲ 445 ਕਰੋੜ ਰੁਪਏ ਦੇ ਇਕਰਾਰਨਾਮੇ 'ਤੇ ਸ਼ੁੱਕਰਵਾਰ ਨੂੰ ਹਸਤਾਖਰ ਕੀਤੇ। ਰੱਖਿਆ ਮੰਤਰਾਲਾ ਅਨੁਸਾਰ, ਭਾਰਤੀ ਜਲ ਸੈਨਾ ਦੇ ਪੀ8ਆਈ 'ਲੌਂਗ-ਰੇਂਜ ਮੈਰੀਟਾਈਮ ਰਿਕੋਨਿਸੈਂਸ' ਜਹਾਜ਼ਾਂ ਦੀ ਸਾਂਭ-ਸੰਭਾਲ ਲਈ ਬੋਇੰਗ ਇੰਡੀਆ ਡਿਫੈਂਸ ਪ੍ਰਾਈਵੇਟ ਲਿਮਟਿਡ ਨਾਲ ਇਕ ਵੱਖਰਾ ਇਕਰਨਾਮਾ ਕੀਤਾ ਗਿਆ ਹੈ। ਮੰਤਰਾਲਾ ਨੇ ਦੱਸਿਆ,''ਭਾਰਤੀ ਫ਼ੌਜ ਲਈ 445 ਕਰੋੜ ਰੁਪਏ ਮੁੱਲ ਦੀ ਤੁੰਗੁਸਕਾ ਹਵਾਈ ਰੱਖਿਆ ਮਿਜ਼ਾਈਲ ਪ੍ਰਣਾਲੀਆਂ ਦੀ ਖਰੀਦ ਨੂੰ ਲੈ ਕੇ ਰੂਸ ਦੀ ਜੇਐੱਸਸੀ ਰੋਸੋਬੋਰੋਨਐਕਸਪੋਰਟ ਨਾਲ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਗਏ।''
ਮੰਤਰਾਲਾ ਨੇ ਇਕ ਬਿਆਨ 'ਚ ਕਿਹਾ,''ਇਹ ਅਤਿ-ਆਧੁਨਿਕ ਮਿਜ਼ਾਈਲਾਂ ਜਹਾਜ਼ਾਂ, ਡਰੋਨ ਅਤੇ ਕਰੂਜ਼ ਮਿਜ਼ਾਈਲਾਂ ਸਮੇਤ ਹਵਾਈ ਖਤਰਿਆਂ ਖ਼ਿਲਾਫ਼ ਭਾਰਤ ਦੀ ਬਹੁ-ਪੱਧਰੀ ਹਵਾਈ ਰੱਖਿਆ ਸਮਰੱਥਾਵਾਂ ਨੂੰ ਵਧਾਉਣਗੀਆਂ।'' ਬਿਆਨ 'ਚ ਕਿਹਾ ਗਿਆ ਕਿ '100 ਫੀਸਦੀ ਸਵਦੇਸ਼ੀ ਸਮੱਗਰੀ ਨਾਲ 'ਬਾਏ ਇੰਡੀਅਨ' ਸ਼੍ਰੇਣੀ ਦੇ ਅਧੀਨ ਪੀ-8ਆਈ ਜਹਾਜ਼ਾਂ ਦੇ ਨਿਰੀਖਣ ਲਈ ਕੀਤਾ ਗਿਆ ਇਕਰਾਰਨਾਮਾ, ਐੱਮਆਰਓ (ਸਾਂਭ-ਸੰਭਾਲ ਅਤੇ ਮੁਰੰਮਤ) ਸਹੂਲਤ 'ਤੇ ਬੇੜੇ ਦੇ ਡਿਪੋ-ਪੱਧਰੀ ਸਾਂਭ-ਸੰਭਾਲ ਨੂੰ ਯਕੀਨੀ ਕਰੇਗਾ।'' ਬੋਇੰਗ ਪੀ-8ਆਈ, ਬਹੁ-ਭੂਮਿਕਾ ਵਾਲਾ ਲੰਬੀ ਦੂਰੀ ਦਾ ਸਮੁੰਦਰੀ ਟੋਹੀ ਪਣਡੁੱਬੀ ਵਿਰੋਧੀ ਜਹਾਜ਼ (ਐੱਲਆਰਐੱਮਆਰ ਏਐੱਸਡਬਲਿਊ), ਹਿੰਦ ਮਹਾਸਾਗਰ 'ਚ ਭਾਰਤੀ ਜਲ ਸੈਨਾ ਦੇ ਸਮੁੰਦਰੀ ਨਿਗਰਾਨੀ ਮੁਹਿੰਮਾਂ ਦਾ ਅਨਿੱਖੜਵਾਂ ਅੰਗ ਹੈ। ਭਾਰਤੀ ਜਲ ਸੈਨਾ ਮੌਜੂਦਾ ਸਮੇਂ 12 ਪੀ-8ਆਈ ਜਹਾਜ਼ਾਂ ਦਾ ਸੰਚਾਲਨ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
