ਆਟੋ ਤੇ ਬਾਈਕ ਨੂੰ ਬਚਾਉਣ ਦੇ ਯਤਨ ’ਚ ਬੱਸ ਪਲਟੀ; 2 ਮਰੇ

Thursday, Mar 26, 2026 - 12:36 AM (IST)

ਆਟੋ ਤੇ ਬਾਈਕ ਨੂੰ ਬਚਾਉਣ ਦੇ ਯਤਨ ’ਚ ਬੱਸ ਪਲਟੀ; 2 ਮਰੇ

ਨਵੀਂ ਦਿੱਲੀ (ਅਨਸ) : ਆਟੋ-ਰਿਕਸ਼ਾ ਅਤੇ ਬਾਈਕ ਨੂੰ ਬਚਾਉਣ ਦੇ ਯਤਨ ’ਚ ਦਿੱਲੀ ’ਚ ਇਕ ਪ੍ਰਾਈਵੇਟ ਸਲੀਪਰ ਬੱਸ ਬੇਕਾਬੂ ਹੋ ਕੇ ਪਲਟ ਗਈ। ਹਾਦਸਾ ਮੰਗਲਵਾਰ ਦੇਰ ਰਾਤ ਕਰੌਲ ਬਾਗ ਇਲਾਕੇ ’ਚ ਹਨੂੰਮਾਨ ਮੰਦਰ ਗੋਲ ਚੌਕ ਨੇੜੇ ਵਾਪਰਿਅਾ, ਜਦੋਂ ਜੈਪੁਰ ਤੋਂ ਕਸ਼ਮੀਰੀ ਗੇਟ ਜਾ ਰਹੀ ਬੱਸ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਪਲਟ ਗਈ। ਇਸ ਭਿਆਨਕ ਹਾਦਸੇ ’ਚ 2 ਮੁਸਾਫ਼ਰਾਂ ਦੀ ਮੌਤ ਹੋ ਗਈ, ਜਦਕਿ 23 ਹੋਰ ਜ਼ਖਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਕਰੌਲ ਬਾਗ ਥਾਣਾ ਪੁਲਸ, ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਕੇ ’ਤੇ ਪਹੁੰਚੀਆਂ ਅਤੇ ਤੁਰੰਤ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਬੱਸ ਨੂੰ ਸਿੱਧਾ ਕਰਨ ਲਈ ਬੁਲਡੋਜ਼ਰ ਦੀ ਸਹਾਇਤਾ ਲੈਣੀ ਪਈ।

ਡਰਾਈਵਰ ਨੇ ਦੱਸਿਆ ਕਿ ਮੋਰੀ ਗੇਟ ਵੱਲ ਜਾਂਦੇ ਸਮੇਂ ਅਚਾਨਕ ਤੇਜ਼ ਰਫ਼ਤਾਰ ਨਾਲ ਇਕ ਆਟੋ-ਰਿਕਸ਼ਾ ਅਤੇ ਬਾਈਕ ਬੱਸ ਦੇ ਸਾਹਮਣੇ ਆ ਗਏ ਸਨ। ਟੱਕਰ ਤੋਂ ਬਚਣ ਲਈ ਡਰਾਈਵਰ ਨੇ ਬੱਸ ਨੂੰ ਅਚਾਨਕ ਮੋੜ ਦਿੱਤਾ, ਜਿਸ ਨਾਲ ਵਾਹਨ ਡਿਵਾਈਡਰ ’ਤੇ ਚੜ੍ਹ ਗਿਆ ਅਤੇ ਪਲਟ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News