ਸੋਸ਼ਲ ਮੀਡੀਆ ਮੰਚਾਂ ਨੇ ਡੀਪਫੇਕ ਹਟਾਉਣ ਦੀ ਕਾਰਵਾਈ ਨੂੰ ਲਗਭਗ 2 ਤੋਂ 3 ਗੁਣਾ ਵਧਾਇਆ : ਅਸ਼ਵਨੀ ਵੈਸ਼ਨਵ

Monday, Mar 30, 2026 - 04:30 PM (IST)

ਸੋਸ਼ਲ ਮੀਡੀਆ ਮੰਚਾਂ ਨੇ ਡੀਪਫੇਕ ਹਟਾਉਣ ਦੀ ਕਾਰਵਾਈ ਨੂੰ ਲਗਭਗ 2 ਤੋਂ 3 ਗੁਣਾ ਵਧਾਇਆ : ਅਸ਼ਵਨੀ ਵੈਸ਼ਨਵ

ਨਵੀਂ ਦਿੱਲੀ- ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਮਵਾਰ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤੋਂ ਤਿਆਰ ਕੀਤੇ ਜਾਣ ਵਾਲੇ 'ਡੀਪਫੇਕ' 'ਤੇ ਵਧਦੀਆਂ ਚਿੰਤਾਵਾਂ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਮੰਚਾਂ ਨੇ ਵੀ ਆਪਣੇ ਵੱਲੋਂ ਡੀਪਫੇਕ ਸਮੱਗਰੀ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਨੂੰ ਕਾਫ਼ੀ ਤੇਜ਼ ਕਰ ਦਿੱਤਾ ਹੈ। ਸੂਚਨਾ ਤਕਨਾਲੋਜੀ ਅਤੇ ਸੂਚਨਾ ਤੇ ਪ੍ਰਸਾਰਣ ਮੰਤਰੀ ਵੈਸ਼ਨਵ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਡੀਪਫੇਕ ਨੂੰ ਸਮਾਜ ਲਈ ਇਕ ਨਵਾਂ ਖਤਰਾ ਅਤੇ ਸ਼ਰਾਪ ਦੱਸਿਆ। ਡੀਪਫੇਕ ਉਹ ਤਕਨਾਲੋਜੀ ਹੈ, ਜਿਸ ਰਾਹੀਂ ਕਿਸੇ ਵਿਅਕਤੀ ਦੀ ਫੋਟੋ, ਆਵਾਜ਼ ਜਾਂ ਵੀਡੀਓ ਨੂੰ ਡਿਜੀਟਲ ਮਾਧਿਅਮ ਨਾਲ ਬਦਲ ਕੇ ਬਿਲਕੁੱਲ ਅਸਲੀ ਵਰਗਾ ਦਿੱਸਣ ਵਾਲਾ ਫਰਜ਼ੀ ਰੂਪ ਦੇ ਦਿੱਤਾ ਜਾਂਦਾ ਹੈ।

ਮੰਤਰੀ ਨੇ ਕਿਹਾ,''ਡੀਪਫੇਕ ਦੇ ਰੂਪ 'ਚ ਬਹੁਤ ਸਾਰੀ ਸਮੱਗਰੀ ਆਉਣ ਲੱਗੀ ਹੈ। ਏਆਈ ਦੀ ਦੁਨੀਆ 'ਚ ਹੋਈਆਂ ਤਬਦੀਲੀਆਂ ਕਾਰਨ ਸੋਸ਼ਲ ਮੀਡੀਆ 'ਤੇ ਭਾਰੀ ਮਾਤਰਾ 'ਚ ਡੀਪਫੇਕ ਆ ਰਹੇ ਹਨ। ਪੂਰੀ ਦੁਨੀਆ ਅਤੇ ਸੋਸ਼ਲ ਮੀਡੀਆ ਮੰਚਾਂ ਨੇ ਖੁਦ ਇਨ੍ਹਾਂ ਫਰਜ਼ੀ ਵੀਡੀਓ ਅਤੇ ਤਸਵੀਰਾਂ ਨੂੰ ਹਟਾਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਕਾਫੀ ਵਧਾ ਦਿੱਤਾ ਹੈ।'' ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸੋਸ਼ਲ ਮੀਡੀਆ ਮੰਚਾਂ ਨੇ ਡੀਪਫੇਕ ਸਮੱਗਰੀ ਨੂੰ ਹਟਾਉਣ ਦੀ ਆਪਣੀ ਕਾਰਵਾਈ ਨੂੰ ਲਗਭਗ ਦੁੱਗਣਾ ਜਾਂ ਤਿੰਨ ਗੁਣਾ ਕਰ ਦਿੱਤਾ ਹੈ। ਵੈਸ਼ਨਵ ਨੇ ਡੀਪਫੇਕ ਨੂੰ ਸਮਾਜ ਲਈ ਇਕ ਨਵਾਂ ਖਤਰਾ ਦੱਸਦੇ ਹੋਏ ਕਿਹਾ ਕਿ ਹਰ ਵਿਅਕਤੀ ਸੰਸਥਾ ਅਤੇ ਪੂਰੇ ਸਮਾਜ ਲਈ ਇਸ ਨਾਲ ਪ੍ਰਭਾਵੀ ਢੰਗ ਨਾਲ ਨਿਪਟਣਾ ਬਹੁਤ ਮਹੱਤਵਪੂਰਨ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News