ਹੁਣ ਬਿਨਾਂ ਫਿਜ਼ੀਕਲ ਟੈਸਟ ਦੇ ਹੋਵੇਗੀ ਦਿੱਲੀ ਪੁਲਸ ''ਚ ਭਰਤੀ ! ਅਗਨੀਵੀਰਾਂ ਲਈ ਸੁਨਹਿਰੀ ਮੌਕਾ
Sunday, Mar 29, 2026 - 11:48 AM (IST)
ਨਵੀਂ ਦਿੱਲੀ- ਦਿੱਲੀ ਪੁਲਸ ਆਪਣੇ ਕਾਂਸਟੇਬਲ ਦੇ 20 ਫੀਸਦੀ ਅਹੁਦਿਆਂ ਨੂੰ ਸਾਬਕਾ ਅਗਨੀਵੀਰਾਂ ਲਈ ਰਾਖਵਾਂ ਰੱਖੇਗੀ ਅਤੇ ਉਨ੍ਹਾਂ ਨੂੰ ਸਰੀਰਕ ਕੁਸ਼ਲਤਾ ਟੈਸਟ ਤੋਂ ਛੋਟ ਦੇਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵੱਧ ਤੋਂ ਵੱਧ ਉਮਰ 'ਚ ਛੋਟ ਮਿਲੇਗੀ। ਗ੍ਰਹਿ ਮੰਤਰਾਲਾ ਨੇ ਨੋਟੀਫਿਕੇਸ਼ਨ 'ਚ ਇਹ ਜਾਣਕਾਰੀ ਦਿੱਤੀ। ਦਿੱਲੀ ਪੁਲਸ (ਨਿਯੁਕਤੀ ਅਤੇ ਭਰਤੀ) ਨਿਯਮ, 1980 'ਚ ਕੀਤੇ ਗਏ ਸੋਧਾਂ ਦੇ ਅਧੀਨ ਇਹ ਕਦਮ ਚੁੱਕਿਆ ਗਿਆ ਹੈ, ਜਿਸ ਨੂੰ ਸ਼ੁੱਕਰਵਾਰ ਨੂੰ ਨੋਟੀਫਾਈ ਕੀਤਾ ਗਿਆ। ਇਹ ਸੋਧ ਕੇਂਦਰ ਦੀ ਉਸ ਵਿਆਪਕ ਯੋਜਨਾ ਦੇ ਅਨੁਰੂਪ ਫੋਰਸ ਦੀ ਭਰਤੀ ਨੂੰ ਰਸਮੀ ਰੂਪ ਦਿੰਦਾ ਹੈ, ਜਿਸ ਦੇ ਅਧੀਨ ਅਗਨੀਵੀਰਾਂ ਨੂੰ ਹਥਿਆਰਬੰਦ ਫ਼ੋਰਸਾਂ 'ਚ ਚਾਰ ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸੁਰੱਖਿਆ ਫ਼ੋਰਸਾਂ 'ਚ ਸ਼ਾਮਲ ਕੀਤਾ ਜਾਵੇਗਾ।
ਲਿਖਤੀ ਪ੍ਰੀਖਿਆ ਅਤੇ ਸਰੀਰਕ ਮਾਪ ਸਮੇਤ ਭਰਤੀ ਟੈਸਟ ਕਰਵਾਉਣ ਲਈ ਵਿਸਤ੍ਰਿਤ ਪ੍ਰਕਿਰਿਆਵਾਂ ਪੁਲਸ ਕਮਿਸ਼ਨਰ ਵਲੋਂ ਵੱਖ ਤੋਂ ਜਾਰੀ ਕੀਤੀਆਂ ਜਾਣਗੀਆਂ। ਨੋਟੀਫਿਕੇਸ਼ਨ ਅਨੁਸਾਰ, ਸਾਬਕਾ ਅਗਨੀਵੀਰਾਂ ਨੂੰ ਕਾਂਸਟੇਬਲ (ਕਾਰਜਕਾਰੀ) ਅਹੁਦੇ 'ਤੇ ਭਰਤੀ ਲਈ ਤੈਅ ਵੱਧ ਤੋਂ ਵੱਧ ਉਮਰ ਹੱਦ 'ਚ ਤਿੰਨ ਸਾਲ ਦੀ ਛੋਟ ਮਿਲੇਗੀ ਅਤੇ ਇਹ ਮੌਜੂਦਾ ਸਮੇਂ 19-25 ਸਾਲ ਹੈ। ਇਸ ਤੋਂ ਇਲਾਵਾ ਅਗਨੀਵੀਰ ਯੋਜਨਾ ਦੇ ਪਹਿਲੇ ਬੈਚ ਦੇ ਉਮੀਦਵਾਰਾਂ ਨੂੰ 5 ਸਾਲ ਦੀ ਵਾਧੂ ਛੋਟ ਮਿਲੇਗੀ, ਜਿਸ ਨਾਲ ਉਨ੍ਹਾਂ ਲਈ ਵੱਧ ਤੋਂ ਵੱਧ ਉਮਰ ਹੱਦ ਵੱਧ ਕੇ 30 ਸਾਲ ਹੋ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
