ਚੀਨ ''ਚ ਫੈਲੇ ਵਾਇਰਸ ਦਾ ਅਲਰਟ, ਦਿੱਲੀ, ਮੁੰਬਈ ਤੇ ਕੋਲਕਾਤਾ ਹਵਾਈ ਅੱਡੇ ''ਤੇ ਯਾਤਰੀ ਰਹਿਣ ਸੁਚੇਤ

01/18/2020 2:30:11 PM

ਨਵੀਂ ਦਿੱਲੀ— ਭਾਰਤ ਸਰਕਾਰ ਦੇ ਸਿਹਤ ਮੰਤਰਾਲੇ ਨੇ ਦਿੱਲੀ, ਮੁੰਬਈ ਅਤੇ ਕੋਲਕਾਤਾ ਹਵਾਈ ਅੱਡੇ 'ਤੇ ਯਾਤਰੀਆਂ ਲਈ ਹਾਈ ਅਲਰਟ ਜਾਰੀ ਕੀਤਾ ਹੈ। ਚੀਨ ਤੋਂ ਭਾਰਤ ਆਉਣ ਵਾਲੇ ਕੌਮਾਂਤਰੀ ਸੈਲਾਨੀਆਂ ਨੂੰ ਸਿਹਤ ਮੰਤਰਾਲੇ ਨੇ ਬਕਾਇਦਾ ਥਰਮਲ ਸਕੈਨਰ ਜ਼ਰੀਏ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੰਤਰਾਲੇ ਨੇ ਚੀਨ ਜਾਣ ਵਾਲੇ ਅਤੇ ਉੱਥੋਂ ਆਉਣ ਵਾਲੇ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਦਰਅਸਲ ਨੋਵੇਲ ਕੋਰੋਨਾ ਨਾਂ ਦਾ ਵਾਇਰਸ ਫੈਲਿਆ ਹੋਇਆ ਹੈ, ਜਿਸ ਦਾ ਤਾਜ਼ਾ ਮਾਮਲਾ ਚੀਨ ਦੇ ਸ਼ਹਿਰ ਵੁਹਾਨ ਵਿਚ ਸਾਹਮਣੇ ਆਇਆ ਹੈ। ਇੱਥੇ ਬੀਤੀ 5 ਜਨਵਰੀ ਨੂੰ ਨੋਵੋਲ ਕੋਰੋਨਾ ਵਾਇਰਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਹੈ। 

ਵਿਸ਼ਵ ਸਿਹਤ ਸੰਗਠਨ ਮੁਤਾਬਕ ਵਾਇਰਸ ਅਜੇ ਵਿਕਸਿਤ ਹੋ ਰਿਹਾ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਵਾਇਰਸ ਸੀ-ਫੂਡ ਨਾਲ ਜੁੜਿਆ ਹੈ। ਇਹ ਵਾਇਰਸ ਊਠ, ਬਿੱਲੀ ਅਤੇ ਚਮਗਾਦੜ ਸਮੇਤ ਕਈ ਪਸ਼ੂਆਂ 'ਚ ਪ੍ਰਵੇਸ਼ ਕਰ ਰਿਹਾ ਹੈ। ਅਜਿਹੀ ਸਥਿਤੀ ਵਿਚ ਪਸ਼ੂ, ਮਨੁੱਖਾਂ ਨੂੰ ਵੀ ਵਾਇਰਸ ਪ੍ਰਭਾਵਿਤ ਕਰ ਸਕਦਾ ਹੈ। 

ਜਾਪਾਨ 'ਚ ਵੀ ਪਹਿਲਾ ਕੇਸ ਸਾਹਮਣੇ ਆਇਆ ਹੈ, ਜਿੱਥੋਂ ਵੀਰਵਾਰ ਨੂੰ ਇਕ ਜਾਪਾਨੀ ਵਿਅਕਤੀ ਵੁਹਾਨ ਤੋਂ ਵਾਪਸ ਪਰਤਿਆ ਅਤੇ ਇਸ ਵਾਇਰਸ ਦੀ ਲਪੇਟ 'ਚ ਆ ਗਿਆ। ਇੱਥੇ ਦੱਸ ਦੇਈਏ ਕਿ ਵੁਹਾਨ ਵਿਚ 500 ਭਾਰਤੀ ਵਿਦਿਆਰਥੀ ਹਨ, ਜ਼ਿਆਦਾਤਰ ਵੁਹਾਨ ਸ਼ਹਿਰ 'ਚ ਮੈਡੀਕਲ ਯੂਨੀਵਰਸਿਟੀਆਂ 'ਚ ਪੜ੍ਹਾਈ ਕਰ ਰਹੇ ਹਨ। ਭਾਰਤੀ ਵਿਦਿਆਰਥੀ ਨਵੇਂ ਸਾਲ ਦੀਆਂ ਛੱਟੀਆਂ ਦੌਰਾਨ ਚੀਨ ਤੋਂ ਆਏ ਅਤੇ ਵਾਪਸ ਪਰਤੇ ਹੋ ਸਕਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਜ਼ਿਆਦਾਤਰ ਕੇਸ ਚੀਨ ਦੇ ਸ਼ਹਿਰ ਵੁਹਾਨ 'ਚ ਸਾਹਮਣੇ ਆਏ ਹਨ, ਕਿਉਂਕਿ ਸ਼ਹਿਰ ਦੇ ਜ਼ਿਆਦਾਤਰ ਲੋਕ ਇਸ ਵਾਇਰਸ ਦੇ ਲਪੇਟ 'ਚ ਹਨ। ਓਧਰ ਸਿਹਤ ਮੰਤਰਾਲੇ ਨੇ ਪ੍ਰਯੋਗਸ਼ਾਲਾ ਜਾਂਚ, ਨਿਗਰਾਨੀ, ਇਨਫੈਕਸ਼ਨ ਰੋਕਥਾਮ ਅਤੇ ਕੰਟਰੋਲ ਤੇ ਜ਼ੋਖਮ ਸੰਚਾਰ ਨਾਲ ਸੰਬੰਧਤ ਸਾਰੇ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ।


Tanu

Content Editor

Related News