ਦਿੱਲੀ 'ਚ ਇਕ ਸ਼ਖ਼ਸ ਨੇ 9 ਸਾਲਾ ਧੀ ਦੇ ਸਾਹਮਣੇ ਪਤਨੀ ਦਾ ਚਾਕੂ ਮਾਰ ਕੀਤਾ ਕਤਲ

Saturday, Oct 01, 2022 - 11:36 AM (IST)

ਦਿੱਲੀ 'ਚ ਇਕ ਸ਼ਖ਼ਸ ਨੇ 9 ਸਾਲਾ ਧੀ ਦੇ ਸਾਹਮਣੇ ਪਤਨੀ ਦਾ ਚਾਕੂ ਮਾਰ ਕੀਤਾ ਕਤਲ

ਨਵੀਂ ਦਿੱਲੀ (ਵਾਰਤਾ)- ਇੱਥੇ ਦਵਾਰਕਾ ਦੇ ਮੋਹਨ ਗਾਰਡਨ 'ਚ ਇਕ ਵਿਅਕਤੀ ਨੇ ਆਪਣੀ 9 ਸਾਲਾ ਧੀ ਦੇ ਸਾਹਮਣੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਉਨ੍ਹਾਂ ਨੂੰ ਇਕ ਜੋੜੇ ਵਿਚਾਲੇ ਲੜਾਈ ਦੀ ਗੱਲ ਦਾ ਫ਼ੋਨ ਆਇਆ। ਪੁਲਸ ਨੇ ਕਿਹਾ,''ਨਵਾਦਾ ਕਾਕਰੋਲਾ ਹਾਊਸਿੰਗ ਕੰਪਲੈਕਸ ਖੇਤਰ 'ਚ ਮੌਕੇ 'ਤੇ ਪਹੁੰਚਣ 'ਤੇ ਪੁਲਸ ਨੂੰ ਔਰਤ ਖੂਨ ਨਾਲ ਲੱਥਪੱਥ ਮਿਲੀ ਅਤੇ ਪਤੀ ਗਾਇਬ ਸੀ। ਉਸ ਦੀ 9 ਸਾਲਾ ਧੀ ਨੇ ਪੁਸ਼ਟੀ ਕੀਤੀ ਕਿ ਮਾਂ-ਪਿਓ ਵਿਚਾਲੇ ਲੜਾਈ ਹੋਈ ਸੀ ਅਤੇ ਪਿਓ ਨੇ ਗੁੱਸੇ 'ਤੇ ਉਸ ਦੀ ਮਾਂ 'ਤੇ ਚਾਕੂ ਨਾਲ ਵਾਰ ਕਰ ਦਿੱਤਾ।''

ਇਹ ਵੀ ਪੜ੍ਹੋ : ਨਾਬਾਲਗ ਨਾਲ ਜਬਰ ਜ਼ਿਨਾਹ ਦੇ ਦੋਸ਼ੀ ਨੂੰ ਕੋਰਟ ਨੇ ਸੁਣਵਾਈ 142 ਸਾਲ ਦੀ ਸਜ਼ਾ

ਮ੍ਰਿਤਕ ਦੀ ਪਛਾਣ ਆਰਤੀ ਵਜੋਂ ਹੋਈ ਹੈ, ਜਦੋਂ ਕਿ ਉਸ ਦੇ ਪਤੀ ਦੀ ਪਛਾਣ ਸਕੂਲ ਅਧਿਆਪਕ ਸੰਜੇ ਵਜੋਂ ਹੋਈ ਹੈ। ਇਸ ਸੰਬੰਧ 'ਚ ਮੋਹਨ ਗਾਰਡਨ ਥਾਣੇ 'ਚ ਆਈ.ਪੀ.ਸੀ. ਦੀ ਧਾਰਾ 302 ਦੇ ਅਧੀਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਫੜਨ ਲਈ ਇਕ ਟੀਮ ਦਾ ਗਠਨ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News