ਦਿੱਲੀ 'ਚ ਸ਼ਰਾਬ 'ਤੇ ਲੱਗਾ 70 ਫੀਸਦੀ 'ਕੋਰੋਨਾ ਟੈਕਸ', ਫਿਰ ਵੀ ਸਵੇਰ ਤੋਂ ਹੀ ਲੱਗੀਆਂ ਲੰਬੀਆਂ ਲਾਈਨਾਂ

Tuesday, May 05, 2020 - 09:53 AM (IST)

ਦਿੱਲੀ 'ਚ ਸ਼ਰਾਬ 'ਤੇ ਲੱਗਾ 70 ਫੀਸਦੀ 'ਕੋਰੋਨਾ ਟੈਕਸ', ਫਿਰ ਵੀ ਸਵੇਰ ਤੋਂ ਹੀ ਲੱਗੀਆਂ ਲੰਬੀਆਂ ਲਾਈਨਾਂ

ਨਵੀਂ ਦਿੱਲੀ- ਦਿੱਲੀ 'ਚ ਅੱਜ ਯਾਨੀ 5 ਮਈ ਨੂੰ ਸ਼ਰਾਬ 'ਤੇ ਵਿਸ਼ੇਸ਼ ਕੋਰੋਨਾ ਟੈਕਸ ਲੱਗ ਰਿਹਾ ਹੈ, ਜਿਸ ਕਾਰਨ ਇਸ ਦੀ ਕੀਮਤ 70 ਫੀਸਦੀ ਵਧ ਗਈ ਹੈ। ਹਾਲਾਂਕਿ ਇਸ ਗੱਲ ਦਾ ਅਸਰ ਦਿੱਲੀ ਵਾਸੀਆਂ 'ਤੇ ਨਹੀਂ ਪਿਆ ਹੈ ਅਤੇ ਉਨਾਂ ਨੇ ਅੱਜ ਸਵੇਰ ਤੋਂ ਹੀ ਲੰਬੀ ਲਾਈਨਾਂ 'ਚ ਲੱਗ ਕੇ ਦੁਕਾਨ ਖੁੱਲਣ ਦਾ ਇੰਤਜ਼ਾਰ ਕੀਤਾ ਅਤੇ ਹੁਣ ਵੀ ਲਾਈਨ 'ਚ ਲੱਗ ਕੇ ਆਪਣੀ ਵਾਰੀ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਲੋਕ ਸਵੇਰੇ 5.30 ਵਜੇ ਤੋਂ ਲਾਈਨਾਂ 'ਚ ਖੜੇ ਹਨ।

ਭੀੜ ਸੀਮਿਤ ਕਰਨ ਲਈ ਲਗਾਇਆ 70 ਫੀਸਦੀ ਟੈਕਸ
ਲਾਕਡਾਊਨ 3 ਦੇ ਪਹਿਲੇ ਦਿਨ ਸ਼ਰਾਬ ਦੀਆਂ ਦੁਕਾਨਾਂ 'ਤੇ ਲੱਗੀ ਭੀੜ ਨੂੰ ਸੀਮਿਤ ਕਰਨ ਅਤੇ ਸਰਕਾਰੀ ਮਾਲੀਆ ਵਧਾਉਣ ਦੇ ਮਕਸਦ ਨਾਲ ਦਿੱਲੀ ਸਰਕਾਰ ਨੇ ਸਪੈਸ਼ਲ ਕੋਰੋਨਾ ਟੈਸਕ ਲਗਾ ਦਿੱਤਾ ਹੈ। ਟੈਕਸ ਦੀ ਦਰ ਐੱਮ.ਆਰ.ਪੀ. 'ਤੇ 70 ਫੀਸਦੀ ਹੋਵੇਗੀ। ਮੰਗਲਵਾਰ ਸਵੇਰ ਤੋਂ ਟੈਕਸ ਦੀਆਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ।

 

ਪੁਲਸ ਨੂੰ ਕਰਨਾ ਪਿਆ ਸੀ ਲਾਠੀਚਾਰਜ
ਦਿੱਲੀ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਨੂੰ ਦਿੱਲੀ 'ਚ ਸ਼ਰਾਬ ਦੀਆਂ ਦੁਕਾਨਾਂ 'ਤੇ ਭਾਰੀ ਭੀੜ ਰਹੀ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਵਾਉਣ ਲਈ ਪੁਲਸ ਨੂੰ ਲਾਠੀਚਾਰਜ ਕਰਨਾ ਪਿਆ। ਕਈ ਜਗਾ ਦੁਕਾਨਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ। ਇਸ ਦੇ ਬਾਵਜੂਦ ਭੀੜ ਘੱਟ ਨਹੀਂ ਹੋਈ। ਇੱਥੇ ਤੱਕ ਕਿਮੁੱਖ ਮੰਤਰੀ ਅਰਵਿੰਦ ਕੇਰਜੀਵਾਲ ਨੂੰ ਇਸ ਤਰਾਂ ਦੀ ਅਵਿਵਸਥਾ 'ਤੇ ਸਖਤ ਚਿਤਾਵਨੀ ਦੇਣੀ ਪਈ।

ਮੰਗਲਵਾਰ ਸਵੇਰ ਤੋਂ ਲਾਗੂ ਹੋਈਆਂ ਨਵੀਆਂ ਦਰਾਂ
ਇਸ ਦਰਮਿਆਨ ਦਿੱਲੀ ਸਰਕਾਰ ਨੇ ਸ਼ਰਾਬ 'ਤੇ ਸਪੈਸ਼ਲ ਕੋਰੋਨਾ ਫੀਸ ਨਾਲ ਨਵਾਂ ਟੈਕਸ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਸੰਭਵ ਹੈ ਕਿ ਇਸ ਨਾਲ ਲੋਕਾਂ ਦੀ ਭੀੜ ਘੱਟ ਜੁਟੇ। ਨਾਲ ਹੀ ਮਾਲੀਆ ਵੀ ਘੱਟ ਨਾ ਹੋਵੇ। ਦਿੱਲੀ ਸਰਕਾਰ ਅੁਸਾਰ ਹੁਣ ਦਿੱਲੀ 'ਚ ਐੱਮ.ਆਰ.ਪੀ. 'ਤੇ 70 ਫੀਸਦੀ ਟੈਕਸ ਲੱਗੇਗਾ। ਮੰਗਲਵਾਰ ਸਵੇਰ ਤੋਂ ਨਵੀਆਂ ਦਰਾਂ ਲਾਗੂ ਹੋ ਗਈਆਂ ਹਨ।


author

DIsha

Content Editor

Related News