ਦੁਨੀਆ ਦੇ ਚੋਟੀ ਦੇ ਸ਼ਹਿਰਾਂ ਵਿਚੋਂ 62ਵੇਂ ਨੰਬਰ ''ਤੇ ਆਈ ਦਿੱਲੀ
Sunday, Nov 22, 2020 - 10:22 PM (IST)

ਨਵੀਂ ਦਿੱਲੀ (ਇੰਟ)- ਕੋਰੋਨਾ ਦੀ ਤੀਜੀ ਲਹਿਰ ਕਾਰਣ ਬੇਹਾਲ ਦਿੱਲੀ ਨੂੰ ਦੁਨੀਆ ਦੇ ਚੋਟੀ ਦੇ ਸ਼ਹਿਰਾਂ ਵਿਚੋਂ 62ਵਾਂ ਨੰਬਰ ਮਿਲਿਆ ਹੈ। ਰੈਜੋਨੈਂਸ ਕੰਸਲਟੈਂਸੀ ਲਿਮਟਿਡ ਵਲੋਂ ਜਾਰੀ ਕੀਤੀ ਗਈ ਰੈਂਕਿੰਗ ਵਿਚ ਰਾਜਧਾਨੀ ਦਿੱਲੀ ਨੂੰ 62ਵਾਂ ਨੰਬਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸੁਰੱਖਿਆ ਬਲਾਂ ਦੇ ਹੱਥ ਲੱਗੀ ਵੱਡੀ ਕਾਮਯਾਬੀ, 150 ਮੀਟਰ ਲੰਬੀ ਸੁਰੰਗ ਦਾ BSF ਨੇ ਲਗਾਇਆ ਪਤਾ
ਦਿੱਲੀ ਇਸ ਸੂਚੀ ਵਿਚ ਸ਼ਾਮਲ ਹੋਣ ਵਾਲਾ ਭਾਰਤ ਦਾ ਇਕੋ-ਇਕ ਸ਼ਹਿਰ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਟਵੀਟ ਕਰ ਕੇ ਦਿੱਲੀ ਦੀ ਇਸ ਪ੍ਰਾਪਤੀ ਲਈ ਸਮੂਹ ਦਿੱਲੀ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਰਾਜਧਾਨੀ ਦੇ ਹਰ ਵਾਸੀ ਲਈ ਮਾਣ ਵਾਲੀ ਗੱਲ ਹੈ। ਸਭ ਦਿੱਲੀ ਵਾਸੀਆਂ ਨੇ ਪਿਛਲੇ 6 ਸਾਲ ਦੌਰਾਨ ਬਹੁਤ ਮਿਹਨਤ ਕੀਤੀ ਜਿਸ ਕਾਰਣ ਦਿੱਲੀ ਨੂੰ ਇਹ ਰੈਂਕ ਮਿਲਿਆ ਹੈ। ਦਿੱਲੀ ਵਿਚ ਆਈ ਤਬਦੀਲੀ ਨੂੰ ਸਾਰੀ ਦੁਨੀਆ ਦੇਖ ਰਹੀ ਹੈ।
Congratulations to all the proud people of Delhi and @ArvindKejriwal for the leadership. Our beloved Delhi is ranked 62 in World's Best cities. The only Indian city in the list.
— Manish Sisodia (@msisodia) November 22, 2020
There is significant improvement from the past ranking i.e. 81. https://t.co/wSoVt92xPO
ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ਕਰ ਕੇ ਸਭ ਦਿੱਲੀ ਵਾਸੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਦਾ ਰੈਂਕ 81 ਸੀ ਜੋ ਹੁਣ ਸੁਧਰ ਕੇ 62 ਹੋ ਗਿਆ ਹੈ। ਇਸ ਰੈਂਕਿੰਗ ਵਿਚ 10 ਲੱਖ ਤੋਂ ਵਧੇਰੇ ਦੀ ਆਬਾਦੀ ਵਾਲੇ ਦੁਨੀਆ ਦੇ 100 ਸ਼ਹਿਰ ਚੁਣੇ ਗਏ ਸਨ। ਰੈਂਕਿੰਗ 25 ਵੱਖ-ਵੱਖ ਫੈਕਟਰਾਂ ਉੱਤੇ ਆਧਾਰਿਤ ਹੈ।