ਦਿੱਲੀ: ਡਾਕਟਰਾਂ ਨੇ ਜਨਾਨੀ ਦੇ ਅੰਡਕੋਸ਼ ''ਚੋਂ ਕੱਢਿਆ 50 ਕਿਲੋਗ੍ਰਾਮ ਦਾ ਟਿਊਮਰ

Saturday, Aug 22, 2020 - 05:43 PM (IST)

ਨਵੀਂ ਦਿੱਲੀ- ਦਿੱਲੀ ਦੇ ਇਕ ਹਸਪਤਾਲ 'ਚ ਇਕ ਜਨਾਨੀ ਦੇ ਅੰਡਕੋਸ਼ (ਓਵਰੀ)'ਚੋਂ 50 ਕਿਲੋਗ੍ਰਾਮ ਦੇ ਟਿਊਮਰ ਨੂੰ ਕੱਢਿਆ ਗਿਆ। ਡਾਕਟਰਾਂ ਦਾ ਦਾਅਵਾ ਹੈ ਕਿ ਇੰਨੇ ਵੱਡੇ ਟਿਊਮਰ ਨੂੰ ਕੱਢਣ ਦਾ ਇਹ ਸਭ ਤੋਂ ਵੱਡਾ ਆਪਰੇਸ਼ਨ ਹੈ। ਟਿਊਮਰ ਦਾ ਭਾਰ ਮਰੀਜ਼ ਦੇ ਸਰੀਰ ਦੇ ਅੱਧੇ ਭਾਰ ਜਿੰਨਾ ਸੀ। ਨਵੀਂ ਦਿੱਲੀ ਵਾਸੀ 52 ਸਾਲਾ ਜਨਾਨੀ ਦਾ ਪਿਛਲੇ ਕੁਝ ਮਹੀਨਿਆਂ ਤੋਂ ਭਾਰ ਵੱਧ ਰਿਹਾ ਸੀ ਅਤੇ ਉਸ ਦਾ ਭਾਰ 106 ਕਿਲੋਗ੍ਰਾਮ ਹੋ ਗਿਆ ਸੀ। ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਬੈਰੀਏਟ੍ਰਿਕ ਸਰਜਰੀ ਅਤੇ ਸਰਜਿਕਲ ਗੈਸਟ੍ਰੋਐਂਟਰੋਲਾਜੀ ਦੇ ਸੀਨੀਅਰ ਸਲਾਹਕਾਰ, ਡਾ. ਅਰੁਣ ਪ੍ਰਸਾਦ ਨੇ ਦੱਸਿਆ ਕਿ ਜਨਾਨੀ ਨੂੰ ਸਾਹ ਲੈਣ 'ਚ ਤਕਲੀਫ਼, ਢਿੱਡ ਦੇ ਹੇਠਲੇ ਹਿੱਸੇ 'ਚ ਦਰਦ, ਤੁਰਨ ਅਤੇ ਸੌਣ 'ਚ ਪਰੇਸ਼ਾਨੀ ਹੋਣ ਲੱਗੀ ਸੀ। 

ਪਰੇਸ਼ਾਨੀ ਹੋਣ 'ਤੇ ਪਰਿਵਾਰ ਨੇ ਇਕ ਸਥਾਨਕ ਸਰਜਨ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਨੇ ਉਸ ਨੂੰ ਹਸਪਤਾਲ ਲਈ ਰੈਫਰ ਕੀਤਾ। 18 ਅਗਸਤ ਨੂੰ ਲਗਭਗ ਸਾਢੇ ਤਿੰਨ ਘੰਟੇ ਤੱਕ ਕੀਤੀ ਗਈ ਸਰਜਰੀ 'ਚ ਸਰਜਨਾਂ ਦੀ ਇਕ ਟੀਮ ਨੇ 50 ਕਿਲੋਗ੍ਰਾਮ ਦੇ ਟਿਊਮਰ ਨੂੰ ਅੰਡਕੋਸ਼ 'ਚੋਂ ਕੱਢਿਆ। ਡਾ. ਪ੍ਰਸਾਦ ਨੇ ਕਿਹਾ,''ਇਕ ਸਰਜਨ ਦੇ ਰੂਪ 'ਚ 30 ਤੋਂ ਵੱਧ ਸਾਲਾਂ ਦੇ ਆਪਣੇ ਅਨੁਭਵ 'ਚ, ਮੈਂ ਕਦੇ ਵੀ ਅਜਿਹਾ ਮਾਮਲਾ ਨਹੀਂ ਦੇਖਿਆ, ਜਿੱਥੇ ਟਿਊਮਰ ਦਾ ਭਾਰ ਵਿਅਕਤੀ ਦੇ ਸਰੀਰ ਦੇ ਲਗਭਗ ਅੱਧੇ ਭਾਰ ਜਿੰਨਾ ਹੋਵੇ। ਇਸ ਤੋਂ ਪਹਿਲਾਂ, ਸਭ ਤੋਂ ਵੱਡਾ ਮਾਮਲਾ 2017 'ਚ ਕੋਇੰਬਟੂਰ ਤੋਂ ਸਾਹਮਣੇ ਆਇਆ ਸੀ, ਜਿੱਥੇ ਜਨਾਨੀ ਦੇ ਅੰਡਕੋਸ਼ 'ਚੋਂ 34 ਕਿਲੋਗ੍ਰਮ ਦਾ ਟਿਊਮਰ ਕੱਢਿਆ ਗਿਆ ਸੀ।''


DIsha

Content Editor

Related News