ਕੇਜਰੀਵਾਲ ਸਰਕਾਰ ਨੇ ਘਰੇਲੂ ਇਕਾਂਤਵਾਸ ਮਰੀਜ਼ਾਂ ਲਈ ਲਿਆ ਅਹਿਮ ਫ਼ੈਸਲਾ

Thursday, May 06, 2021 - 12:42 PM (IST)

ਨਵੀਂ ਦਿੱਲੀ (ਕਮਲ ਕਾਂਸਲ)- ਕੋਰੋਨਾ ਇਨਫੈਕਸ਼ਨ ਵਿਚਾਲੇ ਕੇਜਰੀਵਾਲ ਸਰਕਾਰ ਨੇ ਹੋਮ ਆਈਸੋਲੇਸ਼ਨ 'ਚ ਰਹਿ ਰਹੇ ਮਰੀਜ਼ਾਂ ਨੂੰ ਵੱਡੀ ਰਾਹਤ ਦਿੱਤੀ ਹੈ। ਦਿੱਲੀ ਸਰਕਾਰ ਨੇ ਕਿਹਾ ਹੈ ਕਿ ਹੋਮ ਆਈਸੋਲੇਸ਼ਨ 'ਚ ਰਹਿ ਰਹੇ ਆਕਸੀਜਨ ਦੀ ਜ਼ਰੂਰਤ ਵਾਲੇ ਸਾਰੇ ਲੋਕ http://delhi.gov.in 'ਤੇ ਇਕ ਜਾਇਜ਼ ਫੋਟੋ ਪਛਾਣ ਪੱਤਰ, ਆਧਾਰ ਕਾਰਡ ਦੇ ਵੇਰਵੇ ਅਤੇ ਕੋਵਿਡ ਪਾਜ਼ੇਟਿਵ ਰਿਪੋਰਟ ਨਾਲ ਅਪਲਾਈ ਕਰ ਸਕਦੇ ਹਨ। ਦਿੱਲੀ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਹਾਲਤ 'ਚ ਹੌਲੀ-ਹੌਲੀ ਸੁਧਾਰ ਦਿਖਾਈ ਦੇ ਰਿਹਾ ਹੈ। ਸੂਬੇ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਪਹਿਲੇ ਨਾਲੋਂ ਘੱਟ ਰਿਕਾਰਡ ਕੀਤੀ ਜਾ ਰਹੀ ਹੈ। ਤਾਲਾਬੰਦੀ ਵਿਚਾਲੇ ਪਾਜ਼ੇਟੀਵਿਟੀ ਰੇਟ 'ਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਬੁੱਧਵਾਰ ਨੂੰ ਪਿਛਲੇ 24 ਘੰਟਿਆਂ 'ਚ 20,960 ਨਵੇਂ ਮਾਮਲੇ ਰਿਕਾਰਡ ਕੀਤੇ ਗਏ।

PunjabKesari

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਨੇ ਮੁੜ ਤੋੜੇ ਸਾਰੇ ਰਿਕਾਰਡ, ਇਕ ਦਿਨ ’ਚ ਆਏ 4.12 ਲੱਖ ਨਵੇਂ ਕੇਸ

ਸਿਹਤ ਵਿਭਾਗ ਅਨੁਸਾਰ ਰਿਕਵਰ ਕਰਨ ਵਾਲਿਆਂ ਦੀ ਗਿਣਤੀ ਵੀ 19,209 ਰਿਕਾਰਡ ਕੀਤੀ ਗਈ। ਪਾਜ਼ੇਟੀਵਿਟੀ ਰੇਟ ਬੁੱਧਵਾਰ ਨੂੰ 26.37 ਰਿਕਾਰਡ ਕੀਤਾ ਗਿਆ, ਜਦੋਂ ਕਿ ਮੰਗਲਵਾਰ ਨੂੰ ਪਾਜ਼ੇਟੀਵਿਟੀ ਰੇਟ 26.73 ਰਿਕਾਰਡ ਕੀਤਾ ਗਿਆ ਸੀ। ਉੱਥੇ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ 'ਚ ਵੀ ਮੰਗਲਵਾਰ ਦੇ ਮੁਕਾਬਲੇ ਬੁੱਧਵਾਰ ਨੂੰ ਘਾਟ ਦਰਜ ਕੀਤੀ ਗਈ। ਮੰਗਲਵਾਰ ਨੂੰ ਜਿੱਥੇ 338 ਲੋਕਾਂ ਦੀ ਮੌਤ ਹੋਈ ਸੀ। ਉੱਥੇ ਹੀ ਬੁੱਧਵਾਰ ਨੂੰ ਇਹ ਅੰਕੜਾ 311 ਦਰਜ ਕੀਤਾ ਗਿਆ। ਇਸ ਨਾਲ ਸਹਿਜ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਹੁਣ ਪੀੜਤ ਮਰੀਜ਼ਾਂ ਦੀ ਗਿਣਤੀ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਹੋਰ ਮੌਤਾਂ ਦੀ ਗਿਣਤੀ ਵੀ ਕੁਝ ਘੱਟ ਹੋਣ ਲੱਗੀ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਅਹਿਮ ਟਿੱਪਣੀ, ਅਧਿਕਾਰੀਆਂ ਨੂੰ ਜੇਲ੍ਹ ’ਚ ਸੁੱਟਣ ਨਾਲ ਦਿੱਲੀ ਨਹੀਂ ਆਏਗੀ ਆਕਸੀਜਨ

 


DIsha

Content Editor

Related News