ਦਿੱਲੀ ਹਾਈਕੋਰਟ ਨੇ ਬ੍ਰੀਥ ਐਨਾਲਾਈਜ਼ਰ ਟੈਸਟ ’ਤੇ ਲਾਈ ਰੋਕ

03/23/2020 10:43:32 PM

ਨਵੀਂ ਦਿੱਲੀ– ਦਿੱਲੀ ਹਾਈ ਕੋਰਟ ਨੇ ਕੋਰੋਨਾ ਵਾਇਰਸ ਨੂੰ ਧਿਆਨ ’ਚ ਰੱਖਦਿਆਂ ਸੋਮਵਾਰ ਹਵਾਈ ਟ੍ਰੈਫਿਕ ਕੰਟ੍ਰੋਲਰਾਂ ਲਈ ਟਿਊਬ ਪ੍ਰਕਿਰਿਆ ਅਧੀਨ ਬ੍ਰੀਥ ਐਨਾਲਾਈਜ਼ਰ ਟੈਸਟ ’ਤੇ 27 ਮਾਰਚ ਤੱਕ ਲਈ ਰੋਕ ਲਾ ਦਿੱਤੀ। ਹਾਈ ਕੋਰਟ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮੰਗਲਵਾਰ ਹੰਗਾਮੀ ਬੈਠਕ ਸੱਦਣ ਅਤੇ ਜਾਂਚ ਲਈ ਬਦਲਵੀਆਂ ਵਿਵਸਥਾਵਾਂ ਦੀ ਭਾਲ ਕਰਨ। ਮਾਣਯੋਗ ਜੱਜ ਪ੍ਰਤਿਭਾ ਰਾਮ ਸਿੰਘ ਨੇ ਮੈਡੀਕਲ ਸੇਵਾ ਡਾਇਰੈਕਟੋਰੇਟ ਨੂੰ ਨਿਰਦੇਸ਼ ਦਿੱਤਾ ਕਿ ਉਹ ਡੀ.ਜੀ. ਸੀ.ਏ., ਹਵਾਈ ਟ੍ਰੈਫਿਕ ਕੰਟਰੋਲਰ ਗਿੱਲਡ, ਡਾਕਟਰਾਂ ਅਤੇ ਹੋਰਨਾਂ ਨਾਲ ਬੈਠਕ ਕਰ ਕੇ ਬ੍ਰੀਥ ਐਨਾਲਾਈਜ਼ਰ ਟੈਸਟ ਦਾ ਕੋਈ ਬਦਲ ਲੱਭਣ।


Gurdeep Singh

Content Editor

Related News