ਮੇਹੁਲ ਚੋਕਸੀ ’ਤੇ ਕੱਸਿਆ ਸ਼ਿਕੰਜਾ, ਬੈਲਜੀਅਮ ਅਦਾਲਤ ਨੇ ਹਵਾਲਗੀ ਲਈ ਦਿੱਤੀ ਹਰੀ ਝੰਡੀ

Thursday, Apr 09, 2026 - 10:19 AM (IST)

ਮੇਹੁਲ ਚੋਕਸੀ ’ਤੇ ਕੱਸਿਆ ਸ਼ਿਕੰਜਾ, ਬੈਲਜੀਅਮ ਅਦਾਲਤ ਨੇ ਹਵਾਲਗੀ ਲਈ ਦਿੱਤੀ ਹਰੀ ਝੰਡੀ

ਨਵੀਂ ਦਿੱਲੀ (ਏਜੰਸੀ)- ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਹਵਾਲਗੀ ਦੇ ਮਾਮਲੇ ’ਚ ਭਾਰਤ ਨੂੰ ਵੱਡੀ ਰਾਹਤ ਮਿਲੀ ਹੈ। ਬੈਲਜੀਅਮ ਦੇ ਐਂਟਵਰਪ ਸ਼ਹਿਰ ਦੀ ਅਪੀਲੀ ਅਦਾਲਤ ਨੇ ਸਰਕਾਰ ਨੂੰ ਸਲਾਹ ਦਿੱਤੀ ਹੈ ਕਿ ਚੋਕਸੀ ਦੇ ਖ਼ਿਲਾਫ 7 ਵਿਚੋਂ 6 ਦੋਸ਼ਾਂ ਦੇ ਆਧਾਰ ’ਤੇ ਹਵਾਲਗੀ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। 3 ਅਪ੍ਰੈਲ ਨੂੰ ਦਿੱਤੀ ਗਈ ਆਪਣੀ ਰਾਇ ’ਚ ਅਦਾਲਤ ਦੇ ‘ਚੈਂਬਰ ਆਫ਼ ਐਕੂਜ਼ੇਸ਼ਨ’ ਨੇ ਕਿਹਾ ਕਿ ਜਿਨ੍ਹਾਂ ਦੋਸ਼ਾਂ (ਅਪਰਾਧਿਕ ਸਾਜ਼ਿਸ਼, ਅਪਰਾਧਿਕ ਵਿਸ਼ਵਾਸਘਾਤ, ਜਾਅਲਸਾਜ਼ੀ ਜਾਂ ਧੋਖਾਦੇਹੀ, ਖਾਤਿਆਂ ’ਚ ਹੇਰਾਫੇਰੀ, ਗੈਰ-ਕਾਨੂੰਨੀ ਲਾਭ ਪ੍ਰਾਪਤ ਕਰਨਾ ਜਾਂ ਗਬਨ ਅਤੇ ਅਪਰਾਧਿਕ ਦੁਰਾਚਾਰ) ਦੇ ਤਹਿਤ ਚੋਕਸੀ ਭਾਰਤ ’ਚ ਲੋੜੀਂਦਾ ਹੈ, ਉਹ ਬੈਲਜੀਅਮ ਦੇ ਕਾਨੂੰਨ ’ਚ ਵੀ ਸਜ਼ਾਯੋਗ ਹਨ। ਇਸ ਨਾਲ ਹਵਾਲਗੀ ਲਈ ਲੋੜੀਂਦੀ ਆਪਸੀ ਸਾਂਝ ਦੀ ਸ਼ਰਤ ਪੂਰੀ ਹੁੰਦੀ ਹੈ।

ਹਾਲਾਂਕਿ ਅਦਾਲਤ ਨੇ ‘ਸਬੂਤਾਂ ਨਾਲ ਛੇੜਛਾੜ ਜਾਂ ਉਨ੍ਹਾਂ ਨੂੰ ਨਸ਼ਟ ਕਰਨ’ ਦੇ ਦੋਸ਼ ’ਤੇ ਨਕਾਰਾਤਮਕ ਰਾਇ ਦਿੱਤੀ ਹੈ, ਕਿਉਂਕਿ ਇਹ ਅਪਰਾਧ ਬੈਲਜੀਅਮ ਦੇ ਕਾਨੂੰਨ ਤਹਿਤ ਸਜ਼ਾਯੋਗ ਨਹੀਂ ਮੰਨਿਆ ਗਿਆ। ਜ਼ਿਕਰਯੋਗ ਹੈ ਕਿ ਮੇਹੁਲ ਚੋਕਸੀ ਭਾਰਤ ’ਚ ਵੱਡੇ ਬੈਂਕ ਘਪਲੇ ਦੇ ਮਾਮਲਿਆਂ ’ਚ ਲੋੜੀਂਦਾ ਹੈ ਅਤੇ ਲੰਬੇ ਸਮੇਂ ਤੋਂ ਵਿਦੇਸ਼ ’ਚ ਰਹਿ ਰਿਹਾ ਹੈ। ਉਸ ਦੀ ਹਵਾਲਗੀ ਨੂੰ ਲੈ ਕੇ ਕਾਨੂੰਨੀ ਪ੍ਰਕਿਰਿਆ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News