ਸੋਨੀਆ ਗਾਂਧੀ ਦੀ ਸਿਹਤ 'ਚ ਸੁਧਾਰ ! ਡਾਕਟਰਾਂ ਨੇ ਹਸਪਤਾਲ ਤੋਂ ਦਿੱਤੀ ਛੁੱਟੀ
Tuesday, Mar 31, 2026 - 12:52 PM (IST)
ਨਵੀਂ ਦਿੱਲੀ- ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨੂੰ ਇਨਫੈਕਸ਼ਨ ਤੋਂ ਠੀਕ ਹੋਣ ਮਗਰੋਂ ਮੰਗਲਵਾਰ ਸਵੇਰੇ ਸਰ ਗੰਗਾ ਰਾਮ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਸੋਨੀਆ ਗਾਂਧੀ ਨੂੰ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ 24 ਮਾਰਚ ਦੀ ਰਾਤ ਕਰੀਬ 10.20 ਵਜੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ, ਹਸਪਤਾਲ 'ਚ 7 ਦਿਨ ਉਨ੍ਹਾਂ ਦਾ ਇਲਾਜ ਕੀਤਾ ਗਿਆ।
ਹਸਪਤਾਲ ਦੇ ਚੇਅਰਮੈਨ ਡਾ. ਅਜੇ ਸਵਰੂਪ ਅਨੁਸਾਰ ਸੋਨੀਆ ਗਾਂਧੀ (79) ਦਾ, ਇਕ ਗੰਭੀਰ ਇਨਫੈਕਸ਼ਨ ਲਈ ਇਲਾਜ ਕੀਤਾ ਗਿਆ ਅਤੇ ਐਂਟੀਬਾਇਓਟਿਕ ਦਵਾਈਆਂ ਨਾਲ ਉਨ੍ਹਾਂ ਨੂੰ ਕਾਫੀ ਫਾਇਦਾ ਹੋਇਆ। ਜਦੋਂ ਰੋਗਾਣੂ ਖੂਨ ਰਾਹੀਂ ਪ੍ਰਵੇਸ਼ ਕਰਦੇ ਹਨ ਅਤੇ ਇਕ ਹੀ ਸਥਾਨ 'ਤੇ ਰਹਿਣ ਦੀ ਬਜਾਏ ਪੂਰੇ ਸਰੀਰ 'ਚ ਫੈਲ ਜਾਂਦੇ ਹਨ ਤਾਂ ਇਸ ਨੂੰ 'ਸਿਸਟਮਿਕ ਇਨਫੈਕਸ਼ਨ' ਕਹਿੰਦੇ ਹਨ। ਡਾਕਟਰਾਂ ਨੇ ਦੱਸਿਆ ਕਿ ਉਹ ਹੁਣ ਠੀਕ ਹੋ ਗਈ ਹੈ ਅਤੇ ਘਰ 'ਚ ਹੀ ਉਨ੍ਹਾਂ ਦਾ ਅੱਗੇ ਦਾ ਇਲਾਜ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
