HS ਫੂਲਕਾ ਭਾਜਪਾ ''ਚ ਸ਼ਾਮਲ: ਹਰਦੀਪ ਪੁਰੀ ਨੇ 1984 ਦੇ ਘਟਨਾਕ੍ਰਮ ਨੂੰ ''ਦੰਗੇ'' ਨਹੀਂ ਸਗੋਂ ''ਕਤਲੇਆਮ'' ਕਰਾਰ ਦਿੱਤਾ

Wednesday, Apr 01, 2026 - 04:22 PM (IST)

HS ਫੂਲਕਾ ਭਾਜਪਾ ''ਚ ਸ਼ਾਮਲ: ਹਰਦੀਪ ਪੁਰੀ ਨੇ 1984 ਦੇ ਘਟਨਾਕ੍ਰਮ ਨੂੰ ''ਦੰਗੇ'' ਨਹੀਂ ਸਗੋਂ ''ਕਤਲੇਆਮ'' ਕਰਾਰ ਦਿੱਤਾ

ਨਵੀਂ ਦਿੱਲੀ- ਸੀਨੀਅਰ ਐਡਵੋਕੇਟ ਐੱਚ.ਐੱਸ. ਫੂਲਕਾ ਅੱਜ ਰਸਮੀ ਤੌਰ 'ਤੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਫੂਲਕਾ ਦਾ ਪਾਰਟੀ 'ਚ ਸਵਾਗਤ ਕਰਦਿਆਂ ਉਨ੍ਹਾਂ ਦੀ ਸ਼ਖਸੀਅਤ ਅਤੇ 1984 ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਸੰਘਰਸ਼ ਦੀ ਜੰਮ ਕੇ ਸ਼ਲਾਘਾ ਕੀਤੀ।

1984 ਦੇ ਘਟਨਾਕ੍ਰਮ 'ਤੇ ਵੱਡਾ ਬਿਆਨ 

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਆਪਣੇ ਸੰਬੋਧਨ ਦੌਰਾਨ ਇਕ ਅਹਿਮ ਗੱਲ ਕੀਤੀ। ਉਨ੍ਹਾਂ ਕਿਹਾ ਕਿ 1984 'ਚ ਜੋ ਹੋਇਆ ਉਸ ਨੂੰ 'ਦੰਗੇ' (Riots) ਕਹਿਣਾ ਗਲਤ ਹੈ, ਕਿਉਂਕਿ ਦੰਗੇ ਦੋ ਧਿਰਾਂ ਵਿਚਾਲੇ ਹੁੰਦੇ ਹਨ। ਪੁਰੀ ਨੇ ਸਪੱਸ਼ਟ ਕੀਤਾ ਕਿ ਉਹ 2300 ਦੇ ਕਰੀਬ ਨਿਰਦੋਸ਼ ਸਿੱਖਾਂ ਦਾ 'ਕੋਲਡ ਬਲੱਡਿਡ ਕਤਲੇਆਮ' ਸੀ, ਜਿਸ ਲਈ ਅਜੇ ਤੱਕ ਸਹੀ ਤਰੀਕੇ ਨਾਲ ਮੁਆਫ਼ੀ ਵੀ ਨਹੀਂ ਮੰਗੀ ਗਈ। ਉਨ੍ਹਾਂ ਕਿਹਾ ਕਿ ਫੂਲਕਾ ਜੀ ਨੇ 34 ਸਾਲਾਂ ਤੱਕ ਇਸ ਨਿਆਂ ਦੀ ਲੜਾਈ ਲੜੀ, ਜਿਸ ਦੇ ਨਤੀਜੇ ਵਜੋਂ 2018 'ਚ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਸ਼ੁਰੂ ਹੋਈਆਂ।

ਵਿਸ਼ਵ ਪੱਧਰ 'ਤੇ ਸਤਿਕਾਰਤ ਨਾਂ 

ਹਰਦੀਪ ਪੁਰੀ ਨੇ ਕਿਹਾ ਕਿ ਐੱਚ.ਐੱਸ. ਫੂਲਕਾ ਦਾ ਨਾਂ ਸਿਰਫ਼ ਭਾਰਤ 'ਚ ਹੀ ਨਹੀਂ, ਸਗੋਂ ਪੂਰੀ ਦੁਨੀਆ 'ਚ ਸਿੱਖ ਕੌਮ ਵਿੱਚ ਬਹੁਤ ਸਤਿਕਾਰ ਨਾਲ ਲਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਫੂਲਕਾ ਜੀ ਨੇ ਬਿਨਾਂ ਕਿਸੇ ਲਾਲਚ ਦੇ 'ਪ੍ਰੋ-ਬੋਨੋ' (ਮੁਫ਼ਤ) ਕੇਸ ਲੜੇ ਹਨ ਅਤੇ ਉਹ ਖੁਦ ਕਈ ਵਾਰ ਉਨ੍ਹਾਂ ਨੂੰ ਮਿਲ ਕੇ ਪੀੜਤਾਂ ਦੀ ਮਦਦ ਲਈ ਅਪੀਲ ਕਰਦੇ ਰਹੇ ਹਨ।

ਕਾਂਗਰਸ ਦੀ ਮਾਨਸਿਕਤਾ 'ਤੇ ਨਿਸ਼ਾਨਾ 

ਪੁਰੀ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦੇ ਇਕ ਪੁਰਾਣਾ ਕਿੱਸਾ ਸਾਂਝਾ ਕੀਤਾ ਜਦੋਂ ਉਹ ਜਿਨੀਵਾ 'ਚ ਭਾਰਤ ਦੇ ਰਾਜਦੂਤ ਸਨ। ਉਨ੍ਹਾਂ ਦੱਸਿਆ ਕਿ ਉਸ ਸਮੇਂ ਦੇ ਰਾਸ਼ਟਰਪਤੀ ਦੇ ਨਾਲ ਇਕ ਅਜਿਹਾ ਮੰਤਰੀ ਭੇਜਿਆ ਗਿਆ ਸੀ ਜਿਸ ਦਾ ਰਿਕਾਰਡ ਬੇਹੱਦ ਵਿਵਾਦਿਤ ਸੀ ਅਤੇ ਉਹ ਸਿੱਖਾਂ ਦੀ ਮੌਜੂਦਗੀ 'ਚ ਅਸਹਿਜ ਮਹਿਸੂਸ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਦੀ ਮਾਨਸਿਕਤਾ ਅੱਜ ਵੀ ਉਹੀ ਹੈ, ਜੋ ਆਪਣੇ ਸਾਥੀਆਂ ਲਈ 'ਗੱਦਾਰ' ਵਰਗੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਫੂਲਕਾ ਜੀ ਇਕ ਅਜਿਹੀ ਪਾਰਟੀ 'ਚ ਸ਼ਾਮਲ ਹੋਏ ਹਨ ਜੋ ਸਮਾਜਿਕ ਤਬਦੀਲੀ ਦੀ ਏਜੰਟ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਿੱਖ ਕੌਮ ਲਈ ਕੀਤੇ ਕਾਰਜਾਂ ਦਾ ਜ਼ਿਕਰ ਕੀਤਾ, ਜਿਵੇਂ ਕਿ ਬਲੈਕ ਲਿਸਟ ਖਤਮ ਕਰਨਾ, ਕਰਤਾਰਪੁਰ ਲਾਂਘਾ ਖੋਲ੍ਹਣਾ ਅਤੇ 'ਵੀਰ ਬਾਲ ਦਿਵਸ' ਦੀ ਸ਼ੁਰੂਆਤ ਕਰਨਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News