ਸਮੂਹਿਕ ਜਬਰ-ਜ਼ਿਨਾਹ ਪੀੜਤਾ ਨੂੰ ਮਿਲੇਗੀ ‘ਯੂਨਾਈਟੇਡ ਸਿੱਖਸ’, ਦਿੱਲੀ ਹਾਈ ਕੋਰਟ ਨੇ ਦਿੱਤੀ ਇਜਾਜ਼ਤ

Thursday, Jul 28, 2022 - 12:44 PM (IST)

ਨਵੀਂ ਦਿੱਲੀ– ਦਿੱਲੀ ਹਾਈ ਕੋਰਟ ਨੇ ਸੰਯੁਕਤ ਰਾਸ਼ਟਰ (UN) ਨਾਲ ਸਬੰਧਤ ਇਕ NGO ਨੂੰ 21 ਸਾਲਾ ਸਿੱਖ ਕੁੜੀ ਨਾਲ ਮਿਲਣ ਦੀ ਆਗਿਆ ਦੇ ਦਿੱਤੀ ਹੈ। ਦੱਸ ਦੇਈਏ ਕਿ ਇਸ ਕੁੜੀ ਨਾਲ ਇਸੇ ਸਾਲ ਜਨਵਰੀ ਮਹੀਨੇ ਪੂਰਬੀ ਦਿੱਲੀ ਦੇ ਸ਼ਾਹਦਰਾ ’ਚ ਅਗਵਾ ਕਰਨ ਮਗਰੋਂ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ ਸੀ। ਦਰਅਸਲ NGO ਯੂਨਾਈਟੇਡ ਸਿੱਖਸ ਨੇ ਪੀੜਤਾ ਨੂੰ ਮਿਲਣ ਦੀ ਆਗਿਆ ਲਈ ਹਾਈ ਕੋਰਟ ਦਾ ਰੁਖ਼ ਕੀਤਾ ਸੀ। NGO ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੂੰ ਕੁੜੀ ਨੂੰ ਮਿਲਣ ਦੀ ਆਗਿਆ ਨਹੀਂ ਸੀ। NGO ਨੇ ਇਸ ਗੱਲ ਦਾ ਵੀ ਦਾਅਵਾ ਕੀਤਾ ਸੀ ਕਿ ਉਸ ਦੇ ਮਾਤਾ-ਪਿਤਾ ਦੇ ਘਰ ਨੇੜੇ ਪੁਲਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਸੀ।

ਇਹ ਵੀ ਪੜ੍ਹੋ- ਸ਼ਰਮਨਾਕ! ਗੈਂਗਰੇਪ ਤੋਂ ਬਾਅਦ ਕੱਟੇ ਔਰਤ ਦੇ ਵਾਲ, ਜੁੱਤੀਆਂ ਦਾ ਹਾਰ ਪਾ ਕੇ ਗਲੀ-ਗਲੀ ਘੁਮਾਇਆ

NGO ਨੇ ਇਹ ਵੀ ਦੋਸ਼ ਲਾਇਆ ਕਿ ਕੁੜੀ ਨੂੰ ਆਪਣੀ ਪਸੰਦ ਦਾ ਵਕੀਲ ਨਿਯੁਕਤ ਕਰਨ ਅਤੇ ਮੁਕੱਦਮੇ ਲਈ ਕਾਨੂੰਨੀ ਮਦਦ ਪ੍ਰਦਾਨ ਕਰਨ ਦੇ ਅਧਿਕਾਰ ਤੋਂ ਇਨਕਾਰ ਕੀਤਾ ਗਿਆ ਸੀ। ਓਧਰ NGO ਦੇ ਪ੍ਰਤੀਨਿਧੀਆਂ ਨੂੰ ਕੁੜੀ ਨੂੰ ਮਿਲਣ ਦੀ ਆਗਿਆ ਦਿੰਦੇ ਹੋਏ ਜਸਟਿਸ ਅਨੂਪ ਕੁਮਾਰ ਮੇਂਹਦੀਰੱਤਾ ਨੇ ਕਿਹਾ ਕਿ ਇਸ ਘਟਨਾ ਨੂੰ ਕੋਈ ਸਿਆਸੀ ਰੰਗ ਨਾ ਦਿੱਤਾ ਜਾਵੇ ਅਤੇ ਨਾ ਹੀ ਘਟਨਾ ਨੂੰ ਕਿਸੇ ਧਾਰਮਿਕ ਸੰਦਰਭ ਨਾਲ ਜੋੜਿਆ ਜਾਵੇ।

ਓਧਰ ਹਾਈ ਕੋਰਟ ਨੇ ਦਿੱਲੀ ਸਟੇਟ ਲੀਗਲ ਸਰਵਿਸਿਜ਼ ਅਥਾਰਟੀ (DSLA) ਦੀ ਰਿਪੋਰਟ ਨੂੰ ਵੀ ਆਪਣੇ ਧਿਆਨ ’ਚ ਲਿਆ। ਇਸ ’ਚ ਪੀੜਤਾ ਨੇ ਉਸ ਨੂੰ ਦਿੱਤੀ ਗਈ ਕਾਨੂੰਨੀ ਸਹਾਇਤਾ ਤੋਂ ਸੰਤੁਸ਼ਟੀ ਪ੍ਰਗਟਾਈ ਸੀ। DSLA ਨੇ ਜ਼ੋਰ ਦੇ ਕੇ ਕਿਹਾ ਕਿ ਪੀੜਤ ਕੁੜੀ ਲਈ ਨਿਯੁਕਤ ਕੀਤਾ ਗਿਆ ਵਕੀਲ ਤਨਦੇਹੀ ਨਾਲ ਮਾਮਲੇ ਦੀ ਪੈਰਵੀ ਕਰ ਰਿਹਾ।

ਇਹ ਵੀ ਪੜ੍ਹੋ-  ਦਿੱਲੀ 'ਚ ਕੁੜੀ ਨਾਲ ਗੈਂਗਰੇਪ ਮਗਰੋਂ ਤਸ਼ੱਦਦ ਦਾ ਮਾਮਲਾ ਭਖਿਆ, ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ

ਕੀ ਹੈ ਪੂਰਾ ਮਾਮਲਾ-

ਦੱਸਣਯੋਗ ਹੈ ਕਿ 26 ਜਨਵਰੀ 21 ਸਾਲਾ ਕੁੜੀ ਨੂੰ ਉਸ ਦੇ ਗੁਆਂਢ ’ਚ ਇਕ ਹੀ ਪਰਿਵਾਰ ਦੇ 11 ਮੈਂਬਰਾਂ ਨੇ ਅਗਵਾ ਕਰ ਲਿਆ, ਜਿਸ ’ਚ ਔਰਤਾਂ ਅਤੇ ਨਾਬਾਲਗ ਮੁੰਡੇ ਵੀ ਸ਼ਾਮਲ ਸਨ। ਕੁੜੀ ਨੂੰ ਅਗਵਾ ਕਰ ਕੇ ਇਕ ਕਮਰੇ ’ਚ ਬੰਦ ਕਰ ਦਿੱਤਾ ਗਿਆ ਸੀ, ਜਿੱਥੇ ਔਰਤਾਂ ਦੇ ਸਾਹਮਣੇ ਉਸ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ। ਫਿਰ ਉਸ ਦੇ ਵਾਲ ਕੱਟ ਕੇ ਸੜਕਾਂ 'ਤੇ ਘੁਮਾਇਆ ਗਿਆ, ਉਸ ਦਾ ਮੂੰਹ ਕਾਲਾ ਕਰ ਕੇ ਗਲੇ ’ਚ ਜੁੱਤੀਆਂ ਦਾ ਹਾਰ ਪਾਇਆ ਗਿਆ। ਉਸ ਦੀ ਵੀਡੀਓ ਨੂੰ ਆਪਣੇ ਮੋਬਾਇਲ ਫੋਨ ’ਚ ਬਣਾਇਆ ਅਤੇ ਉਸ ’ਤੇ ਜਨਤਕ ਤੌਰ ’ਤੇ ਤਸ਼ੱਦਦ ਢਾਹੇ ਗਏ।
ਪੁਲਸ ਮੁਤਾਬਕ ਕੁੜੀ ਨਾਲ ਕੁਝ ਲੋਕਾਂ ਦੀ ਪੁਰਾਣੀ ਦੁਸ਼ਮਣੀ ਸੀ, ਜਿਸ ਕਾਰਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪੀੜਤਾ ਦੀ ਭੈਣ ਦਾ ਕਹਿਣਾ ਸੀ ਕਿ ਘਰ ਦੇ ਪਿੱਛੇ ਗੁਆਂਢ ’ਚ ਰਹਿਣ ਵਾਲਾ ਇਕ ਮੁੰਡਾ ਉਸ ਨਾਲ ਗੱਲ ਕਰਨਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ ਸੀ। ਮੁੰਡੇ ਦਾ ਪਰਿਵਾਰ ਨੂੰ ਲੱਗਦਾ ਸੀ ਕਿ ਖ਼ੁਦਕੁਸ਼ੀ ਦਾ ਕਾਰਨ ਉਹ ਕੁੜੀ ਸੀ।
 


Tanu

Content Editor

Related News