ਦਿੱਲੀ HC ਨੇ ਕੇਜਰੀਵਾਲ ਸਰਕਾਰ ਨੂੰ ਪਾਈ ਝਾੜ, ਕਿਹਾ- ਤੁਸੀ ਸ਼ੁਤਰਮੁਰਗ ਵਰਗਾ ਵਿਵਹਾਰ ਕਰ ਰਹੇ ਹੋ
Thursday, May 06, 2021 - 09:52 PM (IST)
ਨਵੀਂ ਦਿੱਲੀ : ਕੋਰੋਨਾ ਕਾਲ ਵਿੱਚ ਵਿਗੜੀ ਰਾਸ਼ਟਰੀ ਰਾਜਧਾਨੀ ਦਿੱਲੀ ਦੀ ਸਿਹਤ ਵਿਵਸਥਾ 'ਤੇ ਵੀਰਵਾਰ ਨੂੰ ਦਿੱਲੀ ਹਾਈ ਕੋਰਟ ਨੇ ਤਲਖ਼ ਟਿੱਪਣੀ ਕੀਤੀ ਹੈ। ਕੋਰਟ ਨੇ ਕਿਹਾ, ਹੁਣ ਤੁਸੀਂ ਸ਼ੁਤਰਮੁਰਗ ਦੀ ਤਰ੍ਹਾਂ ਵਿਵਹਾਰ ਕਰ ਰਹੇ ਹੋ। ਅੱਜ ਸਾਨੂੰ ਤੁਹਾਨੂੰ ਜਵਾਬ ਦੇਣਾ ਹੋਵੇਗਾ। ਤੁਸੀਂ ਇਸ ਹਾਲਤ ਦਾ ਬਚਾਅ ਕਰੋਗੇ, ਕਿਉਂਕਿ ਅਸੀਂ ਰਾਜਨੀਤੀ ਤੋਂ ਉੱਪਰ ਨਹੀਂ ਉੱਠ ਪਾ ਰਹੇ। ਅਸੀਂ ਹਮੇਸ਼ਾ ਦੋਸ਼ੀ ਨੂੰ ਦੋਸ਼ੀ ਹੀ ਕਹਾਂਗੇ।
ਸਮੇਂ 'ਤੇ ਇਲਾਜ ਮਿਲਣਾ ਲੋਕਾਂ ਦਾ ਅਧਿਕਾਰ
ਕੋਰਟ ਨੇ ਪੁੱਛਿਆ ਕਿ ਆਖਿਰ ਦਿੱਲੀ ਸਰਕਾਰ ਸਿਹਤ ਬਜਟ 'ਤੇ ਕੁਲ ਕਿੰਨਾ ਖ਼ਰਚ ਕਰ ਰਹੀ ਹੈ। ਹਾਈ ਕੋਰਟ ਨੇ ਕਿਹਾ ਕਿ ਅਸੀਂ ਸਹੁੰ ਚੁੱਕੀ ਹੈ, ਲੋਕਾਂ ਦੇ ਉਨ੍ਹਾਂ ਨੂੰ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦੀ। ਉਥੇ ਹੀ ਸਮਾਂ ਰਹਿੰਦੇ ਚੰਗੇ ਤੋਂ ਚੰਗਾ ਇਲਾਜ ਮਿਲਣਾ ਵੀ ਇੱਕ ਮੌਲਿਕ ਅਧਿਕਾਰ ਹੈ ਅਤੇ ਹਾਈ ਕੋਰਟ ਦੀ ਜ਼ਿੰਮੇਦਾਰੀ ਹੈ ਕਿ ਉਹ ਲੋਕਾਂ ਨੂੰ ਮਿਲ ਸਕੇ।
ਇਹ ਵੀ ਪੜ੍ਹੋ- ਇਸ ਰਾਜ 'ਚ ਨਹੀਂ ਚੱਲਣਗੀਆਂ ਲੋਕਲ ਟਰੇਨਾਂ, ਕੋਰੋਨਾ ਸੰਕਟ ਵਿਚਾਲੇ ਲਿਆ ਗਿਆ ਫੈਸਲਾ
ਨਾਗਰਿਕਾਂ ਨੂੰ ਵਧੀਆ ਇਲਾਜ ਉਪਲੱਬਧ ਕਰਾਏ ਸਰਕਾਰ
ਅਦਾਲਤ ਨੇ ਕਿਹਾ ਕਿ ਰਾਜ ਦੀ ਪੂਰੀ ਸਿਹਤ ਵਿਵਸਥਾ ਹਿੱਲ ਗਈ ਹੈ ਅਤੇ ਹਕੀਕਤ ਸਾਹਮਣੇ ਆ ਗਈ ਹੈ ਪਰ ਕੋਰਟ ਮਰੀਜ਼ ਤੋਂ ਇਹ ਗੱਲ ਨਹੀਂ ਕਹਿ ਸਕਦਾ। ਦਿੱਲੀ ਹਾਈ ਕੋਰਟ ਨੇ ਕਿਹਾ ਕਿ ਅਸੀਂ ਸਿਰਫ ਇੱਕ ਵਿਅਕਤੀ ਦੇ ਮਾਮਲੇ ਵਿੱਚ ਹੁਕਮ ਨਹੀਂ ਦੇ ਸਕਦੇ, ਕਿਉਂਕਿ ਇਸ ਨਾਲ ਬਾਕੀ ਮਰੀਜ਼ਾਂ ਦੇ ਅਧਿਕਾਰਾਂ ਦਾ ਉਲੰਘਣ ਹੋਵੇਗਾ। ਇਸ ਲਈ ਹਾਈ ਕੋਰਟ ਦਿੱਲੀ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਉਹ ਦਿੱਲੀ ਦੇ ਸਾਰੇ ਨਾਗਰਿਕਾਂ ਨੂੰ ਵਧੀਆ ਤੋਂ ਵਧੀਆ ਇਲਾਜ ਉਪਲੱਬਧ ਕਰਾਏ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ ਕੁਮੈਂਟ ਬਾਕਸ ਵਿੱਚ ਦਿਓ ਜਵਾਬ।