55 ਸਾਲ ਦੀ ਔਰਤ ਨਾਲ ਰੇਪ ਮਗਰੋਂ ਕਤਲ, CCTV ਕੈਮਰੇ ਨੇ ਖੋਲ੍ਹੀ ਪੂਰੀ ਘਟਨਾ

Sunday, Dec 01, 2019 - 06:24 PM (IST)

55 ਸਾਲ ਦੀ ਔਰਤ ਨਾਲ ਰੇਪ ਮਗਰੋਂ ਕਤਲ, CCTV ਕੈਮਰੇ ਨੇ ਖੋਲ੍ਹੀ ਪੂਰੀ ਘਟਨਾ

ਨਵੀਂ ਦਿੱਲੀ— ਹੈਦਰਾਬਾਦ 'ਚ ਵੈਟਰਨਰੀ ਡਾਕਟਰ ਨਾਲ ਰੇਪ ਤੋਂ ਬਾਅਦ ਕਤਲ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਪੂਰਾ ਦੇਸ਼ ਰੋਹ ਵਿਚ ਹੈ। ਦਿੱਲੀ 'ਚ ਉਸੇ ਤਰਜ਼ 'ਤੇ ਔਰਤ ਨਾਲ ਹੈਵਾਨੀਅਤ ਹੋਈ, ਫਰਕ ਸਿਰਫ ਇੰਨਾ ਸੀ ਕਿ ਮਹਿਲਾ ਨਾਲ ਰੇਪ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। ਇਹ ਮਾਮਲਾ ਦਿੱਲੀ ਵਿਖੇ ਗੁਲਾਬੀ ਬਾਗ ਇਲਾਕੇ ਦਾ ਹੈ। ਮ੍ਰਿਤਕ 55 ਸਾਲਾ ਔਰਤ ਆਪਣੇ ਜੱਦੀ ਮਕਾਨ 'ਚ ਰਹਿੰਦੀ ਸੀ। ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਕੁਆਰੀ ਸੀ। ਮਕਾਨ 'ਚ ਹੀ ਛੋਟੀ ਜਿਹੀ ਦੁਕਾਨ ਬਣਾਈ ਸੀ। ਉਹ ਪੂਜਾ-ਪਾਠ ਦਾ ਸਮਾਨ ਵੇਚਦੀ ਸੀ। ਪੁਲਸ ਨੂੰ ਸ਼ਨੀਵਾਰ ਨੂੰ ਦੁਕਾਨ ਅੰਦਰੋਂ ਔਰਤ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪੁਲਸ ਪੁੱਜੀ ਤਾਂ ਔਰਤ ਦੀ ਅਰਧ ਨਗਨ ਹਾਲਤ 'ਚ ਲਾਸ਼ ਮਿਲੀ। ਪੁਲਸ ਦਾ ਕਹਿਣਾ ਹੈ ਕਿ ਇਸ ਗੁਨਾਹ ਦਾ ਦੋਸ਼ੀ ਕਦੇ ਫੜਿਆ ਨਾ ਜਾਂਦਾ, ਜੇਕਰ ਸੀ. ਸੀ. ਟੀ. ਵੀ. ਕੈਮਰੇ 'ਚ ਦੋਸ਼ੀ ਦੀ ਤਸਵੀਰ ਕੈਦ ਨਾ ਹੋਈ ਹੁੰਦੀ।

ਪੁਲਸ ਮੁਤਾਬਕ ਸੀ. ਸੀ. ਟੀ. ਵੀ. ਕੈਮਰੇ ਦੀ ਜਾਂਚ ਕੀਤੀ ਗਈ ਅਤੇ ਦੇਰ ਰਾਤ ਸਾਢੇ 12 ਵਜੇ 22 ਸਾਲਾ ਦੋਸ਼ੀ ਗੁਆਂਢੀ ਧਰਮਰਾਜ ਔਰਤ ਦੇ ਘਰ 'ਚ ਦਾਖਲ ਹੁੰਦਾ ਨਜ਼ਰ ਆਇਆ। ਉਸ ਦੇ ਕਰੀਬ 20 ਮਿੰਟ ਬਾਅਦ ਉਹ ਔਰਤ ਦੇ ਘਰ 'ਚੋਂ ਵਾਪਸ ਨਿਕਲਦਾ ਹੋਇਆ ਦਿਖਾਈ ਦਿੱਤਾ। ਪੁਲਸ ਜਦੋਂ ਮੌਕੇ 'ਤੇ ਪੁੱਜੀ ਤਾਂ ਦੋਸ਼ੀ ਆਪਣੇ ਕਮਰੇ 'ਚ ਸੁੱਤਾ ਹੋਇਆ ਮਿਲਿਆ। ਵਾਰਦਾਤ ਨੂੰ 20 ਮਿੰਟ 'ਚ ਅੰਜ਼ਾਮ ਦੇਣ ਤੋਂ ਬਾਅਦ ਦੋਸ਼ੀ ਘਰ ਜਾ ਕੇ ਆਰਾਮ ਨਾਲ ਸੌਂ ਗਿਆ ਸੀ।
ਪੁੱਛ-ਗਿੱਛ ਦੌਰਾਨ ਧਰਮਰਾਜ ਨੇ ਔਰਤ ਦੇ ਕਤਲ ਦੀ ਗੱਲ ਕਬੂਲ ਕਰ ਲਈ ਹੈ। ਉਸ ਨੇ ਦੱਸਿਆ ਕਿ ਰਾਤ ਦੇ ਸਮੇਂ ਉਹ ਪੂਜਾ ਦਾ ਸਮਾਨ ਲੈਣ ਦੇ ਬਹਾਨੇ ਉਸ ਦੇ ਘਰ ਗਿਆ ਸੀ ਅਤੇ ਉਸ ਨਾਲ ਰੇਪ ਕੀਤਾ। ਔਰਤ ਨੇ ਜਦੋਂ ਉਸ ਦੇ ਮੂੰਹ 'ਤੇ ਥੂਕਿਆ ਤਾਂ ਦੋਸ਼ੀ ਨੇ ਗੁੱਸੇ 'ਚ ਉਸ ਦਾ ਕਤਲ ਕਰ ਦਿੱਤਾ।


author

Tanu

Content Editor

Related News