ਯਮੁਨਾ ’ਚੋਂ ਜ਼ਹਿਰੀਲੀ ਝੱਗ ਹਟਾਉਣ ਲਈ ਕੀਤਾ ਜਾ ਰਿਹੈ ਪਾਣੀ ਦਾ ਛਿੜਕਾਅ, ਛਠ ਪੂਜਾ ’ਤੇ ਲੱਗੀ ਪਾਬੰਦੀ

Wednesday, Nov 10, 2021 - 04:18 PM (IST)

ਨਵੀਂ ਦਿੱਲੀ (ਭਾਸ਼ਾ)— ਕਾਲਿੰਦੀ ਕੁੰਜ ’ਚ ਯਮੁਨਾ ਨਦੀ ਤੋਂ ਜ਼ਹਿਰੀਲੀ ਝੱਗ ਹਟਾਉਣ ਲਈ ਦਿੱਲੀ ਸਰਕਾਰ ਵਲੋਂ 15 ਕਿਸ਼ਤੀਆਂ ਤਾਇਨਾਤ ਕਰਨ ਦੇ ਇਕ ਦਿਨ ਬਾਅਦ ਬੁੱਧਵਾਰ ਨੂੰ ਝੱਗ ਨੂੰ ਦੂਰ ਕਰਨ ਲਈ ਬਾਂਸ ਦੇ ਜਾਲ ਲਾਏ ਅਤੇ ਪਾਣੀ ਦਾ ਛਿੜਕਾਅ ਕੀਤਾ। ਇਹ ਝੱਗ ਨਦੀ ਦੇ ਪਾਣੀ ਦੀ ਖ਼ਤਰਨਾਕ ਗੁਣਵੱਤਾ ਦਾ ਸੰਕੇਤ ਹੈ। ਅਧਿਕਾਰੀਆਂ ਨੇ ਮੰਨਿਆ ਹੈ ਕਿ ਝੱਗ ਦੀ ਸਮੱਸਿਆ ਉਦੋਂ ਤੱਕ ਬਣੀ ਰਹੇਗੀ, ਜਦੋਂ ਤੱਕ ਦਿੱਲੀ ਵਿਚ ਸੀਵਰੇਜ਼ ਟ੍ਰੀਟਮੈਂਟ ਪਲਾਂਟਾਂ ਨੂੰ ਨਵੇਂ ਮਾਪਦੰਡਾਂ ਮੁਤਾਬਕ ਅਪਗ੍ਰੇਡ ਨਹੀਂ ਕਰ ਦਿੱਤਾ ਜਾਂਦਾ।

ਇਹ ਵੀ ਪੜ੍ਹੋ : ਪ੍ਰਦੂਸ਼ਣ ਨੇ ਘੇਰੀ ਦਿੱਲੀ; ਜ਼ਹਿਰੀਲੀ ਹੋਈ ਆਬੋ-ਹਵਾ, ਪਿਛਲੇ 5 ਸਾਲਾਂ ਦਾ ਟੁੱਟਿਆ ਰਿਕਾਰਡ

PunjabKesari

ਦਿੱਲੀ ਜਲ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਝੱਗ ਨੂੰ ਖ਼ਤਮ ਕਰਨ ਲਈ ਪਾਣੀ ਦਾ ਛਿੜਕਾਅ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਕਿਉਂਕਿ ਹੋਰ ਕੋਈ ਉਪਾਅ ਕਾਰਗਰ ਸਾਬਤ ਨਹੀਂ ਹੋ ਸਕੇਗਾ। ਉਨ੍ਹਾਂ ਨੇ ਕਿਹਾ ਕਿ ਪਾਣੀ ਦੇ ਛਿੜਕਾਅ ਨਾਲ ਝੱਗ ਬਿਖਰ ਜਾਵੇਗੀ। ਝੱਗ ’ਚ ਫਸੇ ਹਵਾ ਦੇ ਬੁਲਬੁਲੇ ਨਿਕਲ ਜਾਣਗੇ ਅਤੇ ਖ਼ਤਮ ਹੋ ਜਾਣਗੇ।

ਇਹ ਵੀ ਪੜ੍ਹੋ : ਸਰਵੇ ’ਚ ਖ਼ੁਲਾਸਾ: ਦਿੱਲੀ ’ਚ ਗੰਦਲੀ ਹੋਈ ਹਵਾ, ਹਰ 5 ਪਰਿਵਾਰਾਂ ’ਚੋਂ 4 ਪਰਿਵਾਰ ਪ੍ਰਭਾਵਿਤ

PunjabKesari

ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਯਮੁਨਾ ’ਚ ਜ਼ਹਿਰੀਲੇ ਝੱਗ ਨੂੰ ਲੈ ਕੇ ਆਲੋਚਨਾਵਾਂ ਦਰਮਿਆਨ ਮੰਗਲਵਾਰ ਨੂੰ ਇਸ ਨੂੰ ਹਟਾਉਣ ਲਈ 15 ਕਿਸ਼ਤੀਆਂ ਨੂੰ ਤਾਇਨਾਤ ਕੀਤਾ। ਯਮੁਨਾ ਨਦੀ ’ਚ ਵੱਡੀ ਮਾਤਰਾ ’ਚ ਸਫੈਦ ਰੰਗ ਦੀ ਜ਼ਹਿਰੀਲੀ ਝੱਗ ਵੇਖੀ ਜਾ ਰਹੀ ਹੈ। ਓਧਰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਨੇ ਮਹਾਮਾਰੀ ਨੂੰ ਵੇਖਦੇ ਹੋਏ ਯਮੁਨਾ ਤੱਟ ’ਤੇ ਛਠ ਪੂਜਾ ਸਮਾਰੋਹ ਦੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਸੀ। ਪਾਬੰਦੀ ਦੇ ਬਾਵਜੂਦ ਔਰਤਾਂ ਯਮੁਨਾ ਨਦੀ ’ਚ ਇਸ਼ਨਾਨ ਕਰਦੀਆਂ ਹੋਈਆਂ ਨਜ਼ਰ ਆਈਆਂ। ਬੁੱਧਵਾਰ ਤੜਕੇ ਓਖਲਾ ਬੈਰਾਜ ਦੇ ਹੇਠਾਂ ਕਾਲਿੰਦੀ ਕੁੰਜ ’ਚ ਯਮੁਨਾ ਘਾਟ ’ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਇਕੱਠੇ ਹੋਏ ਪਰ ਪੁਲਸ ਨੇ ਉਨ੍ਹਾਂ ਨੂੰ ਹਟਾ ਦਿੱਤਾ।

ਇਹ ਵੀ ਪੜ੍ਹੋ : ਛਠ ਪੂਜਾ ਮੌਕੇ ਯਮੁਨਾ ਨਦੀ ਦੇ ਜ਼ਹਿਰੀਲੇ ਪਾਣੀ 'ਚ ਇਸ਼ਨਾਨ ਕਰਨ ਲਈ ਮਜ਼ਬੂਰ ਹੋਈਆਂ ਔਰਤਾਂ (ਵੀਡੀਓ)

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
 


Tanu

Content Editor

Related News