ਹੋਮ ਆਈਸੋਲੇਸ਼ਨ ''ਚ ਰਹਿ ਰਹੇ ਕੋਰੋਨਾ ਮਰੀਜ਼ਾਂ ਨੂੰ ਯੋਗ ਕਰਵਾਏਗੀ ਦਿੱਲੀ ਸਰਕਾਰ

Tuesday, Jan 11, 2022 - 01:46 PM (IST)

ਹੋਮ ਆਈਸੋਲੇਸ਼ਨ ''ਚ ਰਹਿ ਰਹੇ ਕੋਰੋਨਾ ਮਰੀਜ਼ਾਂ ਨੂੰ ਯੋਗ ਕਰਵਾਏਗੀ ਦਿੱਲੀ ਸਰਕਾਰ

ਨਵੀਂ ਦਿੱਲੀ (ਵਾਰਤਾ)- ਦਿੱਲੀ ਸਰਕਾਰ ਨੇ ਹੋਮ ਆਈਸੋਲੇਸ਼ਨ 'ਚ ਰਹਿ ਰਹੇ ਕੋਰੋਨਾ ਮਰੀਜ਼ਾਂ ਦੀ ਇਮਊਨਿਟੀ ਵਧਾਉਣ ਲਈ ਯੋਗ ਕਰਵਾਉਣ ਦਾ ਫ਼ੈਸਲਾ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦਾ ਐਲਾਨ ਕਰਦੇ ਹੋਏ ਮੰਗਲਵਾਰ ਨੂੰ ਕਿਹਾ ਕਿ ਹੋਮ ਆਈਸੋਲੇਸ਼ਨ 'ਚ ਰਹਿ ਰਹੇ ਕੋਰੋਨਾ ਮਰੀਜ਼ਾਂ ਲਈ ਹਰ ਰੋਜ਼ 8 ਕਲਾਸਾਂ ਹੋਣਗੀਆਂ। ਸਵੇਰੇ 6 ਵਜੇ ਤੋਂ 11 ਵਜੇ ਤੱਕ ਤਿੰਨ ਘੰਟੇ ਯੋਗ ਕਰਵਾਇਆ ਜਾਵੇਗਾ। ਯੋਗ ਇੰਸਟ੍ਰਕਟਰ ਲੋਕਾਂ ਨੂੰ ਯੋਗ ਕਰਨਾ ਸਿਖਾਉਣਗੇ। ਇਸ 'ਚ 40 ਹਜ਼ਾਰ ਲੋਕ ਇਕੱਠੇ ਯੋਗ ਕਰ ਸਕਣਗੇ। ਯੋਗ ਕਲਾਸਾਂ ਕੱਲ ਯਾਨੀ ਬੁੱਧਵਾਰ ਨੂੰ ਸ਼ੁਰੂ ਹੋ ਜਾਣਗੀਆਂ। ਉਨ੍ਹਾਂ ਕਿਹਾ ਕਿ ਹਰੇਕ ਕਲਾਸ 'ਚ 15 ਮਰੀਜ਼ ਹੋਣਗੇ ਤਾਂ ਕਿ ਇੰਸਟ੍ਰਕਟਰ ਸਾਰਿਆਂ ਨੂੰ ਸਹੀ ਸਮਾਂ ਦੇ ਕੇ ਯੋਗ ਕਰਵਾ ਸਕਣ।

ਇਹ ਵੀ ਪੜ੍ਹੋ : ਬਜਟ ਸੈਸ਼ਨ ਤੋਂ ਪਹਿਲਾਂ 400 ਤੋਂ ਵੱਧ ਸੰਸਦ ਕਰਮੀ ਨਿਕਲੇ ਕੋਰੋਨਾ ਪਾਜ਼ੇਟਿਵ, ਦਫ਼ਤਰ ਆਉਣ ’ਤੇ ਰੋਕ

ਹੋਮ ਆਈਸੋਲੇਸ਼ਨ 'ਚ ਜੋ ਲੋਕ ਹਨ, ਉਨ੍ਹਾਂ ਨੂੰ ਇਕ ਲਿੰਕ ਰਜਿਸਟਰੇਸ਼ਨ ਕਰਨ ਲਈ ਭੇਜਿਆ ਜਾਵੇਗਾ। ਲਿੰਕ 'ਤੇ ਕਲਿੱਕ ਕਰ ਕੇ ਉਹ ਦੱਸ ਸਕਦੇ ਹਨ ਕਿ ਕਿੰਨੇ ਵਜੇ ਯੋਗ ਕਰਨਾ ਚਾਹੋਗੇ? ਉਨ੍ਹਾਂ ਕਿਹਾ ਕਿ ਜੋ ਲੋਕ ਹੋਮ ਆਈਸੋਲੇਸ਼ਨ 'ਚ ਹਨ, ਉਨ੍ਹਾਂ ਲਈ ਅੱਜ ਇਕ ਅਦਭੁੱਤ ਪ੍ਰੋਗਰਾਮ ਲੈ ਕੇ ਆਏ ਹਾਂ। ਯੋਗ ਨਾਲ ਇਮਿਊਨਿਟੀ ਬਹੁਤ ਵਧਦੀ ਹੈ। ਮੈਂ ਇਹ ਤਾਂ ਨਹੀਂ ਕਹਿੰਦਾ ਕਿ ਯੋਗ ਕੋਰੋਨਾ ਦੀ ਕਾਟ ਹੈ ਪਰ ਉਸ ਨਾਲ ਲੜਨ ਦੀ ਸਾਡੇ ਸਰੀਰ ਦੀ ਸਮਰੱਥਾ ਵਧ ਜਾਂਦੀ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਸਾਰਿਆਂ ਕੋਲ ਲਿੰਕ ਚਲੇ ਜਾਣਗੇ ਅਤੇ ਕੱਲ ਤੋਂ ਯੋਗਾ ਕਲਾਸਾਂ ਸ਼ੁਰੂ ਹੋ ਜਾਣਗੀਆਂ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


author

DIsha

Content Editor

Related News