ਦਿੱਲੀ ''ਚ 7ਵੀਂ ਜਮਾਤ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ

12/06/2018 5:53:25 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਰਾਜਧਾਨੀ ਦਿੱਲੀ ਦੇ ਇੰਦਰਪੁਰੀ ਇਲਾਕੇ ਵਿਚ ਵੀਰਵਾਰ ਨੂੰ 7ਵੀਂ ਜਮਾਤ ਦੀ ਇਕ ਵਿਦਿਆਰਥਣ ਨੇ ਆਪਣੇ ਘਰ 'ਚ ਹੀ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਦੀ ਮਾਂ ਨੇ ਕਿਹਾ ਕਿ ਸ਼ੱਕ ਹੈ ਕਿ ਸਕੂਲ ਦੀ ਅਧਿਆਪਕਾ ਵਲੋਂ ਝਿੜਕਣ ਕਾਰਨ ਉਸ ਦੀ ਬੇਟੀ ਨੇ ਇਹ ਕਦਮ ਚੁੱਕਿਆ ਹੈ। ੁਪੁਲਸ ਮੁਤਾਬਕ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੂਰੀ ਜਾਂਚ ਕੀਤੀ ਜਾਵੇਗੀ। ਮੌਕੇ ਤੋਂ ਇਕ ਸੁਸਾਈਡ ਨੋਟ ਮਿਲਿਆ ਹੈ। ਸਕੂਲ ਦੇ ਪ੍ਰਬੰਧਕਾਂ ਨੇ ਕਿਹਾ ਕਿ ਉਹ ਇਸ ਮਾਮਲੇ 'ਚ ਪੂਰਾ ਸਹਿਯੋਗ ਦੇ ਰਹੇ ਹਨ। ਸੁਸਾਈਡ ਨੋਟ ਬਾਰੇ ਦੱਸਿਆ ਨਹੀਂ ਗਿਆ ਹੈ। 

ਵਿਦਿਆਰਥਣ ਨੇ ਆਪਣੀ ਹਥੇਲੀ 'ਤੇ ਆਪਣੇ ਅਧਿਆਪਕਾ ਦਾ ਨਾਂ ਲਿਆ ਅਤੇ ਲਿਖਿਆ ਕਿ ਉਹ ਕਦੇ ਸਕੂਲ ਨਹੀਂ ਜਾਣਾ ਚਾਹੁੰਦੀ। ਉਸ ਨੇ ਆਪਣੀ ਮਾਂ ਅਤੇ ਦਾਦੀ ਤੋਂ ਮੁਆਫ਼ੀ ਮੰਗੀ ਅਤੇ ਕਿਹਾ ਕਿ ਉਹ ਭਗਵਾਨ ਕ੍ਰਿਸ਼ਨ ਨੂੰ ਮਿਲਣਾ ਚਾਹੁੰਦੀ ਸੀ। ਉਸ ਨੂੰ ਆਖਰੀ ਵਾਰ ਆਪਣੀ ਮਾਂ ਨਾਲ ਦੇਖਿਆ ਗਿਆ ਸੀ। ਮਾਂ ਨੇ ਦੱਸਿਆ ਕਿ ਉਸ ਦੀ ਧੀ ਅਕਸਰ ਹੀ ਸ਼ਿਕਾਇਤ ਕਰਦੀ ਸੀ ਕਿ ਉਸ ਦੀ ਅਧਿਆਪਕਾ ਉਸ ਨੂੰ ਝਿੜਕਦੀ ਹੈ।


Tanu

Content Editor

Related News