ਦਿੱਲੀ ਚੋਣ : ਕਾਂਗਰਸ ਨੇ ਜਾਰੀ ਕੀਤੀ 54 ਉਮੀਦਵਾਰਾਂ ਦੀ ਪਹਿਲੀ ਸੂਚੀ
Saturday, Jan 18, 2020 - 09:25 PM (IST)

ਨਵੀਂ ਦਿੱਲੀ — ਦਿੱਲੀ ਵਿਧਾਨ ਸਭਾ ਚੋਣ ਲਈ ਕਾਂਗਰਸ ਨੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ ਸੱਜਣ ਕੁਮਾਰ ਦੇ ਕਰੀਬੀ ਸਣੇ 54 ਉਮੀਦਵਾਰਾਂ ਨੂੰ ਟਿਕਟ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਈ ਅਲਕਾ ਲਾਂਬਾ ਨੂੰ ਚਾਂਦਨੀ ਚੌਕ ਅਤੇ ਆਦਰਸ਼ ਸ਼ਾਸਤਰੀ ਨੂੰ ਦਵਾਰਕਾ ਤੋਂ ਟਿਕਟ ਮਿਲਿਆ ਹੈ। ਦੱਸਣਯੋਗ ਹੈ ਕਿ ਦਿੱਲੀ ' 8 ਫਰਵਰੀ ਨੂੰ ਵੋਟਿੰਗ ਅਤੇ 11 ਫਰਵਰੀ ਨੂੰ ਚੋਣ ਨਤੀਜੇ ਐਲਾਨੇ ਜਾਣਗੇ।