... ਜਦ ਪੋਲਿੰਗ ਬੂਥ ''ਤੇ ਇੱਕਠੇ ਪਹੁੰਚੇ ਸਾਬਕਾ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ RSS ਨੇਤਾ

02/08/2020 10:47:54 AM

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਸਵੇਰਸਾਰ ਤੋਂ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਦੌਰਾਨ ਨਵੀਂ ਦਿੱਲੀ ਦੇ ਨਿਰਮਾਣ ਭਵਨ ਪੋਲਿੰਗ ਬੂਥ 'ਤੇ ਵੋਟ ਪਾਉਣ ਪਹੁੰਚੇ ਸਾਬਕਾ ਉਪ ਰਾਸ਼ਟਰਪਤੀ ਹਾਮਿਦ ਅੰਸਾਰੀ ਅਤੇ ਆਰ.ਐੱਸ.ਐੱਸ ਨੇਤਾ ਰਾਮ ਲਾਲ ਦੀ ਇਕ-ਦੂਜੇ ਨਾਲ ਮੁਲਾਕਾਤ ਹੋ ਗਈ। ਦੋਵੇ ਗਰਮਜੋਸ਼ੀ ਨਾਲ ਇਕ-ਦੂਜੇ ਨੂੰ ਮਿਲੇ ਅਤੇ ਹਾਲ ਜਾਣਿਆ। ਦੱਸ ਦੇਈਏ ਕਿ ਨਵੀਂ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵਿਧਾਨ ਸਭਾ ਖੇਤਰ ਹੈ। ਕੇਜਰੀਵਾਲ ਖਿਲਾਫ ਭਾਜਪਾ ਦੇ ਉਮੀਦਵਾਰ ਸੁਨੀਲ ਯਾਦਵ ਅਤੇ ਕਾਂਗਰਸ ਦੇ ਰੋਮੇਸ਼ ਸਭਰਵਾਲ ਮੈਦਾਨ 'ਚ ਉਤਰੇ ਹਨ।

PunjabKesari

ਦੱਸਣਯੋਗ ਹੈ ਕਿ ਦਿੱਲੀ 'ਚ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਅੱਜ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ 'ਚ ਸੱਤਾਧਾਰੀ 'ਆਪ', ਭਾਜਪਾ ਤੇ ਕਾਂਗਰਸ ਮੁੱਖ ਤੌਰ 'ਤੇ ਮੈਦਾਨ 'ਚ ਹਨ। ਇਨ੍ਹਾਂ ਚੋਣਾਂ 'ਚ ਕੁੱਲ 672 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਦਿੱਲੀ ਦੇ 1,47,86,382 ਵੋਟਰ ਫੈਸਲਾ ਲੈਣਗੇ ਕਿ ਦਿੱਲੀ 'ਚ ਕਿਹੜੀ ਪਾਰਟੀ ਸੱਤਾ 'ਚ ਆਵੇਗੀ। ਵੋਟਿੰਗ ਅੱਜ ਸ਼ਾਮ 6 ਵਜੇ ਤੱਕ ਖਤਮ ਹੋ ਜਾਵੇਗੀ। ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਆਉਣਗੇ। ਦਿੱਲੀ ਵਿਧਾਨ ਸਭਾ ਚੋਣਾਂ ਨਿਰਪੱਖ ਤੇ ਪੁਰ-ਅਮਨ ਕਰਵਾਉਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।


Iqbalkaur

Content Editor

Related News