G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ

Thursday, Sep 07, 2023 - 05:34 PM (IST)

G-20 ਸੰਮੇਲਨ ਮੌਕੇ ਦੁਲਹਨ ਵਾਂਗ ਸਜਾਈ ਦਿੱਲੀ, ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗੀ ਇਹ ਖ਼ਾਸ ਐਪ

ਨਵੀਂ ਦਿੱਲੀ : ਜੀ-20 ਸੰਮੇਲਨ 9 ਅਤੇ 10 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋ ਰਿਹਾ ਹੈ, ਜਿਸ ਨੂੰ ਲੈ ਕੇ ਦਿੱਲੀ ਵਿੱਚ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ 2 ਦਿਨਾਂ ਮੀਟਿੰਗ ਦੌਰਾਨ ਕਈ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਜੀ-20 ਫੋਰਮ ਅੰਤਰਰਾਸ਼ਟਰੀ ਆਰਥਿਕ ਮੁੱਦਿਆਂ ਨੂੰ ਨਿਰਧਾਰਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਅਮਰੀਕਾ, ਬ੍ਰਿਟੇਨ ਤੋਂ ਲੈ ਕੇ ਫਰਾਂਸ ਤੱਕ ਦੇ ਦੇਸ਼ਾਂ ਦੇ ਮੁਖੀ ਇਸ ਬੈਠਕ 'ਚ ਹਿੱਸਾ ਲੈਣ ਲਈ ਆ ਰਹੇ ਹਨ। ਆਓ ਜਾਣਦੇ ਹਾਂ ਜੀ-20 ਸੰਮੇਲਨ ਦੀਆਂ ਕੁਝ ਖ਼ਾਸ ਗੱਲਾਂ ਦੇ ਬਾਰੇ.....

PunjabKesari

ਜਾਣੋ ਕੀ ਹੈ ਜੀ-20 
ਦੁਨੀਆ ਦੇ 20 ਪ੍ਰਮੁੱਖ ਦੇਸ਼ਾਂ ਨੇ 1999 ਵਿੱਚ ਏਸ਼ੀਆਈ ਵਿੱਤੀ ਸੰਕਟ ਤੋਂ ਬਾਅਦ ਇੱਕ ਆਰਥਿਕ ਸਮੂਹ ਬਣਾਇਆ ਹੈ। ਇਹ ਸਮੂਹ ਵਰਤਮਾਨ ਵਿੱਚ ਗਲੋਬਲ ਕੁੱਲ ਘਰੇਲੂ ਉਤਪਾਦਨ (ਜੀ.ਡੀ.ਪੀ.) ਦਾ 80 ਫ਼ੀਸਦੀ ਅਤੇ ਅੰਤਰਰਾਸ਼ਟਰੀ ਵਪਾਰ ਦਾ 75 ਫ਼ੀਸਦੀ ਹਿੱਸਾ ਹੈ। ਹੁਣ ਤੱਕ ਕੁੱਲ 17 ਜੀ-20 ਮੀਟਿੰਗਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ। ਨਵੀਂ ਦਿੱਲੀ 'ਚ ਇਹ 18ਵਾਂ ਜੀ-20 ਸੰਮੇਲਨ ਹੋਣ ਜਾ ਰਿਹਾ ਹੈ। ਇਸ ਸਮੂਹ ਦੇ ਮੈਂਬਰ ਦੇਸ਼ਾਂ ਵਿੱਚ ਭਾਰਤ ਦੇ ਨਾਲ-ਨਾਲ ਅਮਰੀਕਾ, ਚੀਨ, ਰੂਸ, ਬ੍ਰਿਟੇਨ, ਫਰਾਂਸ ਵਰਗੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਜਰਮਨੀ, ਅਰਜਨਟੀਨਾ। ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਇਟਲੀ, ਜਾਪਾਨ, ਦੱਖਣੀ ਕੋਰੀਆ, ਮੈਕਸੀਕੋ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਇੰਡੋਨੇਸ਼ੀਆ ਦੇ ਨਾਲ ਯੂਰਪੀਅਨ ਯੂਨੀਅਨ ਵੀ ਇਸ ਸਮੂਹ ਦਾ ਹਿੱਸਾ ਹੈ।

ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ

PunjabKesari

ਮਹਿਮਾਨਾਂ ਨੂੰ ਗੀਤਾ ਦਾ ਗਿਆਨ ਦੇਵੇਗਾ ਖ਼ਾਸ ਐਪ
ਭਾਰਤ ਹਫ਼ਤੇ ਦੇ ਅੰਤ ਵਿੱਚ ਹੋਣ ਵਾਲੇ G-20 ਸੰਮੇਲਨ ਦੌਰਾਨ ਵਿਦੇਸ਼ੀ ਡੈਲੀਗੇਟਾਂ ਨੂੰ ਆਪਣੀ ਡਿਜੀਟਲ ਸਮਰੱਥਾ ਦਾ ਪ੍ਰਦਰਸ਼ਨ ਕਰੇਗਾ, ਜਿਸ ਵਿੱਚ ਆਧਾਰ ਅਤੇ UPI ਵਰਗੇ ਤਕਨਾਲੋਜੀ ਫੋਰਮ ਨੂੰ ਦਰਸਾਉਣ ਵਾਲੇ 'ਗੀਤਾ' ਐਪ ਰਾਹੀਂ ਜ਼ਿੰਦਗੀ ਨੂੰ ਸਮਝਣ ਦਾ ਮੌਕਾ ਵੀ ਮਿਲੇਗਾ। ਰਾਜਧਾਨੀ ਦੇ ਪ੍ਰਗਤੀ ਮੈਦਾਨ ਵਿੱਚ ਨਵੇਂ ਬਣੇ ਸੰਮੇਲਨ ਸਥਾਨ ਭਾਰਤ ਮੰਡਪਮ ਵਿੱਚ ਹੋਣ ਵਾਲੇ ਜੀ-20 ਸੰਮੇਲਨ ਦੌਰਾਨ ਵਿਦੇਸ਼ੀ ਮਹਿਮਾਨਾਂ ਨੂੰ ਇੱਕ ਵਿਸ਼ੇਸ਼ ਐਪ ਰਾਹੀਂ ਪਵਿੱਤਰ ਗ੍ਰੰਥ ਗੀਤਾ ਦੀਆਂ ਸਿੱਖਿਆਵਾਂ ਅਤੇ ਫਲਸਫੇ ਨੂੰ ਸਮਝਣ ਦਾ ਮੌਕਾ ਮਿਲੇਗਾ। ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ 'ਆਸਕ ਗੀਤਾ' ਇਕ ਅਜਿਹਾ ਮਾਧਿਅਮ ਹੋਵੇਗਾ, ਜਿਸ ਰਾਹੀਂ ਵਿਦੇਸ਼ੀ ਸੈਲਾਨੀ ਇਸ ਪਵਿੱਤਰ ਗ੍ਰੰਥ ਵਿਚ ਦੱਸੀਆਂ ਸਿੱਖਿਆਵਾਂ ਦੇ ਮੁਤਾਬਕ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝ ਸਕਣਗੇ। ਇਸ ਦੇ ਨਾਲ ਹੀ ਕਾਨਫਰੰਸ ਵਿੱਚ ਆਉਣ ਵਾਲੇ ਡੈਲੀਗੇਟ ਡਿਜੀਟਲ ਕਾਮਰਸ ਨੂੰ ਉਤਸ਼ਾਹਿਤ ਕਰਨ ਲਈ ਬਣਾਈ ਗਈ ਓ.ਐੱਨ.ਡੀ.ਸੀ. ਮੰਚ ਨਾਲ ਵੀ ਗੱਲਬਾਤ ਕਰ ਸਕਦੇ ਹਨ।

ਇਹ ਵੀ ਪੜ੍ਹੋ : ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ

PunjabKesari

ਭਾਰਤ 'ਚ ਇਸ ਸਮਾਗਮ ਦੀਆਂ ਤਿਆਰੀਆਂ 
ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਭਾਰਤ ਵਿਸ਼ਵ ਨੇਤਾਵਾਂ ਦੇ ਇੰਨੇ ਸ਼ਕਤੀਸ਼ਾਲੀ ਸਮੂਹ ਦੀ ਮੇਜ਼ਬਾਨੀ ਕਰ ਰਿਹਾ ਹੈ। ਭਾਰਤੀ ਪ੍ਰਧਾਨਗੀ ਦੇ ਤਹਿਤ ਇਸ ਦਾ ਥੀਮ 'ਵਸੁਧੈਵ ਕੁਟੁੰਬਕਮ' ਰੱਖਿਆ ਗਿਆ ਹੈ, ਜਿਸਦਾ ਅਰਥ ਹੈ "ਸੰਸਾਰ ਇੱਕ ਪਰਿਵਾਰ ਹੈ"। ਸਮਾਗਮ ਦੇ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਇਸ ਸਮਾਗਮ ਲਈ ਦਿੱਲੀ ਦੀਆਂ ਸਾਰੀਆਂ ਗਲੀਆਂ ਅਤੇ ਚੌਕਾਂ ਨੂੰ ਫੁੱਲਾਂ ਅਤੇ ਫੁਹਾਰਿਆਂ ਨਾਲ ਸਜਾਇਆ ਗਿਆ ਹੈ, ਜਦਕਿ ਸਰਕਾਰੀ ਇਮਾਰਤਾਂ ਅਤੇ ਫੁੱਟਪਾਥਾਂ ਨੂੰ ਨਵੇਂ ਸਿਰੇ ਤੋਂ ਪੇਂਟ ਕੀਤਾ ਗਿਆ ਹੈ। ਇਸ ਮੌਕੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ। ਐਂਟੀ ਡਰੋਨ ਸਿਸਟਮ ਅਤੇ 1,30,000 ਪੁਲਸ ਅਤੇ ਪੈਰਾਮੈਡਿਕਸ ਤਾਇਨਾਤ ਹਨ। ਸ਼ਹਿਰ ਨੂੰ ਫੌਜੀ ਕਰਮਚਾਰੀਆਂ ਦੁਆਰਾ ਨਿਰਪੱਖ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਹੈ।

ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ

PunjabKesari

G-20 ਸੰਮੇਲਨ ਦੇ ਮੁੱਖ ਮੁੱਦੇ ਕੀ ਹਨ
ਇਸ ਵਾਰ ਜੀ-20 ਦੀ ਮੀਟਿੰਗ ਵਿੱਚ ਬਹੁਪੱਖੀ ਸੰਸਥਾਵਾਂ ਤੋਂ ਵਿਕਾਸਸ਼ੀਲ ਦੇਸ਼ਾਂ ਨੂੰ ਹੋਰ ਕਰਜ਼ਿਆਂ, ਅੰਤਰਰਾਸ਼ਟਰੀ ਕ੍ਰੈਡਿਟ ਪ੍ਰਣਾਲੀ ਵਿੱਚ ਸੁਧਾਰ ਅਤੇ ਕ੍ਰਿਪਟੋਕਰੰਸੀ ਬਾਰੇ ਨਿਯਮਾਂ ਨੂੰ ਲੈ ਕੇ ਚਰਚਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਭੋਜਨ ਅਤੇ ਊਰਜਾ ਸੁਰੱਖਿਆ 'ਤੇ ਭੂ-ਰਾਜਨੀਤਿਕ ਅਨਿਸ਼ਚਿਤਤਾਵਾਂ ਦੇ ਪ੍ਰਭਾਵ 'ਤੇ ਵੀ ਚਰਚਾ ਕੀਤੀ ਜਾ ਸਕਦੀ ਹੈ। ਹਾਲਾਂਕਿ ਇਸ ਸਾਲ ਹੁਣ ਤੱਕ ਜੀ-20 ਸਮੂਹ ਨੇ ਕੋਈ ਸਾਂਝਾ ਬਿਆਨ ਜਾਰੀ ਨਹੀਂ ਕੀਤਾ, ਕਿਉਂਕਿ ਜੀ-20 ਸਮੂਹ ਰੂਸ-ਯੂਕਰੇਨ ਯੁੱਧ ਨੂੰ ਲੈ ਕੇ ਪੂਰੀ ਤਰ੍ਹਾਂ ਵੰਡਿਆ ਹੋਇਆ ਦਿਖਾਈ ਦਿੰਦਾ ਹੈ।

ਇਹ ਵੀ ਪੜ੍ਹੋ : ਵਿਜੇ ਸ਼ੇਖਰ ਬਣੇ Paytm ਦੇ ਸਭ ਤੋਂ ਵੱਡੇ ਸ਼ੇਅਰਧਾਰਕ, ਐਂਟਫਿਨ ਦੀ ਹਿੱਸੇਦਾਰੀ ਘਟ ਕੇ ਹੋਈ 9.9 ਫ਼ੀਸਦੀ

PunjabKesari

G-20 ਸੰਮੇਲਨ 'ਚ ਕੌਣ-ਕੌਣ ਹੋਵੇਗਾ ਸ਼ਾਮਿਲ
ਨਵੀਂ ਦਿੱਲੀ ਵਿੱਚ ਹੋਣ ਵਾਲੀ ਕਾਨਫਰੰਸ ਵਿੱਚ 19 ਦੇਸ਼ਾਂ ਦੇ ਰਾਜ ਅਤੇ ਸਰਕਾਰਾਂ ਦੇ ਮੁਖੀ ਹਿੱਸਾ ਲੈਣਗੇ। ਇਸ ਤੋਂ ਇਲਾਵਾ ਯੂਰਪੀ ਸੰਘ ਵੀ ਇਸ ਕਾਨਫਰੰਸ ਵਿੱਚ ਹਿੱਸਾ ਲਵੇਗਾ। ਬੈਠਕ 'ਚ ਜੀ-20 ਮੈਂਬਰ ਦੇਸ਼ਾਂ ਤੋਂ ਇਲਾਵਾ 9 ਦੇਸ਼ਾਂ ਦੇ ਮੁਖੀ ਮਹਿਮਾਨ ਦੇਸ਼ਾਂ ਦੇ ਰੂਪ 'ਚ ਹਿੱਸਾ ਲੈਣਗੇ। ਅੰਤਰਰਾਸ਼ਟਰੀ ਸੰਸਥਾਵਾਂ (UN, IMF, WHO, WTO, ILO, SB ਅਤੇ OECD) ਅਤੇ ਖੇਤਰੀ ਸੰਸਥਾਵਾਂ (AU, AUDA, NEPAD ਅਤੇ ASEAN) ਆਸੀਆਨ ਤੋਂ ਇਲਾਵਾ ਜੀ-20 ਦੇ ਚੇਅਰਪਰਸਨ ਦੇ ਰੂਪ ਵਿੱਚ ਭਾਰਤ ਨੇ ਵੀ ਆਈ.ਐੱਸ.ਏ. ਸੀ.ਡੀ.ਆਰ.ਆਈ. ਅਤੇ ਏ.ਡੀ.ਬੀ. ਨੂੰ ਮਹਿਮਾਨ ਅੰਤਰਰਾਸ਼ਟਰੀ ਸੰਸਥਾਵਾਂ ਵਜੋਂ ਸੱਦਾ ਦਿੱਤਾ ਹੈ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ

PunjabKesari

ਰੂਸ ਦੇ ਰਾਸ਼ਟਰਪਤੀ ਕਿਉਂ ਨਹੀਂ ਆ ਰਹੇ?
ਰੂਸ ਜੀ-20 ਸਮੂਹ ਦਾ ਹਿੱਸਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਬੈਠਕ 'ਚ ਹਿੱਸਾ ਨਹੀਂ ਲੈਣਗੇ। ਰੂਸ ਦੀ ਪ੍ਰਤੀਨਿਧਤਾ ਰੂਸੀ ਸੰਘ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਕਰਨਗੇ। ਉਨ੍ਹਾਂ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਟੈਲੀਫੋਨ 'ਤੇ ਗੱਲਬਾਤ ਕੀਤੀ। ਜੀ-20 ਸੰਮੇਲਨ ਤੋਂ ਪਹਿਲਾਂ ਪੁਤਿਨ ਯੂਕਰੇਨ ਵਿੱਚ ਕਥਿਤ ਯੁੱਧ ਅਪਰਾਧਾਂ ਨੂੰ ਲੈ ਕੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਤੋਂ ਗ੍ਰਿਫਤਾਰੀ ਵਾਰੰਟ ਕਾਰਨ ਜੋਹਾਨਸਬਰਗ ਵਿੱਚ ਬ੍ਰਿਕਸ ਸੰਮੇਲਨ ਤੋਂ ਵੀ ਖੁੰਝ ਗਏ ਸਨ। 

ਇਹ ਵੀ ਪੜ੍ਹੋ : Jet Airways ਦੇ ਨਰੇਸ਼ ਗੋਇਲ ਨੇ ਖ਼ੁਦ ਲਿਖੀ ਆਪਣੀ ਬਰਬਾਦੀ ਦੀ ਕਹਾਣੀ, ਜਾਣੋ ਅਰਸ਼ ਤੋਂ ਫਰਸ਼ ਤੱਕ ਦਾ ਸਫ਼ਰ!

PunjabKesari

ਚੀਨੀ ਰਾਸ਼ਟਰਪਤੀ ਨੇ ਕਿਉਂ ਬਣਾਈ ਦੂਰੀ?
ਰਾਸ਼ਟਰਪਤੀ ਸ਼ੀ ਜਿਨਪਿੰਗ ਇਸ ਸਮਾਗਮ ਦਾ ਹਿੱਸਾ ਨਹੀਂ ਹੋਣਗੇ। ਉਨ੍ਹਾਂ ਦੀ ਥਾਂ 'ਤੇ ਚੀਨ ਦੀ ਪ੍ਰਤੀਨਿਧਤਾ ਦੇਸ਼ ਦੇ ਪ੍ਰਧਾਨ ਮੰਤਰੀ ਲੀ ਵਾਂਗ ਕਰਨਗੇ। ਅਜਿਹਾ ਕਰਕੇ ਪ੍ਰਧਾਨ ਮੰਤਰੀ ਦੇ ਸੱਦੇ ਤੋਂ ਇਲਾਵਾ ਸ਼ੀ ਜਿਨਪਿੰਗ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਸ਼ੀ 2013 'ਚ ਸੱਤਾ 'ਚ ਆਉਣ ਤੋਂ ਬਾਅਦ ਪਹਿਲੀ ਵਾਰ ਜੀ-20 ਸੰਮੇਲਨ 'ਚ ਸ਼ਾਮਲ ਨਹੀਂ ਹੋ ਰਹੇ ਹਨ, ਜਿਸ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

PunjabKesari

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News