ਦਿੱਲੀ ''ਚ RML ਹਸਪਤਾਲ ਦੇ ਸੀਨੀਅਰ ਡਾਕਟਰ ਰਾਜੀਵ ਸੂਦ ਕੋਰੋਨਾ ਪਾਜ਼ੇਟਿਵ

05/24/2020 10:44:29 AM

ਨਵੀਂ ਦਿੱਲੀ-ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ਤੇ ਮੈਡੀਕਲ ਕਾਲਜ ਦੇ ਡੀਨ ਅਤੇ ਯੂਰੋਲੋਜੀ ਵਿਭਾਗ ਦੇ ਮੁਖੀ ਰਾਜੀਵ ਸੂਦ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਡਾਕਟਰ ਰਾਜੀਵ ਸੂਦ ਦੀ ਰਿਪੋਰਟ ਸ਼ਨੀਵਾਰ ਰਾਤ ਨੂੰ ਆਈ ਹੈ। ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ 'ਚ ਭੇਜ ਦਿੱਤਾ ਗਿਆ ਹੈ। 

ਦੱਸਣਯੋਗ ਹੈ ਕਿ ਰਾਜੀਵ ਸੂਦ ਘਰ 'ਚ ਹੀ ਕੁਆਰੰਟੀਨ ਹੋਣਗੇ, ਕਿਉਂਕਿ ਉਨ੍ਹਾਂ ਨੂੰ ਹਲਕਾ ਬੁਖਾਰ ਹੈ। ਸੰਪਰਕ 'ਚ ਆਏ ਪਰਿਵਾਰਿਕ ਮੈਂਬਰਾਂ ਦਾ ਵੀ ਕੋਰੋਨਾ ਟੈਸਟ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਕੁਆਰੰਟੀਨ 'ਚ ਭੇਜਿਆ ਜਾ ਰਿਹਾ ਹੈ। ਹੋਰ ਲੋਕਾਂ ਦੀ ਟ੍ਰੇਸਿੰਗ ਵੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਰਾਮ ਮਨੋਹਰ ਲੋਹੀਆ ਦਿੱਲੀ ਦਾ ਉਹ ਹਸਪਤਾਲ ਹੈ ਜਿੱਥੇ ਸ਼ੁਰੂਆਤੀ ਦੌਰ ਤੋਂ ਹੀ ਕੋਰੋਨਾ ਮਰੀਜ਼ਾਂ ਨੂੰ ਭਰਤੀ ਕੀਤਾ ਜਾ ਰਿਹਾ ਹੈ।

ਦਿੱਲੀ 'ਚ ਲਗਾਤਾਰ ਵੱਧ ਰਹੇ ਕੋਰੋਨਾਵਾਇਰਸ ਦੇ ਮਾਮਲਿਆਂ ਕਾਰਨ ਸਿਹਤ ਕਾਮੇ ਵੀ ਇਸ ਦੀ ਚਪੇਟ 'ਚ ਆ ਰਹੇ ਹਨ। ਹਸਪਤਾਲ ਸਟਾਫ ਅਤੇ ਡਾਕਟਰ ਵੀ ਸਿੱਧੇ ਸੰਪਰਕ 'ਚ ਆਉਣ ਕਾਰਨ ਇਸ ਵਾਇਰਸ ਦੇ ਸ਼ਿਕਾਰ ਹੋ ਰਹੇ ਹਨ। ਹਾਲ ਹੀ ਦੌਰਾਨ ਆਰ.ਐੱਮ.ਐੱਲ ਦੀ ਡਾਕਟਰ ਕੰਟੀਨ 'ਚ ਕੁੱਲ 14 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸੀ। 20 ਲੋਕਾਂ ਦੀ ਟੈਸਟਿੰਗ ਕੀਤੀ ਗਈ ਸੀ।

ਦੱਸਣਯੋਗ ਹੈ ਕਿ ਦਿੱਲੀ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਜਾ ਰਹੇ ਹਨ। ਕੋਰੋਨਾਵਾਇਰਸ ਨਾਲ ਹੁਣ ਤੱਕ ਕੁੱਲ 12319 ਲੋਕ ਪੀੜਤ ਹੋ ਚੁੱਕੇ ਹਨ। ਦਿੱਲੀ 'ਚ ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲੇ ਲੋਕਾਂ ਦੀ ਗਿਣਤੀ 5897 ਤੱਕ ਪਹੁੰਚ ਗਈ ਹੈ। ਹੁਣ ਤੱਕ 208 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦਿੱਲੀ 'ਚ 22 ਮਈ ਨੂੰ 14 ਨਵੇਂ ਹਾਟਸਪਾਟ ਜ਼ੋਨ ਬਣਾਏ ਗਏ ਸੀ। ਹੁਣ ਤੱਕ ਦਿੱਲੀ 'ਚ ਕੁੱਲ 92 ਹਾਟਸਪਾਟ ਹਨ।


Iqbalkaur

Content Editor

Related News