ਦਿੱਲੀ ’ਚ ਕੋਰੋਨਾ ਦਾ ਖ਼ੌਫ: 24 ਘੰਟਿਆਂ ’ਚ ਦਰਜ ਹੋਏ ਰਿਕਾਰਡਤੋੜ ਕੇਸ

Tuesday, Apr 13, 2021 - 02:44 PM (IST)

ਦਿੱਲੀ ’ਚ ਕੋਰੋਨਾ ਦਾ ਖ਼ੌਫ: 24 ਘੰਟਿਆਂ ’ਚ ਦਰਜ ਹੋਏ ਰਿਕਾਰਡਤੋੜ ਕੇਸ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ 13,500 ਨਵੇਂ ਕੇਸ ਦਰਜ ਕੀਤੇ ਗਏ ਹਨ। ਨਵੇਂ ਕੇਸ ਸਾਹਮਣੇ ਆਉਣ ਨਾਲ ਪੀੜਤਾਂ ਦੀ ਕੁੱਲ ਗਿਣਤੀ 7.50 ਲੱਖ ਦੇ ਪਾਰ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਪੀੜਤ 13,500 ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ’ਚ ਜ਼ਿਆਦਾਤਰ ਨੌਜਵਾਨ ਪੀੜਤ ਹਨ।

ਇਹ ਵੀ ਪੜ੍ਹੋ:  ਦਿੱਲੀ ’ਚ ਕੋਰੋਨਾ ਦਾ ਕਹਿਰ: ਕੇਜਰੀਵਾਲ ਦੀ ਕੇਂਦਰ ਨੂੰ ਅਪੀਲ- ਰੱਦ ਹੋਣ CBSE ਇਮਤਿਹਾਨ

ਕੇਜਰੀਵਾਲ ਨੇ ਕਿਹਾ ਕਿ ਰਾਜਧਾਨੀ ’ਚ ਕੋਰੋਨਾ ਵਾਇਰਸ ਤੋਂ ਹੁਣ ਤੱਕ 7,50,188 ਲੋਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ 10 ਤੋਂ 15 ਦਿਨਾਂ ਦੇ ਅੰਕੜਿਆਂ ਮੁਤਾਬਕ ਕੋਰੋਨਾ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ’ਚ 65 ਫ਼ੀਸਦੀ ਲੋਕ 45 ਸਾਲ ਤੋਂ ਘੱਟ ਉਮਰ ਦੇ ਹਨ। ਵੱਡੀ ਗਿਣਤੀ ’ਚ ਕੋਰੋਨਾ ਕੇਸ ਆਉਣ ਮਗਰੋਂ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸਾਵਧਾਨੀ ਵਰਤੋਂ ਤਾਂ ਹੀ ਕੇਸਾਂ ’ਚ ਕਮੀ ਆਵੇਗੀ। ਹਾਲਾਂਕਿ ਕੇਜਰੀਵਾਲ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਨੂੰ ਤਾਲਾਬੰਦੀ ਲਾਉਣ ’ਤੇ ਮਜ਼ਬੂਰ ਨਾ ਕੀਤਾ ਜਾਵੇ। 

ਇਹ ਵੀ ਪੜ੍ਹੋ: ਦਿੱਲੀ ’ਚ ਕੌਣ ਫੈਲਾ ਰਿਹੈ ਕੋਰੋਨਾ ਵਾਇਰਸ ਇਨਫੈਕਸ਼ਨ? ਹਾਲਾਤ ਬੇਹੱਦ ਗੰਭੀਰ

ਇਹ ਵੀ ਪੜ੍ਹੋ: ਕੋਰੋਨਾ ਦੇ ਖ਼ੌਫ ਦਰਮਿਆਨ ਰਾਹਤ ਦੀ ਖ਼ਬਰ, ਅਕਤੂਬਰ ਤੱਕ ਭਾਰਤ ਨੂੰ ਮਿਲ ਸਕਦੀਆਂ ਹਨ 5 ਹੋਰ ‘ਕੋਵਿਡ ਵੈਕਸੀਨ’

 


author

Tanu

Content Editor

Related News