ਦਿੱਲੀ ''ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 15 ਹਜ਼ਾਰ ਤੋਂ ਪਾਰ, ਹੁਣ ਤੱਕ 303 ਲੋਕਾਂ ਦੀ ਹੋਈ ਮੌਤ

05/27/2020 2:40:27 PM

ਨਵੀਂ ਦਿੱਲੀ- ਦਿੱਲੀ 'ਚ ਕੋਰਨਾ ਵਾਇਰਸ ਇਨਫੈਕਸ਼ਨ ਦੇ ਅੰਕੜਿਆਂ 'ਚ ਅੱਜ ਯਾਨੀ ਬੁੱਧਵਾਰ ਨੂੰ ਇਕ ਵਾਰ ਫਿਰ ਤੋਂ ਰਿਕਾਰਡ ਤੋੜ ਉਛਾਲ ਦੇਖਣ ਨੂੰ ਮਿਲਿਆ ਹੈ। ਇੱਥੇ 24 ਘੰਟਿਆਂ ਅੰਦਰ 792 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕੋਰੋਨਾ ਮਰੀਜ਼ਾਂ ਦੀ ਗਿਣਤੀ 15,257 ਹੋ ਗਈ ਹੈ। ਉੱਥੇ ਹੀ ਹੁਣ ਤੱਕ 303 ਲੋਕਾਂ ਦੀ ਕੋਰੋਨਾ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ ਹੈ। ਦਿੱਲੀ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਸਿਹਤ ਸਹੂਲਤਾਵਾਂ 'ਚ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਦਿਖਾਇਆ ਗਿਆ ਹੈ। ਹਾਲਾਂਕਿ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ ਇਕ ਵੀ ਮੌਤ ਨਹੀਂ ਦਿਖਾਈ ਗਈ ਹੈ। ਜ਼ਾਹਰ ਹੈ ਕਿ ਵਧਿਆ ਹੋਇਆ ਮੌਤ ਦਾ ਅੰਕੜਾ ਤਾਜ਼ਾ ਨਹੀਂ ਹੈ। ਹਸਪਤਾਲਾਂ 'ਚ ਦੇਰੀ ਨਾਲ ਮਿਲੀ ਡੈੱਥ ਸਮਰੀ ਦੇ ਬਾਅਦ ਇਹ ਅੰਕੜਾ ਜਾਰੀ ਕੀਤਾ ਗਿਆ ਹੈ।

ਰਾਹਤ ਦੀ ਗੱਲ ਇਹ ਹੈ ਕਿ 24 ਘੰਟਿਆਂ 'ਚ 310 ਮਰੀਜ਼ ਠੀਕ ਹੋ ਕੇ ਘਰ ਆ ਗਏ ਹਨ। ਦਿੱਲੀ 'ਚ ਕੋਰੋਨਾ ਨੂੰ ਮਾਤ ਦੇ ਕੇ ਸਿਹਤਮੰਦ ਹੋਣ ਵਾਲਿਆਂ ਦੀ ਗਿਣਤੀ 7264 ਪਹੁੰਚ ਗਈ ਹੈ। ਉੱਥੇ ਹੀ ਇਸ ਸਮੇਂ ਸਰਗਰਮ ਮਾਮਲਿਆਂ ਦੀ ਗਿਣਤੀ 7690 ਹੈ। ਦਿੱਲੀ 'ਚ ਹੁਣ ਤੱਕ 18,4362 ਸੈਂਪਲ ਦੀ ਕੋਰੋਨਾ ਜਾਂਚ ਹੋ ਚੁਕੀ ਹੈ। ਉੱਥੇ ਹੀ ਸਿਹਤ ਸੂਚਨਾ 'ਚ ਕੋਰੋਨਾ ਕਾਰਨ ਬਣੇ ਕੰਟੇਂਨਮੈਂਟ ਜ਼ੋਨ ਦੀ ਗਿਣਤੀ 96 ਦੱਸੀ ਗਈ ਹੈ।

ਉੱਥੇ ਹੀ ਕੋਵਿਡ ਹਸਪਤਾਲਾਂ 'ਚ ਕੁੱਲ 2118 ਲੋਕ ਭਰਤੀ ਹਨ। ਉੱਥੇ ਹੀ ਆਈ.ਸੀ.ਯੂ. 'ਚ 191 ਮਰੀਜ਼, ਜਦੋਂ ਕਿ 32 ਮਰੀਜ਼ ਵੈਂਟੀਲੇਟਰ 'ਤੇ ਹਨ। ਕੋਵਿਡ ਹੈਲਥ ਕੇਅਰ ਸੈਂਟਰ 'ਚ 124 ਲੋਕ ਭਰਤੀ ਹਨ। ਉੱਥੇ ਹੀ ਕੋਵਿਡ ਕੇਅਰ ਸੈਂਟਰਾਂ 'ਚ 482 ਲੋਕ ਭਰਤੀ ਹਨ। ਉੱਥੇ ਹੀ 3878 ਕੋਰੋਨਾ ਪੀੜਤ ਜਿਨ੍ਹਾਂ 'ਚ ਲੱਛਣ ਦਿਖਾਈ ਨਹੀਂ ਦਿੱਤੇ ਅਤੇ ਜਿਨ੍ਹਾਂ ਦੀ ਹਾਲਤ ਆਮ ਹੈ, ਉਹ ਹੋਮ ਆਈਸੋਲੇਸ਼ਨ 'ਚ ਹਨ। ਉੱਥੇ ਹੀ 24 ਘੰਟਿਆਂ ਅੰਦਰ ਕੈਟਸ ਐਂਬੂਲੈਂਸ ਲਈ 249 ਕਾਲ ਆਏ ਹਨ।


DIsha

Content Editor

Related News