ਕੋਰੋਨਾ ਵਾਇਰਸ ਦੇ ਨਵੇਂ XE ਵੇਰੀਐਂਟ ਨੇ ਭਾਰਤ 'ਚ ਦਿੱਤੀ ਦਸਤਕ, ਮੁੰਬਈ 'ਚ ਮਿਲਿਆ ਪਹਿਲਾ ਕੇਸ

04/06/2022 9:15:26 PM

ਨੈਸ਼ਨਲ ਡੈਸਕ-ਕੋਰੋਨਾ ਨੇ ਭਾਰਤ 'ਚ ਫ਼ਿਰ ਤੋਂ ਟੈਂਸ਼ਨ ਵਧਾ ਦਿੱਤੀ ਹੈ। ਦਰਅਸਲ, ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ XE ਦਾ ਪਹਿਲਾ ਕੇਸ ਬੁੱਧਵਾਰ ਨੂੰ ਮੁੰਬਈ 'ਚ ਦਰਜ ਕੀਤਾ ਗਿਆ ਹੈ। ਕੁੱਲ 376 ਸੈਂਪਲ ਲਏ ਗਏ ਸਨ ਜਿਨ੍ਹਾਂ ਦੀ ਜਾਂਚ 'ਚ ਇਕ ਮਰੀਜ਼ 'ਚ ਕੋਰੋਨਾ ਦੇ XE ਵੇਰੀਐਂਟ ਦੇ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਇਸ ਵੇਰੀਐਂਟ ਦੀ ਸ਼ੁਰੂਆਤ ਯੂਨਾਈਟੇਡ ਕਿੰਗਡਮ ਤੋਂ ਹੋਈ ਸੀ।

ਇਹ ਵੀ ਪੜ੍ਹੋ : ਇਟਲੀ ‘ਚ ਸਿੱਖਾਂ ਨੇ ਸਿੱਖਸ ਫਾਰ ਜਸਟਿਸ ਦੇ ਪੰਜਾਬ ਰੈਫ਼ਰੈਡਮ ਦੀਆਂ ਵੋਟਾਂ ਤੋਂ ਬਣਾਈ ਦੂਰੀ

ਐਕਸ.ਈ. ਸਟੇਨ ਦਾ ਪਹਿਲੀ ਵਾਰ ਯੂ.ਕੇ. 'ਚ 19 ਜਨਵਰੀ ਨੂੰ ਪਤਾ ਚੱਲਿਆ ਸੀ ਅਤੇ ਉਸ ਸਮੇਂ ਤੋਂ 600 ਤੋਂ ਜ਼ਿਆਦਾ ਐਕਸ.ਈ. ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਬੀ.ਐੱਮ.ਸੀ. ਨੇ ਆਪਣੇ ਤਾਜ਼ਾ ਸੀਰੋ ਸਰਵੇ 'ਚ ਦੱਸਿਆ ਕਿ ਸ਼ਹਿਰ 'ਚ ਐਕਸ.ਈ. ਵੇਰੀਐਂਟ ਅਤੇ ਕੱਪਾ ਵੇਰੀਐਂਟ ਦੇ ਇਕ-ਇਕ ਮਾਮਲੇ ਦੀ ਪੁਸ਼ਟੀ ਹੋ ਚੁੱਕੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੁੱਲ 230 ਲੋਕਾਂ ਦੀ ਰਿਪੋਰਟ ਸੀਰੋ ਸਰਵੇ ਲਈ ਭੇਜੀ ਗਈ ਸੀ।

ਇਹ ਵੀ ਪੜ੍ਹੋ : ਯੂਰਪੀਅਨ ਯੂਨੀਅਨ ਨੇ ਰੂਸੀ ਕੋਲੇ 'ਤੇ ਪਾਬੰਦੀ ਲਾਏ ਜਾਣ ਦਾ ਰੱਖਿਆ ਪ੍ਰਸਤਾਵ

ਇਨ੍ਹਾਂ 'ਚੋਂ 21 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਕਿਸੇ ਵੀ ਵਿਅਕਤੀ ਨੂੰ ਆਕਸੀਜਨ ਜਾਂ ਫ਼ਿਰ ਆਈ.ਸੀ.ਯੂ. ਦੀ ਲੋੜ ਨਹੀਂ ਪਈ। ਇਸ ਦਰਮਿਆਨ ਵਿਸ਼ਵ ਸਿਹਤ ਸੰਗਠਨ (ਡਬਲਯ.ਐੱਚ.ਓ.) ਦੇ ਵਿਗਿਆਨੀਆਂ ਨੇ ਆਪਣੀ ਹਾਲ ਦੀ ਰਿਪੋਰਟ 'ਚ ਕੋਰੋਨਾ ਦੇ ਇਕ ਨਵੇਂ ਉਭਰਦੇ ਖ਼ਤਰੇ ਐਕਸ.ਈ. ਵੇਰੀਐਂਟ ਨੂੰ ਲੈ ਕੇ ਲੋਕਾਂ ਨੂੰ ਸੁਚੇਤ ਕੀਤਾ ਹੈ। ਸ਼ੁਰੂਆਤੀ ਅਧਿਐਨਾਂ 'ਚ ਇਸ ਨੂੰ ਹੁਣ ਤੱਕ ਦਾ ਸਭ ਤੋਂ ਇਨਫੈਕਸ਼ਨ ਵਾਲਾ ਕੋਰੋਨਾ ਵੇਰੀਐਂਟ ਮੰਨਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਇਵਾਂਕਾ ਟਰੰਪ ਕੈਪਿਟਲ ਹਿੰਸਾ ਦੀ ਜਾਂਚ ਕਰ ਰਹੀ ਕਮੇਟੀ ਦੇ ਸਾਹਮਣੇ ਹੋਵੇਗੀ ਪੇਸ਼

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


Karan Kumar

Content Editor

Related News