ਕਲੱਬ ''ਚ ਐਂਟਰੀ ਨੂੰ ਲੈ ਕੇ ਹੰਗਾਮਾ, ਫਾਈਵ ਸਟਾਰ ਹੋਟਲ ''ਚ ਬਾਊਂਸਰਾਂ ਵਲੋਂ ਦਿੱਲੀ ਦੇ ਕਾਰੋਬਾਰੀ ਦੀ ਕੁੱਟਮਾਰ

03/20/2023 10:45:34 AM

ਨਵੀਂ ਦਿੱਲੀ- ਦਿੱਲੀ ਦੇ ਜਨਪੱਥ ਇਲਾਕੇ ਵਿਚ ਇਕ ਫਾਈਵ ਸਟਾਰ ਹੋਟਲ ਵਿਚ ਕੁਝ ਬਾਊਂਸਰਾਂ ਨੇ 29 ਸਾਲਾ ਕਾਰੋਬਾਰੀ ਅਤੇ ਉਸ ਦੇ ਦੋਸਤ ਦੀ ਕੁੱਟਮਾਰ ਕੀਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਸ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਇਸ ਵੀਡੀਓ ਵਿਚ ਬਾਊਂਸਰ ਨੂੰ ਕੁਝ ਵਿਅਕਤੀਆਂ ਦੇ ਇਕ ਸਮੂਹ ਕੋਲ ਜਾਂਦੇ ਵੇਖਿਆ ਗਿਆ ਅਤੇ ਉਸ ਤੋਂ ਬਾਅਦ ਦੋਹਾਂ ਪੱਖਾਂ 'ਚ ਹੱਥੋਂਪਾਈ ਹੁੰਦੀ ਹੈ। ਵੀਡੀਓ ਵਿਚ ਬਾਊਂਸਰ ਉਨ੍ਹਾਂ ਨੂੰ ਘੁਸੰਨ-ਲੱਤਾਂ ਨਾਲ ਮਾਰਦੇ ਹੋਏ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ- ਅਚਾਨਕ ਸ਼ਤਾਬਦੀ ਐਕਸਪ੍ਰੈੱਸ 'ਚ ਪਹੁੰਚੇ ਰੇਲ ਮੰਤਰੀ ਅਸ਼ਵਨੀ ਵੈਸ਼ਣਵ, ਯਾਤਰੀਆਂ ਤੋਂ ਮਿਲੇ ਵਧੀਆ 'ਫੀਡਬੈਕ'

ਪੁਲਸ ਨੇ ਦੱਸਿਆ ਕਿ ਪੀੜਤ ਵਿਅਕਤੀ ਅਤੇ ਉਸ ਦੇ ਦੋਸਤ ਦੀ ਹੋਟਲ ਦੇ ਕਲੱਬ ਵਿਚ ਐਂਟਰੀ ਨੂੰ ਲੈ ਕੇ ਉਸ ਦੇ ਬਾਹਰ ਬਾਊਂਸਰ ਨਾਲ ਬਹਿਸ ਹੋ ਗਈ ਸੀ। ਪੁਲਸ ਨੇ ਦੱਸਿਆ ਕਿ ਇਹ ਘਟਨਾ 8 ਮਾਰਚ ਦੀ ਹੈ, ਜਦੋਂ ਕਾਰੋਬਾਰੀ, ਉਸ ਦੀ ਪਤਨੀ ਅਤੇ ਉਨ੍ਹਾਂ ਦਾ ਦੋਸਤ ਹੋਲੀ ਪਾਰਟੀ ਲਈ ਹੋਟਲ ਵਿਚ ਗਏ ਸਨ। ਪੀੜਤ ਆਪਣੇ ਦੋਸਤ ਨਾਲ ਬਾਹਰ ਸੀ, ਜਦਕਿ ਉਸ ਦੀ ਪਤਨੀ ਕਲੱਬ ਦੇ ਅੰਦਰ ਸੀ। ਸ਼ਾਮ ਕਰੀਬ 7-8 ਵਜੇ ਜਦੋਂ ਉਸ ਨੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਬਾਊਂਸਰ ਨੇ ਉਸ ਨੂੰ ਰੋਕ ਦਿੱਤਾ।

ਇਹ ਵੀ ਪੜ੍ਹੋ- ਆਈਜ਼ੋਲ 'ਚ ਫੜੀ ਗਈ 2.2 ਕਰੋੜ ਦੀ ਹੈਰੋਇਨ, ਇਕ ਸ਼ਖ਼ਸ ਗ੍ਰਿਫ਼ਤਾਰ

ਪੁਲਸ ਮੁਤਾਬਕ ਪੀੜਤ ਸ਼ਖ਼ਸ ਨੇ ਦੋਸ਼ ਲਾਇਆ ਕਿ ਬਾਊਂਸਰ ਨੇ ਉਨ੍ਹਾਂ ਨੂੰ ਮਰਦਾਂ ਦੀ ਐਂਟਰੀ ਬੰਦ ਹੋਣ ਦੇ ਆਧਾਰ 'ਤੇ ਅੰਦਰ ਜਾਣ ਨਹੀਂ ਦਿੱਤਾ ਅਤੇ ਉਸ ਨੂੰ ਗਾਲ੍ਹਾਂ ਕੱਢੀਆਂ। ਪੀੜਤ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆ ਗਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੂੰ ਇਲਾਜ ਲਈ ਨੇੜਲੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਸ ਸਬੰਧ ਵਿਚ ਇਕ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ-  1 ਅਪ੍ਰੈਲ ਤੋਂ ਪਹਿਲਾਂ ਨਾ ਸ਼ੁਰੂ ਕੀਤਾ ਜਾਵੇ ਨਵਾਂ ਵਿੱਦਿਅਕ ਸੈਸ਼ਨ, CBSE ਨੇ ਸਕੂਲਾਂ ਨੂੰ ਦਿੱਤੀ ਚਿਤਾਵਨੀ


Tanu

Content Editor

Related News