6 ਮਹੀਨੇ ਪਹਿਲਾਂ ਹੋਇਆ ਸੀ ਕੁੜੀ ਦਾ ਵਿਆਹ, ਪ੍ਰੇਮ ਸੰਬੰਧ ਕਾਰਨ ਕੁੜੀ-ਮੁੰਡੇ ਨੇ ਕੀਤੀ ਖ਼ੁਦਕੁਸ਼ੀ
Tuesday, Jun 16, 2020 - 06:24 PM (IST)
ਨਵੀਂ ਦਿੱਲੀ (ਭਾਸ਼ਾ)— ਪੂਰਬੀ ਦਿੱਲੀ ਦੇ ਮਯੂਰ ਵਿਹਾਰ ਇਲਾਕੇ ਵਿਚ ਇਕ ਨੌਜਵਾਨ ਕੁੜੀ-ਮੁੰਡੇ ਨੇ ਕਥਿਤ ਰੂਪ ਨਾਲ ਜ਼ਹਿਰ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਦੇ ਇਕ ਅਧਿਕਾਰੀ ਨੇ ਮੰਗਲਵਾਰ ਭਾਵ ਅੱਜ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਦੋਹਾਂ ਦੇ ਪ੍ਰੇਮ ਸੰਬੰਧ ਸਨ ਪਰ ਕੁੜੀ ਦਾ 6 ਮਹੀਨੇ ਪਹਿਲਾਂ ਕਿਸੇ ਹੋਰ ਨਾਲ ਵਿਆਹ ਹੋ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।
ਪੁਲਸ ਮੁਤਾਬਕ ਗਾਜ਼ੀਪੁਰ ਥਾਣੇ ਨੂੰ ਸੋਮਵਾਰ ਸ਼ਾਮ ਕਰੀਬ ਸਵਾ 7 ਵਜੇ ਦੇ ਕਰੀਬ ਸੂਚਨਾ ਮਿਲੀ ਕਿ ਮਯੂਰ ਵਿਹਾਰ ਦੇ ਫੇਜ-3 ਦੇ ਸਫੇਦਾ ਪਾਰਕ ਇਲਾਕੇ ਵਿਚ ਇਕ ਮੰਡੇ ਅਤੇ ਇਕ ਕੁੜੀ ਨੇ ਜ਼ਹਿਰੀਲੀ ਚੀਜ਼ ਦਾ ਸੇਵਨ ਕਰ ਲਿਆ ਹੈ। ਉਨ੍ਹਾਂ ਦੀ ਉਮਰ ਮਹਿਜ 20-25 ਸਾਲ ਦੇ ਆਲੇ-ਦੁਆਲੇ ਹੈ।
ਪੂਰਬੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਜਸਮੀਤ ਸਿੰਘ ਨੇ ਦੱਸਿਆ ਕਿ ਦੋਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੇ ਇਲਾਜ ਦੌਰਾਨ ਮੰਗਲਵਾਰ ਸਵੇਰੇ ਦਮ ਤੋੜ ਦਿੱਤਾ। ਪੁਲਸ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾਵੇਗਾ।