ਭਾਜਪਾ ਦੀ ਚਾਲ ਕਾਮਯਾਬ, ਸ਼ਤਰੰਜ ਦੀ ਬਿਸਾਤ ''ਤੇ ਸੁਖਬੀਰ ''ਤੇ ਨਿਤੀਸ਼ ਹੋਏ ਸਿੱਧੇ

01/30/2020 1:39:10 PM

ਨਵੀਂ ਦਿੱਲੀ—ਦਿੱਲੀ ਵਿਧਾਨ ਸਭਾ ਚੋਣਾਂ ਦੇ ਆਖਰੀ ਦੌਰ 'ਚ ਭਾਜਪਾ ਨੇ ਸਿਆਸਤ 'ਚ ਮਜ਼ਬੂਤ ਦਮ ਦਿਖਾਉਣ 'ਚ ਸਫਲਤਾ ਹਾਸਲ ਕਰ ਲਈ ਹੈ। ਚੋਣ ਪ੍ਰਚਾਰ ਖਤਮ ਹੋਣ ਤੋਂ ਸਿਰਫ ਇਕ ਹਫਤਾ ਪਹਿਲਾਂ ਪਾਰਟੀ ਨੇ ਜਿੱਥੇ ਸਹਿਯੋਗੀ ਜੇ.ਡੀ.ਯੂ ਪ੍ਰਧਾਨ ਨੀਤੀਸ਼ ਕੁਮਾਰ ਨੂੰ ਸਾਂਝੀ ਰੈਲੀ ਦੇ ਲਈ ਰਾਜੀ ਕਰ ਲਿਆ ਹੈ ਤਾਂ ਉੱਥੇ ਹੀ ਦੂਜੇ ਪਾਸੇ ਨਾਗਰਿਕ ਸੋਧ ਕਾਨੂੰਨ (ਸੀ.ਏ.ਏ) ਤੋਂ ਨਿਰਾਸ਼ ਚੱਲ ਰਹੇ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਮਨਾਉਣ 'ਚ ਸਫਲਤਾ ਹਾਸਲ ਕੀਤੀ ਹੈ। ਸੰਸਦ 'ਚ ਸੀ.ਏ.ਏ ਦੇ ਸਮਰਥਨ ਦੇ ਬਾਵਜੂਦ ਨੀਤੀਸ਼ ਇਸ ਦੇ ਪ੍ਰਾਵਧਾਨਾਂ 'ਤੇ ਸਵਾਲ ਚੁੱਕ ਰਿਹਾ ਸੀ ਤਾਂ ਅਕਾਲੀ ਦਲ ਨੇ ਇਸ ਦੇ ਵਿਰੋਧ 'ਚ ਵਿਧਾਨ ਸਭਾ ਚੋਣਾਂ ਤੋਂ ਹੀ ਕਿਨਾਰਾ ਕਰ ਲਿਆ ਸੀ।

ਦਰਅਸਲ ਸੀ.ਏ.ਏ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ (ਐੱਨ.ਪੀ.ਆਰ) 'ਤੇ ਸਹਿਯੋਗੀਆਂ ਵੱਲੋਂ ਜਤਾਏ ਜਾ ਰਹੇ ਇਤਰਾਜ਼ ਨੇ ਵਿਰੋਧੀ ਧਿਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ ਵੱਡਾ ਸਿਆਸੀ ਹਥਿਆਰ ਦੇ ਦਿੱਤਾ ਸੀ। ਜੇ.ਡੀ.ਯੂ ਅਤੇ ਅਕਾਲੀ ਦਲ ਦੇ ਉਲਟ ਰਵੱਈਏ ਕਾਰਨ ਭਾਜਪਾ ਦੀ ਸਥਿਰਤਾ ਲਗਾਤਾਰ ਬੇਆਰਾਮੀ ਹੁੰਦੀ ਜਾ ਰਹੀ ਸੀ। ਹੁਣ ਜਦਕਿ ਭਾਜਪਾ ਨੇ ਜੇ.ਡੀ.ਯੂ ਦੇ ਨਾਲ-ਨਾਲ ਅਕਾਲੀ ਦਲ ਨੂੰ ਵੀ ਆਪਣੇ ਨਾਲ ਰਲਾ ਲਿਆ ਹੈ। ਅਜਿਹੇ 'ਚ ਪਾਰਟੀ ਇਹ ਸੁਨੇਹਾ ਦੇਣ 'ਚ ਸਫਲ ਰਹੀ ਹੈ ਕਿ ਸੀ.ਏ.ਏ-ਐੱਨ.ਪੀ.ਆਰ ਵਰਗੇ ਮੁੱਦਿਆਂ 'ਤੇ ਰਾਜਗ 'ਚ ਕੋਈ ਵਿਰੋਧਤਾ ਨਹੀਂ ਹੈ।

ਅਮਿਤ ਸ਼ਾਹ ਨੇ ਵਿਛਾਈ ਬਿਸਾਤ
ਪਾਰਟੀ ਪ੍ਰਧਾਨ ਅਹੁਦਾ ਛੱਡਣ ਦੇ ਬਾਵਜੂਦ ਦਿੱਲੀ ਚੋਣਾਂ ਦੀ ਜ਼ਿੰਮੇਵਾਰੀ ਸੰਭਾਲ ਰਹੇ ਅਮਿਤ ਸ਼ਾਹ ਨੇ ਇਸ ਮਾਮਲੇ 'ਚ ਐਰੇ ਡਿਜ਼ਾਈਨ ਕੀਤਾ। ਮਾਹਰ ਦੱਸਦੇ ਹਨ ਕਿ ਉਨ੍ਹਾਂ ਨੇ ਨੀਤੀਸ਼ ਨਾਲ ਨਿੱਜੀ ਤੌਰ 'ਤੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਸਾਂਝੀ ਰੈਲੀ 'ਚ ਸੰਬੋਧਿਤ ਕਰਨ ਲਈ ਰਾਜੀ ਕੀਤਾ। ਇਸ ਤਰ੍ਹਾਂ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਬੀਰ ਸਿੰਘ ਬਾਦਲ ਨਾਲ ਸੰਪਰਕ ਕਰ ਕੇ ਪ੍ਰਧਾਨ ਜੇ.ਪੀ.ਨੱਢਾ ਨਾਲ ਮੁਲਾਕਾਤ ਕਰਕੇ ਯਕੀਨੀ ਬਣਾ ਲਿਆ ਗਿਆ ਹੈ। ਨੱਢਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਬਾਦਲ ਨੇ ਦਿੱਲੀ ਚੋਣਾਂ 'ਚ ਭਾਜਪਾ ਨੂੰ ਸਮਰਥਨ ਦੇਣ ਦਾ ਬਿਆਨ ਦਿੱਤਾ। ਪਾਰਟੀ ਦੇ ਰਣਨੀਤੀਕਾਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਸਮਰਥਨ ਤੋਂ ਬਾਅਦ ਅੱਧਾ ਦਰਜਨ ਅਜਿਹੀਆਂ ਸੀਟਾਂ 'ਤੇ ਭਾਜਪਾ ਨੂੰ ਲਾਭ ਮਿਲੇਗਾ ਜਿੱਥੇ ਸਿੱਖ ਵੋਟਰਾਂ ਦੀ ਗਿਣਤੀ ਪ੍ਰਭਾਵਸ਼ਾਲੀ ਹੈ।

ਸ਼ਾਹ ਦੇ ਇਸ ਦਾਅ ਤੋਂ ਭਾਜਪਾ ਦਿੱਲੀ ਚੋਣਾਂ 'ਚ ਰਾਸ਼ਟਰਵਾਦ ਦੇ ਨਾਲ ਰਾਜਗ 'ਚ ਇਕਜੁੱਟਤਾ ਦਾ ਸੁਨੇਹਾ ਦੇਣ 'ਚ ਸਫਲ ਰਹੀ ਹੈ। ਇਸ ਦੇ ਨਾਲ ਹੀ ਪਾਰਟੀ ਦੇ ਸਹਿਯੋਗੀ ਦਲ 'ਚ ਅਹਿਮ ਜ਼ਿੰਮੇਵਾਰੀਆਂ ਸੰਭਾਲਣ ਦੇ ਬਾਵਜੂਦ ਵਿਰੋਧੀ ਨੇਤਾਵਾਂ ਦੇ ਲਈ ਚੋਣਾਵੀ ਰਣਨੀਤੀ ਬਣਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਤੋਂ ਵੀ ਮੁਕਤੀ ਮਿਲ ਗਈ ਹੈ। ਜ਼ਿਕਰਯੋਗ ਹੈ ਕਿ ਸਾਂਝੀ ਰੈਲੀ 'ਤੇ ਸਹਿਮਤੀ ਦੇਣ ਦੇ ਤਰੁੰਤ ਬਾਅਦ ਨੀਤੀਸ਼ ਨੇ ਪ੍ਰਸ਼ਾਂਤ ਕਿਸ਼ੋਰ ਦੇ ਨਾਲ ਸੀ.ਏ.ਏ 'ਤੇ ਸਵਾਲ ਚੁੱਕਣ ਵਾਲੇ ਪਵਨ ਕੁਮਾਰ ਨੂੰ ਜੇ.ਡੀ.ਯੂ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।


Iqbalkaur

Content Editor

Related News