ਭਾਜਪਾ ਲੋਕਤੰਤਰ ਦਾ ਕਤਲ ਕਰ ਰਹੀ ਹੈ: ਆਤਿਸ਼ੀ

Monday, Mar 24, 2025 - 03:27 PM (IST)

ਭਾਜਪਾ ਲੋਕਤੰਤਰ ਦਾ ਕਤਲ ਕਰ ਰਹੀ ਹੈ: ਆਤਿਸ਼ੀ

ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਆਤਿਸ਼ੀ ਨੇ ਕਿਹਾ ਕਿ ਭਾਜਪਾ ਆਪਣੇ ਝੂਠ ਨੂੰ ਲੁਕਾਉਣ ਲਈ ਲੋਕਤੰਤਰ ਦਾ ਕਤਲ ਕਰ ਰਹੀ ਹੈ। ਆਤਿਸ਼ੀ ਨੇ ਅੱਜ ਐਕਸ 'ਤੇ ਕਿਹਾ ਕਿ ਭਾਜਪਾ ਆਪਣੇ ਝੂਠ ਨੂੰ ਲੁਕਾਉਣ ਲਈ ਲੋਕਤੰਤਰ ਦਾ ਕਤਲ ਕਰ ਰਹੀ ਹੈ। ਅੱਜ 'ਮਹਿਲਾ ਸਮਰਿਧੀ ਯੋਜਨਾ' 'ਤੇ ਬਿਆਨ ਨਿਯਮ 280 ਦੇ ਤਹਿਤ ਚੁਣਿਆ ਗਿਆ ਸੀ ਅਤੇ ਕਾਰੋਬਾਰ ਦੀ ਸੂਚੀ 'ਚ ਵੀ ਪ੍ਰਕਾਸ਼ਿਤ ਕੀਤਾ ਗਿਆ ਸੀ, ਪਰ ਜਦੋਂ 'ਆਪ' ਵਿਧਾਇਕ ਨੇ ਇਸ ਮੁੱਦੇ 'ਤੇ ਬੋਲਣਾ ਸ਼ੁਰੂ ਕੀਤਾ ਤਾਂ ਸਪੀਕਰ ਨੇ ਉਨ੍ਹਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ।

ਉਨ੍ਹਾਂ ਕਿਹਾ ਕਿ 'ਆਪ' ਵਿਧਾਇਕਾਂ ਦੀ ਆਵਾਜ਼ ਨੂੰ ਸਦਨ 'ਚ ਦਬਾਇਆ ਜਾ ਰਿਹਾ ਹੈ ਤਾਂ ਜੋ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਝੂਠ ਦਾ ਪਰਦਾਫਾਸ਼ ਨਾ ਹੋ ਸਕੇ। ਇਸ ਲਈ ਔਰਤਾਂ ਦੇ ਹੱਕਾਂ ਦੀ ਲੜਾਈ 'ਚ ਅਸੀਂ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਵਾਕਆਊਟ ਕੀਤਾ। ਇਹ ਲੜਾਈ ਉਦੋਂ ਤੱਕ ਸੜਕਾਂ ਤੋਂ ਸਦਨ ਤੱਕ ਜਾਰੀ ਰਹੇਗੀ ਜਦੋਂ ਤੱਕ ਦਿੱਲੀ ਦੀ ਹਰ ਔਰਤ ਨੂੰ 2500 ਰੁਪਏ ਨਹੀਂ ਮਿਲਦੇ। ਆਤਿਸ਼ੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਔਰਤਾਂ ਨੂੰ 2500 ਰੁਪਏ ਦੇਣ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਕੰਪਲੈਕਸ ਵਿਚ ਪ੍ਰਦਰਸ਼ਨ ਕੀਤਾ।

ਆਤਿਸ਼ੀ ਨੇ ਕਿਹਾ ਕਿ ਦਿੱਲੀ 'ਚ ਸਾਬਤ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਨੇ ਗਾਰੰਟੀ ਦੇ ਨਾਂ 'ਤੇ ਦਿੱਲੀ ਨਾਲ ਧੋਖਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਔਰਤਾਂ ਨੂੰ 2500 ਰੁਪਏ ਦੇਣ ਲਈ 8 ਮਾਰਚ ਦੀ ਤਾਰੀਖ ਤੈਅ ਕੀਤੀ ਸੀ ਪਰ 8 ਮਾਰਚ ਲੰਘ ਗਈ ਹੈ ਪਰ ਉਨ੍ਹਾਂ ਨੂੰ ਪੈਸੇ ਨਹੀਂ ਮਿਲੇ ਹਨ। ਦਿੱਲੀ ਦੀਆਂ ਔਰਤਾਂ ਚਾਹੁੰਦੀਆਂ ਹਨ ਕਿ ਉਨ੍ਹਾਂ ਨੂੰ ਖੀਰ ਨਾ ਮਿਲੇ ਪਰ ਉਨ੍ਹਾਂ ਦੇ 2500 ਰੁਪਏ ਮਿਲਣੇ ਚਾਹੀਦੇ ਹਨ।


author

Tanu

Content Editor

Related News