ਅਯੁੱਧਿਆ-ਦਿੱਲੀ ਵਿਚਾਲੇ ਦੌੜੇਗੀ ਬੁਲੇਟ ਟਰੇਨ, 3 ਘੰਟੇ ’ਚ ਪੂਰਾ ਹੋਵੇਗਾ ਸਫ਼ਰ

10/28/2021 12:09:36 PM

ਨਵੀਂ ਦਿੱਲੀ— ਜਲਦ ਹੀ ਅਯੁੱਧਿਆ ਤੋਂ ਦਿੱਲੀ ਵਿਚਾਲੇ ਬੁਲੇਟ ਸਪੀਡ ਟਰੇਨ ਦੀ ਯਾਤਰਾ ਕਰਨ ਲਈ ਤਿਆਰ ਰਹੋ। ਹੁਣ ਅਯੁੱਧਿਆ ਅਤੇ ਦਿੱਲੀ ਵਿਚਾਲੇ ਬੁਲੇਟ ਟਰੇਨ ਦੌੜੇਗੀ। ਰਾਮਨਗਰੀ ਅਯੁੱਧਿਆ ਹੁਣ ਸਿੱਧੇ ਰਾਜਧਾਨੀ ਦਿੱਲੀ ਨਾਲ ਜੁੜ ਜਾਵੇਗੀ। ਇਸ ਹਾਈ ਸਪੀਡ ਟਰੇਨ ਨਾਲ ਅਯੁੱਧਿਆ ਅਤੇ ਦਿੱਲੀ ਵਿਚਾਲੇ ਦੂਰੀ 3 ਘੰਟਿਆਂ ਵਿਚ ਪੂਰੀ ਹੋ ਜਾਵੇਗੀ। ਅਜੇ ਅਯੁੱਧਿਆ ਅਤੇ ਦਿੱਲੀ ਵਿਚਾਲੇ ਕਰੀਬ 670 ਕਿਲੋਮੀਟਰ ਦੀ ਦੂਰੀ ਤੈਣ ਕਰਨ ’ਚ 10 ਤੋਂ 12 ਘੰਟੇ ਲੱਗ ਜਾਂਦੇ ਸਨ। 

ਇਹ ਵੀ ਪੜ੍ਹੋ : ਪੈਗਾਸਸ ਜਾਸੂਸੀ ਮਾਮਲਾ: SC ਨੇ ਜਾਂਚ ਲਈ ਬਣਾਈ ਮਾਹਰ ਕਮੇਟੀ, ਜਾਣੋ ਕੀ ਹੈ ਇਹ ਸਾਫ਼ਟਵੇਅਰ

ਜਾਣਕਾਰੀ ਮੁਤਾਬਕ 865 ਕਿਲੋਮੀਟਰ ਦੀ ਪ੍ਰਸਤਾਵਿਤ ਹਾਈ ਸਪੀਡ ਟਰੇਨ, ਜਿਸ ਨੂੰ ਆਮ ਤੌਰ ’ਤੇ ਬੁਲੇਟ ਟਰੇਨ ਦੇ ਰੂਪ ਵਿਚ ਜਾਣਿਆ ਜਾਂਦਾ ਹੈ। ਇਹ ਹਾਈ ਸਪੀਡ ਟਰੇਨ ਨੈੱਟਵਰਕ ਕਈ ਸ਼ਹਿਰਾਂ ਨੂੰ ਜੋੜੇਗੀ। ਇਸ ਵਿਚ ਲਖਨਊ, ਅਯੁੱਧਿਆ, ਮਥੁਰਾ, ਇਟਾਵਾ, ਕੰਨੌਜ ਅਤੇ ਪ੍ਰਯਾਗਰਾਜ ਸਮੇਤ 12 ਸਟੇਸ਼ਨਾਂ ਜ਼ਰੀਏ ਦਿੱਲੀ ਨੂੰ ਵਾਰਾਣਸੀ ਨਾਲ ਜੋੜੇਗੀ। ਇਸ ਪ੍ਰਾਜੈਕਟ ਨਾਲ ਉਨ੍ਹਾਂ ਭਗਤਾਂ ਨੂੰ ਵੀ ਲਾਭ ਹੋਵੇਗਾ ਜੋ ਦਿੱਲੀ ਤੋਂ ਲੱਗਭਗ 670 ਕਿਲੋਮੀਟਰ ਦੂਰ ਅਯੁੱਧਿਆ ਤੱਕ ਟਰੇਨ ਦੀ ਯਾਤਰਾ ਕਰਦੇ ਹਨ। 

ਇਹ ਵੀ ਪੜ੍ਹੋ : ਟੀ20 ਵਿਸ਼ਵ ਕੱਪ ’ਚ ਕਸ਼ਮੀਰੀ ‘ਬੱਲੇ’ ਦਾ ਜਲਵਾ, ਮਾਲਕ ਬੋਲੇ- ‘ਪਿਤਾ ਦਾ ਸੁਫ਼ਨਾ ਪੂਰਾ ਹੋਇਆ’

ਜਾਣੋ ਇਸ ਬੁਲੇਟ ਟਰੇਨ ਦੀ ਖ਼ਾਸੀਅਤ
ਅਯੁੱਧਿਆ ਨੂੰ ਲਖਨਊ ਨਾਲ ਜੋੜਨ ਲਈ 130 ਕਿਲੋਮੀਟਰ ਲੰਬਾ ਰੇਲਵੇ ਟਰੈਕ ਹੈ
ਦਿੱਲੀ-ਲਖਨਊ ਵਿਚਾਲੇ ਯਾਤਰਾ ਸਿਰਫ 1 ਘੰਟੇ 38 ਮਿੰਟ ’ਚ ਤੈਅ ਕੀਤੀ ਜਾ ਸਕੇਗੀ
ਬੁਲੇਟ ਟਰੇਨ ਨਾਲ ਜੋੜੇ ਜਾਣਗੇ ਕਈ ਧਾਰਮਿਕ ਸ਼ਹਿਰ
ਪ੍ਰਾਜੈਕਟ ਤੋਂ ਪ੍ਰਸਤਾਵਿਤ ਰੇਲ ਮਾਰਗ ’ਤੇ ਰਿਅਲ ਅਸਟੇਟ ਖੇਤਰ ਨੂੰ ਹੱਲਾ-ਸ਼ੇਰੀ ਮਿਲਣ ਦੀ ਵੀ ਉਮੀਦ
350 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਦੌੜ ਵਾਲੀ ਇਸ ਟਰੇਨ ਦੀ ਯਾਤਰੀ ਸਮਰੱਥਾ ਤਕਰੀਬ 750 ਹੋਵੇਗੀ
ਇਹ ਟਰੇਨ ਤੁਰੰਤ ਭੂਚਾਲ ਦਾ ਪਤਾ ਲਗਾ ਸਕੇਗੀ। ਇਸ ਵਿਚ ਅਲਾਰਮ ਦੇ ਨਾਲ ਆਟੋਮੈਟਿਕ ਬਰੇਕ ਦਾ ਸਿਸਟਮ ਵੀ ਹੋਵੇਗਾ 

ਇਹ ਵੀ ਪੜ੍ਹੋ : ਕਰਵਾਚੌਥ ਦੇ ਦਿਨ ਪਤੀ ਦੀ ਮੌਤ, ਜ਼ਿੰਦਾ ਹੋਣ ਦੀ ਆਸ ’ਚ ਗੋਹੇ ’ਚ ਦੱਬੀ ਮ੍ਰਿਤਕ ਦੇਹ


Tanu

Content Editor

Related News