ਹਵਾਈ ਸਫਰ ਸ਼ੁਰੂ ਹੋਣ ਦੇ ਪਹਿਲੇ ਦਿਨ ਕਈ ਉਡਾਣਾਂ ਰੱਦ, ਯਾਤਰੀ ਹੋਏ ਪਰੇਸ਼ਾਨ

5/25/2020 4:49:55 PM

ਨਵੀਂ ਦਿੱਲੀ : ਦੇਸ਼ ਵਿਚ 2 ਮਹੀਨੇ ਦੇ ਅੰਤਰਾਲ ਤੋਂ ਬਾਅਦ ਸੋਮਵਾਰ ਤੋਂ ਘਰੇਲੂ ਯਾਤਰੀ ਜਹਾਜ਼ ਸੇਵਾਵਾਂ ਫਿਰ ਤੋਂ ਸ਼ੁਰੂ ਹੋਈਆਂ। ਅਧਿਕਾਰੀਆਂ ਨੇ ਦੱਸਿਆ ਕਿ ਅੱਜ ਕਰੀਬ 600 ਉਡਾਣਾਂ ਦਾ ਸੰਚਾਲਨ ਕੀਤਾ ਜਾਵੇਗਾ। ਹਾਲਾਂਕਿ ਇਸ ਵਿਚੋਂ ਕਈ ਉਡਾਣਾਂ ਨੂੰ ਰੱਦ ਵੀ ਕਰ ਦਿੱਤਾ ਗਿਆ, ਜਿਸ ਕਾਰਨ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

PunjabKesari

ਦਿੱਲੀ ਹਵਾਈਅੱਡੇ ਤੋਂ ਜਾਣ ਅਤੇ ਆਉਣ ਵਾਲੀਆਂ ਕਰੀਬ 80 ਉਡਾਣਾਂ ਹੋਈਆਂ ਰੱਦ
ਦਿੱਲੀ, ਮੁੰਬਈ, ਹੈਦਰਾਬਾਦ ਅਤੇ ਹੋਰ ਹਵਾਈਅੱਡਿਆਂ 'ਤੇ ਪੁੱਜੇ ਯਾਤਰੀਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਫਲਾਈਟ ਰੱਦ ਹੋ ਗਈ ਹੈ, ਜਿਸ ਕਾਰਨ ਉਹ ਬੇਹੱਦ ਨਾਰਾਜ਼ ਹੋਏ। ਮੁੰਬਈ ਹਵਾਈਅੱਡੇ 'ਤੇ ਆਪਣੀ ਫਲਾਈਟ ਦਾ ਇੰਤਜ਼ਾਰ ਕਰ ਰਹੀ ਮਹਿਲਾ ਯਾਤਰੀ ਨੇ ਦੱਸਿਆ ਕਿ ਉਸ ਦੀ 11 ਵਜੇ ਦਿੱਲੀ ਲਈ ਫਲਾਈਟ ਸੀ। ਇੱਥੇ ਪਹੁੰਚ ਕੇ ਪਤਾ ਲੱਗਾ ਕਿ ਫਲਾਈਟ ਰੱਦ ਹੋ ਗਈ ਹੈ। ਇਹ ਬਹੁਤ ਗਲਤ ਹੋ ਰਿਹਾ ਹੈ।

 

ਇਹ ਵੀ ਪੜ੍ਹੋ : ਵਿਦੇਸ਼ ਜਾਣ ਵਾਲਿਆਂ ਤੇ ਉਥੇ ਫਸੇ ਭਾਰਤੀਆਂ ਦੀ ਵਾਪਸੀ ਲਈ ਗ੍ਰਹਿ ਮੰਤਰਾਲਾ ਨੇ ਜਾਰੀ ਕੀਤੇ ਨਵੇਂ ਹੁਕਮ

ਜਾਣਕਾਰੀ ਅਨੁਸਾਰ ਦਿੱਲੀ ਤੋਂ ਮਹਾਰਾਸ਼ਟਰ ਅਤੇ ਬੇਂਗਲੁਰੂ-ਹੈਦਰਾਬਾਦ ਜਾਣ ਵਾਲੀ ਏਅਰ ਇੰਡੀਆ ਫਲਾਈਟ ਨੂੰ ਵੀ ਬਿਨ੍ਹਾਂ ਕਿਸੇ ਨੋਟਿਸ ਦੇ ਹੀ ਰੱਦ ਕਰ ਦਿੱਤਾ ਗਿਆ। ਯਾਤਰੀਆਂ ਨੇ ਦੱਸਿਆ ਕਿ ਫਲਾਈਟ ਰੱਦ ਹੋਣ ਦੀ ਜਾਣਕਾਰੀ ਬੋਰਡਿੰਗ ਪਾਸ ਸਕੈਨ ਕਰਵਾਉਣ ਦੌਰਾਨ ਮਿਲੀ, ਸੱਮਝ ਨਹੀਂ ਆ ਰਿਹਾ ਹੁਣ ਕੀ ਕਰੀਏ। ਦੱਸ ਦੇਈਏ ਕਿ ਦਿੱਲੀ ਹਵਾਈ ਅੱਡੇ ਤੋਂ ਪਹਿਲਾਂ ਜਹਾਜ਼ ਨੇ ਪੁਣੇ ਲਈ ਸਵੇਰੇ ਪੌਣੇ 5 ਵਜੇ ਉਡਾਣ ਭਰੀ ਜਦੋਂਕਿ ਮੁੰਬਈ ਹਵਾਈ ਅੱਡੇ ਤੋਂ ਪਹਿਲੀ ਉਡਾਣ ਪੌਣੇ 7 ਵਜੇ ਪਟਨਾ ਲਈ ਭਰੀ ਗਈ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੇਂਦਰ ਵੱਲੋਂ 25 ਮਾਰਚ ਨੂੰ ਲਗਾਏ ਗਏ ਦੇਸ਼ ਵਿਆਪੀ ਲਾਕਡਾਊਨ ਦੇ ਬਾਅਦ ਤੋਂ ਵਪਾਰਕ ਯਾਤਰੀ ਜਹਾਜ਼ਾਂ ਦੇ ਸੰਚਾਲਣ 'ਤੇ ਰੋਕ ਲਗਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਕੋਰੋਨਾ ਨੇ ਬਦਲ ਦਿੱਤਾ ਲੋਕਾਂ ਦੇ ਕੰਮ ਕਰਨ ਦਾ ਤਰੀਕਾ, ਰਿਮੋਟ ਵਰਕ ਤੇ ਵਰਕ ਫਰਾਮ ਹੋਮ ਵੱਲ ਵਧਿਆ ਝੁਕਾਅ

ਪਿੱਛਲੇ ਵੀਰਵਾਰ ਨੂੰ ਇਸ ਗੱਲ ਦੀ ਘੋਸ਼ਣਾ ਕੀਤੀ ਗਈ ਸੀ ਕਿ ਲਾਕਡਾਊਨ ਤੋਂ ਪਹਿਲਾਂ ਜਿਨ੍ਹਾਂ ਘਰੇਲੂ ਜਹਾਜ਼ਾਂ ਦਾ ਸੰਚਾਲਣ ਕੀਤਾ ਜਾ ਰਿਹਾ ਸੀ, ਉਹ ਸੋਮਵਾਰ ਤੋਂ ਫਿਰ ਤੋਂ ਉਡਾਣ ਭਰ ਸਕਣਗੇ। 60 ਦਿਨ ਬਾਅਦ ਹਵਾਈ ਯਾਤਰਾ ਸ਼ੁਰੂ ਹੋਣ 'ਤੇ ਯਾਤਰੀ ਉਤਸ਼ਾਹਿਤ ਦਿਸੇ। ਆਈ.ਜੀ.ਆਈ. ਹਵਾਈਅੱਡੇ 'ਤੇ 2 ਵਜੇ ਤੋਂ ਹੀ ਯਾਤਰੀਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਸੀ। ਗਾਈਡਲਾਇਨ ਮੁਤਾਬਕ ਸਾਰੇ ਯਾਤਰੀਆਂ ਦੀ ਐਂਟਰੀ ਗੇਟ 'ਤੇ ਸਕਰੀਨਿੰਗ ਹੋਈ, ਜਿਸ ਤੋਂ ਬਾਅਦ ਹੀ ਉਨ੍ਹਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਮਿਲੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

cherry

Content Editor cherry